ਜੈਸਮੀਨ ਸੈਂਡਲਸ ਨੇ ਨਵੇਂ ਗੀਤ ’ਚ ਸ਼ਰੇਆਮ ਕੱਢੀ ਗਾਲ੍ਹ, ਲੋਕਾਂ ਨੇ ਦੇਖੋ ਕੀ ਕਿਹਾ

Sunday, Jun 27, 2021 - 01:17 PM (IST)

ਜੈਸਮੀਨ ਸੈਂਡਲਸ ਨੇ ਨਵੇਂ ਗੀਤ ’ਚ ਸ਼ਰੇਆਮ ਕੱਢੀ ਗਾਲ੍ਹ, ਲੋਕਾਂ ਨੇ ਦੇਖੋ ਕੀ ਕਿਹਾ

ਚੰਡੀਗੜ੍ਹ (ਬਿਊਰੋ)– ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਲੱਗਦਾ ਹੈ ਕਿ ਗਾਲ੍ਹਾਂ ਕੱਢਣਾ ਆਮ ਗੱਲ ਹੋ ਗਈ ਹੈ। ਇਸੇ ਲਈ ਤਾਂ ਹਰ ਨਵੇਂ ਗੀਤ ’ਚ ਕੋਈ ਨਾ ਕੋਈ ਗਾਲ੍ਹ ਸੁਣਨ ਨੂੰ ਮਿਲ ਹੀ ਜਾਂਦੀ ਹੈ। ਅਸ਼ਲੀਲਤਾ ਤੇ ਹਥਿਆਰਾਂ ਵਾਲੇ ਗੀਤਾਂ ਤੋਂ ਬਾਅਦ ਹੁਣ ਗੀਤਾਂ ’ਚ ਗਾਲ੍ਹਾਂ ਕੱਢਣ ਦਾ ਨਵਾਂ ਟਰੈਂਡ ਚੱਲ ਰਿਹਾ ਹੈ।

ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗੀਤਾਂ ’ਤੇ ਨਾ ਤਾਂ ਪ੍ਰਸ਼ਾਸਨ ਕੋਈ ਐਕਸ਼ਨ ਲੈ ਰਿਹਾ ਹੈ ਤੇ ਨਾ ਹੀ ਇਨ੍ਹਾਂ ਨੂੰ ਸੁਣਨ ਵਾਲੇ ਵਿਰੋਧ ਕਰ ਰਹੇ ਹਨ। ਲੋਕ ਸੁਆਦ ਲੈ ਕੇ ਇਨ੍ਹਾਂ ਗੀਤਾਂ ਨੂੰ ਸੁਣ ਰਹੇ ਹਨ। ਪ੍ਰੇਮ ਢਿੱਲੋਂ, ਸਿੱਧੂ ਮੂਸੇ ਵਾਲਾ ਤੇ ਕਰਨ ਔਜਲਾ ਵਲੋਂ ਆਪਣੇ ਗਾਣਿਆਂ ’ਚ ਗਾਲ੍ਹਾਂ ਕੱਢਣ ਤੇ ਗੀਤਾਂ ਤੇ ਐਲਬਮਾਂ ਦੇ ਨਾਂ ਗਾਲ੍ਹਾਂ ’ਤੇ ਰੱਖਣ ਤੋਂ ਬਾਅਦ ਹੁਣ ਗਾਇਕਾ ਜੈਸਮੀਨ ਸੈਂਡਲਸ ਵੀ ਆਪਣੇ ਨਵੇਂ ਗੀਤ ’ਚ ਗਾਲ੍ਹ ਕੱਢਦੀ ਨਜ਼ਰ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਨੇ ਅੰਤਰਰਾਸ਼ਟਰੀ ਸ਼ੂਟਰ ਕੋਨਿਕਾ ਨੂੰ ਭੇਜੀ ਢਾਈ ਲੱਖ ਦੀ ਜਰਮਨ ਰਾਈਫਲ

ਹਾਲ ਹੀ ’ਚ ਜੈਸਮੀਨ ਸੈਂਡਲਸ ਦਾ ਗੀਤ ‘ਠਗ ਲਾਈਫ’ ਰਿਲੀਜ਼ ਹੋਇਆ ਹੈ। ਇਸ ਗੀਤ ਦੀ ਇਕ ਲਾਈਨ ’ਚ ਜੈਸਮੀਨ ਨੂੰ ਸ਼ਰੇਆਮ ਗਾਲ੍ਹ ਕੱਢਦੇ ਦੇਖਿਆ ਜਾ ਸਕਦਾ ਹੈ। ਉਥੇ ਲੋਕ ਜੈਸਮੀਨ ਸੈਂਡਲਸ ਵਲੋਂ ਗਾਲ੍ਹ ਕੱਢੇ ਜਾਣ ’ਤੇ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਕੁਝ ਲੋਕ ਜਿਥੇ ਜੈਸਮੀਨ ਸੈਂਡਲਸ ਵਲੋਂ ਗਾਲ੍ਹ ਕੱਢੇ ਜਾਣ ’ਤੇ ਸੁਆਦ ਲੈ ਰਹੇ ਹਨ ਤਾਂ ਕੁਝ ਅਜਿਹੇ ਲੋਕ ਵੀ ਹਨ, ਜੋ ਉਸ ਦੀ ਸਖ਼ਤ ਨਿੰਦਿਆ ਕਰ ਰਹੇ ਹਨ। ਜਿਥੇ ਗਾਇਕਾਂ ਵਲੋਂ ਗਾਲ੍ਹਾਂ ਕੱਢਣ ਨੂੰ ਲੋਕ ਮਾੜਾ ਸਮਝਦੇ ਸਨ, ਉਥੇ ਕਿਸੇ ਫੀਮੇਲ ਗਾਇਕਾ ਵਲੋਂ ਗਾਲ੍ਹ ਕੱਢਣਾ ਵਿਚਾਰ ਕਰਨ ਦਾ ਵਿਸ਼ਾ ਬਣ ਜਾਂਦਾ ਹੈ।

ਨੋਟ- ਇਸ ਗੀਤ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News