ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ‘ਛਣਕਾਟਾ 2003’ ਦੀ ਵੀਡੀਓ, ਪ੍ਰਸ਼ੰਸਕਾਂ ਨੇ ਦਿੱਤਾ ਚੰਗਾ ਹੁੰਗਾਰਾ

Tuesday, Oct 11, 2022 - 04:15 PM (IST)

ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ‘ਛਣਕਾਟਾ 2003’ ਦੀ ਵੀਡੀਓ, ਪ੍ਰਸ਼ੰਸਕਾਂ ਨੇ ਦਿੱਤਾ ਚੰਗਾ ਹੁੰਗਾਰਾ

ਬਾਲੀਵੁੱਡ ਡੈਸਕ- ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ-ਕਾਮੇਡੀਅਨ ਜਸਵਿੰਦਰ ਭੱਲਾ ਨੇ ਕਈ ਦਮਦਾਰ ਫ਼ਿਲਮਾਂ ਅਤੇ ਕਾਮੇਡੀ ਸ਼ੋਅ ਦਿੱਤੇ ਹਨ। ਜਸਵਿੰਦਰ ਭੱਲਾ ਦਾ ਕਾਮੇਡੀ ਸ਼ੋਅ ਹਰ ਘਰ ’ਚ ਮਸ਼ਹੂਰ ਸੀ। ਇਸ ਸ਼ੋਅ ’ਚ ਚਾਚਾ ਚਤਰਾ, ਬਾਲਾ ਅਤੇ ਨੀਲੂ ਨੇ ਖੂਬ ਰੌਣਕਾਂ ਲਗਾਈਆਂ ਅਤੇ ਲੋਕਾਂ ਨੂੰ ਖੂਬ ਹਸਾਇਆ। ਇਹ ਸ਼ੋਅ ਲਗਾਤਾਰ 20-25 ਸਾਲ ਤੱਕ ਚਲਦਾ ਰਿਹਾ।

PunjabKesari

ਇਹ ਵੀ ਪੜ੍ਹੋ : ਵਾਮਿਕਾ ਗੱਬੀ ਨੇ ਪਿਤਾ ਨਾਲ ਸਾਂਝੀ ਕੀਤੀ ਪਿਆਰੀ ਵੀਡੀਓ, ਪਿਓ-ਧੀ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ

ਇਸ ਪਲ ਯਾਦ ਕਰਦਿਆਂ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀਆਂ ਕੀਤੀਆਂ ਹਨ। ਇਹ ਵੀਡੀਓ ‘ਛਣਕਾਟਾ 2003’ ਦੀ ਕਲਿੱਪ ਹੈ। ਇਸ ਵੀਡੀਓ ਕਲਿੱਪ ’ਚ ਜਸਵਿੰਦਰ ਭੱਲਾ ਚਾਚਾ ਚਤਰਾ ਦੇ ਰੂਪ ’ਚ ਨੀਲੂ ਦਾ ਮਜ਼ਾਕ ਉਡਾ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Jaswinder Bhalla (@jaswinderbhalla)

ਇਸ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ ਨੂੰ ਦੇਖ ਕੇ ਨੀਲੂ ਨੂੰ ਵੀ ਯਾਦ ਕਰ ਰਹੇ ਹਨ। ਛਣਕਾਟੇ ਦੀ ਨੀਲੂ ਸ਼ਰਮਾ ਨੇ ਕਾਫ਼ੀ ਪਹਿਲਾਂ ਹੀ ਕਾਮੇਡੀ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਸੀ। ਦਰਅਸਲ ਨੀਲੂ ਨੇ ਸਾਲ 2001 ’ਚ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਅਦਾਕਾਰਾ ਆਪਣੀ ਪਰਿਵਾਰ ’ਚ ਰੁੱਝ ਗਈ ਅਤੇ ਪੰਜਾਬੀ ਇੰਡਸਟਰੀ ਨੂੰ ਅਲਵਿਦਾ ਆਖ ਦਿੱਤਾ। 

ਇਹ ਵੀ ਪੜ੍ਹੋ : ਕਰਨ ਕੁੰਦਰਾ ਨੇ ਮਨਾਇਆ 38ਵਾਂ ਜਨਮਦਿਨ, ਪਾਰਟੀ ਦੌਰਾਨ ਗਰਲਫ੍ਰੈਂਡ ਤੇਜਸਵੀ ਪ੍ਰਕਾਸ਼ ਹੋਈ ਰੋਮਾਂਟਿਕ

ਇਸ ਦੇ ਨਾਲ ਦੱਸ ਦੇਈਏ ਕਿ ‘ਛਣਕਾਟਾ’ ਸੀਰੀਜ਼ ਪੰਜਾਬ ਦਾ ਸਭ ਤੋਂ ਹਿੱਟ ਕਾਮੇਡੀ ਸ਼ੋਅ ਰਿਹਾ ਹੈ। ਛਣਕਾਟੇ ਨੇ ਕਰੀਬ 3 ਦਹਾਕਿਆਂ ਤੱਕ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ। ਅੱਜ ਵੀ ਲੋਕ ਇਸ ਸ਼ੋਅ ਨੂੰ ਦੇਖਣਾ ਪਸੰਦ ਕਰਦੇ ਹਨ।  


 


author

Shivani Bassan

Content Editor

Related News