ਜਸਵਿੰਦਰ ਭੱਲਾ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਟੀਕਾ, ਘਰਵਾਲੀ ਨਾਲ ਕੀਤੀ ''ਕੋਰੋਨਾ'' ਦੀ ਤੁਲਨਾ

4/7/2021 1:28:56 PM

ਚੰਡੀਗੜ੍ਹ (ਬਿਊਰੋ) - ਕਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਜਸਵਿੰਦਰ ਭੱਲਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਕਾਰਨ ਉਹ ਮੁੜ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਜਸਵਿੰਦਰ ਭੱਲਾ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ, ਜਿਸ ਦੀ ਇਕ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਜਸਵਿੰਦਰ ਭੱਲਾ ਨੇ ਆਪਣੀ ਤਸਵੀਰ ਨੂੰ ਪੋਸਟ ਕਰਦਿਆਂ ਕੈਪਸ਼ਨ 'ਚ ਮਜ਼ਾਕਿਆ ਢੰਗ ਨਾਲ ਲਿਖਿਆ ਹੈ- ਆਪਾਂ ਤਾਂ ਜੀ ਨਿਚੋੜ ਕੱਢਿਆ ਲਿਆ ਕਿ ਕੋਰੋਨਾ ਤਾਂ ਜਮਾ ਹੀ ਘਰਵਾਲੀ ਵਰਗਾ, ਪਹਿਲਾਂ-ਪਹਿਲਾਂ ਤਾਂ ਲੱਗਦਾ ਸੀ ਕੇ ਕਾਬੂ ਕਰ ਲਵਾਂਗੇ, ਪਰ ਫ਼ਿਰ ਬਾਅਦ 'ਚ ਜਾ ਕੇ ਸਮਝ ਆਇਆ ਕਿ ਭਾਈ ਇਹਦੇ ਨਾਲ ਤਾਂ ਅਡਜਸਟ (Adjust) ਹੀ ਕਰਨਾ ਪੈਣਾ....ਸੋ ਹਾਰ ਕੇ ਅੱਜ ਲਵਾ ਲਿਆ 
ਟੀਕਾ। 

 
 
 
 
 
 
 
 
 
 
 
 
 
 
 
 

A post shared by Jaswinder Bhalla (@jaswinderbhalla)

ਇਸ ਤੋਂ ਇਲਾਵਾ ਜਸਵਿੰਦਰ ਭੱਲਾ ਨੇ ਇਸ ਪੋਸਟ 'ਚ ਅੱਗੇ ਲਿਖਿਆ ਹੈ-
ਧਰਮ-ਪਤਨੀ ਦੇ ਵਾਂਗ ਹੋ ਗਿਆ ਲੋਕੀ ਕਹਿਣ ਕਰੋਨਾ...
ਕਾਬੂ ਕਰਨਾ ਔਖਾ ਇਸ ਨੂੰ, ਸਿਖ ਲਓ ਇਸ ਨਾਲ ਜਿਊਣਾ।
ਐਪਰ ਇਹੀ ਸਲਾਹ ਹੈ ਸਭ ਨੂੰ ਵੈਕਸੀਨ ਸਭ ਕਰਵਾਈਏ।
ਸੈਨੀਟਾਈਜਰ, ਦੋ ਗਜ਼ ਦੂਰੀ, ਮਾਸਕ ਫਿਰ ਵੀ ਪਾਈਏ।'

PunjabKesari

ਦੱਸ ਦਈਏ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਜਸਵਿੰਦਰ ਭੱਲਾ, ਜਿਨ੍ਹਾਂ ਨੇ ਇੱਕ ਹੋਰ ਉਪਲਬਧੀ ਹਾਸਲ ਕਰ ਲਈ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀ. ਏ. ਯੂ. ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਕਾਫ਼ੀ ਸਰਗਰਮ ਹਨ। 

ਨੋਟ - ਜਸਵਿੰਦਰ ਭੱਲਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor sunita