ਦੁਨੀਆ ਭਰ ਦੇ ਮਸ਼ਹੂਰ ਐਕਸ਼ਨ ਨਿਰਦੇਸ਼ਕਾਂ ਨੇ ‘ਜਵਾਨ’ ਦੇ ਸ਼ਾਨਦਾਰ ਐਕਸ਼ਨ ਸੀਕਵੈਂਸ ਨੂੰ ਕੀਤਾ ਹੈ ਡਿਜ਼ਾਈਨ
Tuesday, Aug 22, 2023 - 05:12 PM (IST)

ਮੁੰਬਈ (ਵਿਸ਼ੇਸ਼)– ਬਹੁਤ ਜ਼ਿਆਦਾ ਉਡੀਕੀ ਜਾਣ ਵਾਲੀ ਫ਼ਿਲਮ ‘ਜਵਾਨ’ ਦੇ ਨਾਲ ਸੁਪਰਸਟਾਰ ਸ਼ਾਹਰੁਖ ਖ਼ਾਨ ਦੁਨੀਆ ਭਰ ਦੇ ਆਪਣੇ ਪ੍ਰਸ਼ੰਸਕਾਂ ਤੇ ਦਰਸ਼ਕਾਂ ਨੂੰ ਇਕ ਵੱਡਾ ਸਰਪ੍ਰਾਈਜ਼ ਦੇਣ ਜਾ ਰਹੇ ਹਨ, ਜਦਕਿ ਫ਼ਿਲਮ ਦੇ ਸ਼ਾਨਦਾਰ ਪ੍ਰੀਵਿਊ ਤੇ ਗਾਣਿਆਂ ਨੂੰ ਪਹਿਲਾਂ ਹੀ ਲੋਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਮਿਲ ਗਈ ਹੈ। ਫ਼ਿਲਮ ਦੇ ਐਕਸ਼ਨ ਸੀਕਵੈਂਸ ਵੀ ਯਾਦਗਾਰ ਹੋਣਗੇ।
ਅਜਿਹਾ ਇਸ ਲਈ ਕਿਉਂਕਿ ਮੇਕਰਸ ਨੇ ‘ਜਵਾਨ’ ਦੇ ਧਮਾਕੇਦਾਰ ਐਕਸ਼ਨ ਸੀਨਜ਼ ਨੂੰ ਗ੍ਰੈਂਡ ਬਣਾਉਣ ਲਈ ਟਾਪ ਕਲਾਸ ਐਕਸ਼ਨ ਨਿਰਦੇਸ਼ਕਾਂ ਦੀ ਇਕ ਪੂਰੀ ਫੌਜ ਹਾਇਰ ਕੀਤੀ ਸੀ, ਜਿਨ੍ਹਾਂ ’ਚ 6 ਵੱਡੇ ਐਕਸ਼ਨ ਡਾਇਰੈਕਟਰ ਸ਼ਾਮਲ ਹਨ। ਇਨ੍ਹਾਂ ਨਾਵਾਂ ’ਚ ਸਿਪਰੋ ਰਜਾਟੋਸ, ਯਾਨਿਕ ਬੇਨ, ਕ੍ਰੇਗ ਮੈਕਰੇ, ਕੇਚਾ ਖੰਫ਼ਕੜੀ, ਸੁਨੀਲ ਰੋਡਰਿਗਸ ਤੇ ਅਨਿਲ ਅਰਾਸੁ ਸ਼ਾਮਲ ਹਨ, ਜਿਨ੍ਹਾਂ ਨੇ ਵਿਸ਼ਵ ਪੱਧਰ ’ਤੇ ਕੁਝ ਬਿਹਤਰੀਨ ਐਕਸ਼ਨ ਫ਼ਿਲਮਾਂ ’ਤੇ ਕੰਮ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)
‘ਜਵਾਨ’ ’ਚ ਐਕਸ਼ਨ ਫਾਰਮੇਟਸ ਦੀ ਇਕ ਵਿਸਤ੍ਰਿਤ ਰੇਂਜ ਸ਼ਾਮਲ ਹੈ, ਜਿਸ ’ਚ ਹੈਂਡ ਟੂ ਹੈਂਡ ਕਾਂਬੈਟ, ਰੋਮਾਂਚਕ ਬਾਈਕ ਸੀਕਵੈਂਸ, ਦਿਲ ਦਹਿਲਾ ਦੇਣ ਵਾਲੇ ਟਰੱਕ ਤੇ ਕਾਰ ਚੇਜ਼ ਵਰਗੇ ਕਈ ਸੀਕਵੈਂਸ ਸ਼ਾਮਲ ਹਨ। ਪੂਰੀ ਸਾਵਧਾਨੀ ਨਾਲ ਡਿਜ਼ਾਈਨ ਕੀਤੇ ਗਏ ਇਹ ਐਕਸ਼ਨ ਸੀਕਵੈਂਸ ਫ਼ਿਲਮ ਦੀ ਕਹਾਣੀ ਦਾ ਅਨਿੱਖੜਵਾਂ ਹਿੱਸਾ ਹਨ, ਜੋ ਫ਼ਿਲਮ ’ਚ ਡੂੰਘਾਈ ਤੇ ਰਿਅਲਿਜ਼ਮ ਜੋੜਦੇ ਹਨ।
ਇਨ੍ਹਾਂ ਅਸਾਧਾਰਨ ਐਕਸ਼ਨ ਨਿਰਦੇਸ਼ਕਾਂ ਦੀ ਸਾਂਝੀ ਪ੍ਰਤਿਭਾ ਦੇ ਨਾਲ ‘ਜਵਾਨ’ ਇਕ ਬਿਹਤਰੀਨ ਐਕਸ਼ਨ ਐਂਟਰਟੇਨਰ ਫ਼ਿਲਮ ਬਣਨ ਲਈ ਤਿਆਰ ਹੈ। ‘ਜਵਾਨ’ ਐਟਲੀ ਵਲੋਂ ਨਿਰਦੇਸ਼ਿਤ, ਗੌਰੀ ਖ਼ਾਨ ਵਲੋਂ ਨਿਰਮਿਤ ਤੇ ਗੌਰਵ ਵਰਮਾ ਵਲੋਂ ਸਹਿ-ਨਿਰਮਿਤ ਰੈੱਡ ਚਿੱਲੀਜ਼ ਐਂਟਰਟੇਨਮੈਂਟ ਦੀ ਪੇਸ਼ਕਾਰੀ ਹੈ। ਇਹ ਫ਼ਿਲਮ 7 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।