‘ਜਵਾਨ’ ਫ਼ਿਲਮ ਦਾ ਦੂਜਾ ਗੀਤ ‘ਚੱਲਿਆ’ ਧਮਾਲ ਮਚਾਉਣ ਲਈ ਤਿਆਰ
Sunday, Aug 13, 2023 - 10:31 AM (IST)
ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਦਾ ਦੂਜਾ ਗੀਤ ‘ਚੱਲਿਆ’ ਧਮਾਲ ਮਚਾਉਣ ਲਈ ਤਿਆਰ ਹੈ। ਅਰਿਜੀਤ ਤੇ ਸ਼ਿਲਪਾ ਰਾਓ ਵਲੋਂ ਗਾਏ ਗਏ ਰੋਮਾਂਟਿਕ ਟ੍ਰੈਕ ’ਚ ਸ਼ਾਹਰੁਖ ਖ਼ਾਨ ਤੇ ਨਇਨਤਾਰਾ ਦੇ ਨਜ਼ਰ ਆਉਣ ਦੀ ਉਮੀਦ ਹੈ।
ਇਸ ਨੂੰ ਫਰਾਹ ਖ਼ਾਨ ਨੇ ਕੋਰੀਓਗ੍ਰਾਫ ਕੀਤਾ ਹੈ। ਫ਼ਿਲਮ ਨਾਲ ਜੁੜੇ ਇਕ ਸੂਤਰ ਅਨੁਸਾਰ, ‘‘ਮੇਕਰਸ ਇਸ ਆਉਣ ਵਾਲੇ ਸੋਮਵਾਰ ਨੂੰ ਇਕ ਰੋਮਾਂਟਿਕ ਗਾਣਾ ‘ਚੱਲਿਆ’ ਲੈ ਕੇ ਆਉਣ ਲਈ ਤਿਆਰ ਹਨ।’’
ਇਹ ਖ਼ਬਰ ਵੀ ਪੜ੍ਹੋ : ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ
ਉਨ੍ਹਾਂ ਕਿਹਾ, ‘‘ਉਮੀਦ ਹੈ ਕਿ ਇਹ ਐੱਸ. ਆਰ. ਕੇ. ਦਾ ਬੈਸਟ ਰੋਮਾਂਟਿਕ ਗੀਤ ਹੋਵੇਗਾ।’’
‘ਜਵਾਨ’ ਰੈੱਡ ਚਿੱਲੀਜ਼ ਐਂਟਰਟੇਨਮੈਂਟ ਪੇਸ਼ਕਾਰੀ ਦੀ ਹੈ, ਜਿਸ ਦਾ ਨਿਰਦੇਸ਼ਨ ਐਟਲੀ ਵਲੋਂ ਕੀਤਾ ਗਿਆ ਹੈ। ਗੌਰੀ ਖ਼ਾਨ ਵਲੋਂ ਨਿਰਮਿਤ ਤੇ ਗੌਰਵ ਵਰਮਾ ਵਲੋਂ ਸਹਿ-ਨਿਰਮਾਣ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।