ਜਾਣੋ ਜਸਵਿੰਦਰ ਭੱਲਾ ਦੀ ਕਿਹੜੀ ਗੱਲ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਹੈ ਮੰਨਦੀ !

05/18/2021 10:56:55 AM

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ 'ਚ ਖ਼ਾਸ ਸ਼ੌਹਰਤ ਹਾਸਲ ਕਰਨ ਵਾਲੇ ਜਸਵਿੰਦਰ ਭੱਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਦਰਸ਼ਕਾਂ ਦੇ ਮਨੋਰੰਜਨ ਲਈ ਆਪਣੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ। 

PunjabKesari

ਦੱਸ ਦਈਏ ਕਿ ਇਸ ਵੀਡੀਓ ਨੂੰ ਡਿਊਟ ਕਰਕੇ ਬਣਾਇਆ ਗਿਆ ਹੈ। ਇੱਕ ਪਾਸੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਹੈ ਅਤੇ ਦੂਜੇ ਪਾਸੇ ਜਸਵਿੰਦਰ ਭੱਲਾ ਹਨ। ਇਸ ਵੀਡੀਓ 'ਚ ਜਸਵਿੰਦਰ ਭੱਲਾ ਆਖ ਰਹੇ ਹਨ, ਜਿਹਦਾ ਕਰੀ ਦਾ ਦਿਲ ਤੋਂ ਕਰੀ ਦਾ... ਜਿਹਦਾ ਨਹੀਂ ਕਰੀ ਦਾ ਉਹਦੇ ਵੱਲ ਤਾਂ ਮੂੰਹ ਵੀ ਨਹੀਂ ਕਰੀਦਾ। ਇਸ ਗੱਲ 'ਤੇ ਸ਼ਿਲਪਾ ਸ਼ੈੱਟੀ ਵਾਹ-ਵਾਹ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜਸਵਿੰਦਰ ਭੱਲਾ ਨੇ ਲਿਖਿਆ ਹੈ, 'ਮੇਰੀ ਇਸ ਗੱਲ ਨੂੰ ਤਾਂ ਸ਼ਿਲਪਾ ਸ਼ੈੱਟੀ ਜੀ ਵੀ ਮੰਨ ਗਏ, ਤੁਸੀਂ ਕਦੋਂ ਮੰਨਣਾ ਨਾ? 🙈 🤗 ਤੁਹਾਡਾ ਸਭ ਦਾ ਦਿਲੋਂ ਕਰੀਦਾ...ਤਾਂ ਤੁਹਾਨੂੰ ਸਭ ਨੂੰ ਬਹੁਤ ਪਿਆਰ ਕਰਦਾ ਹਾਂ।' ਜਸਵਿੰਦਰ ਭੱਲਾ ਦੀ ਇਹ ਵੀਡੀਓ ਸਾਰਿਆਂ ਨੂੰ ਕਾਫ਼ੀ ਪਸੰਦ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Jaswinder Bhalla (@jaswinderbhalla)

ਜੇ ਗੱਲ ਕਰੀਏ ਜਸਵਿੰਦਰ ਭੱਲਾ ਦੀ ਤਾਂ ਹਾਲ ਹੀ 'ਚ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਵੀ ਲੈ ਲਈ ਹੈ। ਇਸ ਦੀ ਜਾਣਕਾਰੀ ਜਸਵਿੰਦਰ ਭੱਲਾ ਨੇ ਪੋਸਟ ਪਾ ਕੇ ਦਿੱਤੀ ਸੀ। ਕਾਮੇਡੀ ਦੇ ਬਾਦਸ਼ਾਹ ਅਤੇ ਪੰਜਾਬੀ ਫ਼ਿਲਮੀ ਜਗਤ ਦੇ ਅਦਾਕਾਰ ਜਸਵਿੰਦਰ ਭੱਲਾ ਨੇ ਇੱਕ ਹੋਰ ਉਪਲਬਧੀ ਹਾਸਲ ਕਰ ਲਈ ਹੈ। ਉਹ ਹੁਣ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬ੍ਰਾਂਡ ਅੰਬੈਸਡਰ ਹਨ।


sunita

Content Editor

Related News