ਜੱਸੀ ਜਸਰਾਜ ਨੇ ਤਸਵੀਰਾਂ ਸਾਂਝੀਆਂ ਕਰ ਬੀ ਪਰਾਕ ਦੀ ਕੀਤੀ ਰੱਜ ਕੇ ਤਾਰੀਫ਼, ਲਿਖਿਆ ਖ਼ਾਸ ਸੁਨੇਹਾ

Thursday, Feb 16, 2023 - 10:32 AM (IST)

ਜੱਸੀ ਜਸਰਾਜ ਨੇ ਤਸਵੀਰਾਂ ਸਾਂਝੀਆਂ ਕਰ ਬੀ ਪਰਾਕ ਦੀ ਕੀਤੀ ਰੱਜ ਕੇ ਤਾਰੀਫ਼, ਲਿਖਿਆ ਖ਼ਾਸ ਸੁਨੇਹਾ

ਚੰਡੀਗੜ੍ਹ (ਬਿਊਰੋ)– ਬੀ ਪਰਾਕ ਅੱਜ ਪੰਜਾਬੀ ਹੀ ਨਹੀਂ, ਸਗੋਂ ਹਿੰਦੀ ਸੰਗੀਤ ਜਗਤ ਦੇ ਮਸ਼ਹੂਰ ਕਲਾਕਾਰ ਬਣ ਗਏ ਹਨ। ਬੀ ਪਰਾਕ ਨੇ ਲਗਾਤਾਰ ਕਈ ਬਲਾਕਬਸਟਰ ਗੀਤ ਪੰਜਾਬੀ ਤੇ ਹਿੰਦੀ ਸੰਗੀਤ ਜਗਤ ਦੀ ਝੋਲੀ ਪਾਏ ਹਨ।

PunjabKesari

ਉਥੇ ਬੀ ਪਰਾਕ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਗਾਇਕ ਜੱਸੀ ਜਸਰਾਜ ਨੇ ਸਾਂਝਾ ਕੀਤਾ ਹੈ। ਜੱਸੀ ਜਸਰਾਜ ਨੇ ਤਸਵੀਰਾਂ ਸਾਂਝੀਆਂ ਕਰਕੇ ਬੀ ਪਰਾਕ ਦੀ ਰੱਜ ਕੇ ਤਾਰੀਫ਼ ਕੀਤੀ ਹੈ।

PunjabKesari

ਜੱਸੀ ਨੇ ਲਿਖਿਆ, ‘‘ਜ਼ੰਜੀਰ ਦਿ ਗੇਮ ਚੇਂਜਰ ਵਕਤ ਇਕ ਮਿਹਨਤੀ ਸਾਊ ਮੁੰਡਾ ਅੱਜ ਬੀ ਪਰਾਕ ਹੈ। ਮੈਂ ਉਸ ਦੀ ਸਫਲਤਾ ਲਈ ਖ਼ੁਸ਼ ਹਾਂ ਤੇ ਉਹ ਅੱਜ ਵੀ ਬੇਹੱਦ ਨਿਮਰ ਸੁਭਾਅ ਦਾ ਹੈ। ਮੇਰੇ ਭਰਾ ਨੂੰ ਭਵਿੱਖ ’ਚ ਹੋਰ ਸਫਲਤਾ ਲਈ ਦੁਆਵਾਂ।’’

PunjabKesari

ਦੱਸ ਦੇਈਏ ਕਿ ਜੱਸੀ ਜਸਰਾਜ ਦਾ ਆਖਰੀ ਰਿਲੀਜ਼ ਗੀਤ ‘ਹਰ ਘਰ ਤਿਰੰਗਾ’ ਸੀ, ਉਥੇ ਬੀ ਪਰਾਕ ਦਾ ਆਖਰੀ ਰਿਲੀਜ਼ ਗੀਤ ‘ਅੱਛਾ ਸਿਲਾ ਦੀਆ’ ਸੀ। ਇਸ ਗੀਤ ਨੂੰ ਯੂਟਿਊਬ ’ਤੇ 48 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News