ਕੈਨੇਡਾ ਵਾਲੇ ਘਰ ''ਚ ਜੱਸੀ ਗਿੱਲ ਨੇ ਇੰਝ ਤਿਆਰ ਕੀਤਾ ਨਵਾਂ ਸਟੂਡੀਓ, ਵੇਖ ਰਹਿ ਜਾਓਗੇ ਹੈਰਾਨ

07/11/2020 9:11:10 AM

ਜਲੰਧਰ (ਵੈੱਬ ਡੈਸਕ) : ਪੰਜਾਬੀ ਪ੍ਰਸਿੱਧ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਕੈਨੇਡਾ ਵਾਲੇ ਘਰ 'ਚ ਨਵਾਂ ਸਟੂਡੀਓ ਤਿਆਰ ਕੀਤਾ ਹੈ। ਇਸ ਸਟੂਡੀਓ ਲਈ ਜੱਸੀ ਨੇ ਆਪਣੀ 'ਅਲਮਾਰੀ' ਦਾ ਇਸਤੇਮਾਲ ਕੀਤਾ ਹੈ। ਜੱਸੀ ਗਿੱਲ ਇਨ੍ਹੀਂ ਦਿਨੀਂ ਆਪਣੇ ਕੈਨੇਡਾ ਵਾਲੇ ਘਰ 'ਚ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ ਪਰ ਓਥੇ ਜੱਸੀ ਨੂੰ ਇਕ ਟੈਨਸ਼ਨ ਸੀ, ਕੀ ਉਨ੍ਹਾਂ ਦੇ ਗੀਤ ਰਿਕਾਰਡ ਨਹੀਂ ਹੋ ਰਹੇ, ਜਿਸ ਕਾਰਨ ਉਨ੍ਹਾਂ ਦਾ ਕੰਮ ਰੁਕ ਰਿਹਾ ਹੈ। ਹਾਲਾਂਕਿ ਹੁਣ ਜੱਸੀ ਗਿੱਲ ਨੇ ਆਪਣੇ ਗੀਤ ਰਿਕਾਰਡ ਕਰਨ ਲਈ ਆਪਣੇ ਘਰ 'ਚ ਹੀ ਸਟੂਡੀਓ ਤਿਆਰ ਕੀਤਾ ਹੈ। ਇਸ ਦੇ ਲਈ ਜੱਸੀ ਗਿੱਲ ਨੇ ਆਪਣੀ ਅਲਮਾਰੀ ਦਾ ਇਸਤੇਮਾਲ ਕੀਤਾ ਹੈ। ਆਪਣੀ ਅਲਮਾਰੀ 'ਚ ਜੱਸੀ ਨੇ ਕੰਪਿਊਟਰ, ਸਪੀਕਰ ਤੇ ਰਿਕਾਰਡਿੰਗ ਮਾਇਕ ਨੂੰ ਫਿੱਟ ਕਰ ਆਪਣਾ ਸਟੂਡੀਓ ਤਿਆਰ ਕੀਤਾ ਹੈ। ਜਿਸਦੇ ਲਈ ਮਿਊਜ਼ਿਕ ਡਾਇਰੈਕਟਰ 'ਐਵੀ ਸਰਾ' ਨੇ ਜੱਸੀ ਦੀ ਮਦਦ ਕੀਤੀ ਹੈ।

 
 
 
 
 
 
 
 
 
 
 
 
 
 

Thanks to @avvysra nd @desicrewsatpalmalhi bro 🤗🤗

A post shared by Jassie Gill (@jassie.gill) on Jul 10, 2020 at 2:22am PDT

ਦੱਸ ਦਈਏ ਕਿ ਇਸ ਦੀ ਇੱਕ ਵੀਡੀਓ ਵੀ ਜੱਸੀ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਨਵੇਂ ਸਟੂਡੀਓ ਦੀ ਝਲਕ ਦਿਖਾ ਰਹੇ ਹਨ। ਜੱਸੀ ਨੇ ਦੱਸਿਆ, ਕੀ ਸਾਊਂਡ ਪਰੂਫਿੰਗ ਕਰਕੇ ਉਨ੍ਹਾਂ ਨੇ ਅਲਮਾਰੀ 'ਚ ਆਪਣਾ ਇਹ ਸਟੂਡੀਓ ਤਿਆਰ ਕੀਤਾ ਹੈ। ਆਪਣੇ ਇਸ Closet ਸਟੂਡੀਓ 'ਚ ਜੱਸੀ ਗਿੱਲ ਨੇ ਇਕ ਗੀਤ ਵੀ ਰਿਕਾਰਡ ਕੀਤਾ ਹੈ।
PunjabKesari
ਜੱਸੀ ਨੇ ਵੀਡੀਓ 'ਚ ਦੱਸਿਆ, ਕੀ ਗੀਤ ਰਿਕਾਰਡ ਕਰਨਾ ਉਨ੍ਹਾਂ ਨੇ ਦੇਸੀ ਕਰਿਊ ਦੇ ਸਤਪਾਲ ਤੋਂ ਸਿੱਖਿਆ ਸੀ। ਜਦੋਂ ਸਾਲ 2009 ਤੇ 10 'ਚ ਉਹ ਸਤਪਾਲ ਤੋਂ ਗੀਤ ਬਣਵਾਉਣ ਲਈ ਜਾਂਦੇ ਸਨ। ਹੁਣ ਜੱਸੀ ਗਿੱਲ ਆਪਣੇ Closet ਸਟੂਡੀਓ ਤੋਂ ਰਿਕਾਰਡ ਕੀਤਾ ਪਹਿਲਾ ਗੀਤ ਵੀ ਜਲਦ ਹੀ ਰਿਲੀਜ਼ ਕਰਨਗੇ।


sunita

Content Editor

Related News