ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੜ ਹੋਏ ਇਕੱਠੇ, ‘ਜੱਟ ਐਂਡ ਜੂਲੀਅਟ’ ਦੇ ਤੀਜੇ ਭਾਗ ਦਾ ਕੀਤਾ ਐਲਾਨ

Monday, Sep 11, 2023 - 10:39 AM (IST)

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੜ ਹੋਏ ਇਕੱਠੇ, ‘ਜੱਟ ਐਂਡ ਜੂਲੀਅਟ’ ਦੇ ਤੀਜੇ ਭਾਗ ਦਾ ਕੀਤਾ ਐਲਾਨ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ਇੰਡਸਟਰੀ ’ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਦਾ ਕੋਈ ਤੋੜ ਨਹੀਂ ਹੈ। ਜਦੋਂ ਵੀ ਇਹ ਜੋੜੀ ਸਕ੍ਰੀਨ ’ਤੇ ਇਕੱਠੀ ਨਜ਼ਰ ਆਈ ਹੈ, ਉਦੋਂ ਪੰਜਾਬੀ ਫ਼ਿਲਮ ਇੰਡਸਟਰੀ ’ਚ ਨਵੇਂ ਰਿਕਾਰਡ ਬਣੇ ਹਨ।

ਦੋਵਾਂ ਨੂੰ ਆਖਰੀ ਵਾਰ ਸਾਲ 2019 ’ਚ ਰਿਲੀਜ਼ ਹੋਈ ਫ਼ਿਲਮ ‘ਛੜਾ’ ’ਚ ਇਕੱਠੇ ਦੇਖਿਆ ਗਿਆ ਸੀ। ਹੁਣ ਦੋਵਾਂ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਕਿਉਂਕਿ ਇਹ ਜੋੜੀ ਮੁੜ ਸਕ੍ਰੀਨ ’ਤੇ ਇਕੱਠੀ ਨਜ਼ਰ ਆਉਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : 19 ਸਾਲ ਛੋਟੀ ਅਦਾਕਾਰਾ ਬਣੀ ਸ਼ਾਹਰੁਖ ਖ਼ਾਨ ਦੀ ਮਾਂ, ਕਿਹਾ– ‘ਮੈਂ ਵੀ ਰੋਈ...’

ਜੀ ਹਾਂ, ਦਿਲਜੀਤ ਤੇ ਨੀਰੂ ਨੇ ਅੱਜ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਇਹ ਫ਼ਿਲਮ ਕੋਈ ਹੋਰ ਨਹੀਂ, ਸਗੋਂ ਮਸ਼ਹੂਰ ਫਰੈਂਚਾਇਜ਼ੀ ‘ਜੱਟ ਐਂਡ ਜੂਲੀਅਨ’ ਦਾ ਤੀਜਾ ਭਾਗ ਹੈ। ਦੱਸ ਦੇਈਏ ਕਿ ‘ਜੱਟ ਐਂਡ ਜੂਲੀਅਨ 3’ ਅਗਲੇ ਸਾਲ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

PunjabKesari

ਯਾਨੀ ਕਿ ‘ਜੱਟ ਐਂਡ ਜੂਲੀਅਨ 2’ ਦੇ 11 ਸਾਲਾਂ ਬਾਅਦ ਇਸ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ‘ਜੱਟ ਐਂਡ ਜੂਲੀਅਟ 3’ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਵਲੋਂ ਕੀਤਾ ਜਾ ਰਿਹਾ ਹੈ। ਫ਼ਿਲਮ ਵ੍ਹਾਈਟ ਹਿੱਲ ਸਟੂਡੀਓਜ਼, ਸਪੀਡ ਰਿਕਾਰਡਸ ਤੇ ਸਟੋਰੀਟਾਈਮ ਪ੍ਰੋਡਕਸ਼ਨਜ਼ ਦੀ ਸਾਂਝੀ ਪੇਸ਼ਕਸ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਸੀਂ ਇਸ ਫ਼ਿਲਮ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News