ਅਲੀ ਗੋਨੀ ਨਾਲ ਵਿਆਹ ਦੇ ਸਵਾਲ ਨੂੰ ਲੈ ਕੇ ਜੈਸਮੀਨ ਭਸੀਨ ਨੇ ਆਖੀ ਵੱਡੀ ਗੱਲ

Wednesday, Mar 31, 2021 - 01:21 PM (IST)

ਅਲੀ ਗੋਨੀ ਨਾਲ ਵਿਆਹ ਦੇ ਸਵਾਲ ਨੂੰ ਲੈ ਕੇ ਜੈਸਮੀਨ ਭਸੀਨ ਨੇ ਆਖੀ ਵੱਡੀ ਗੱਲ

ਮੁੰਬਈ: ਬਿਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਅਲੀ ਗੋਨੀ ਅਤੇ ਜੈਸਮੀਨ ਭਸੀਨ ਇਕ-ਦੂਜੇ ਨਾਲ ਕੁਆਲਿਟੀ ਸਮਾਂ ਬਿਤਾ ਰਹੇ ਹਨ। ਦੋਵਾਂ ਦੀ ਜੋੜੀ ਨੂੰ ਬਿਗ ਬੌਸ ’ਚ ਬਹੁਤ ਪਸੰਦ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਦੀ ਲਵ ਸਟੋਰੀ ਦੇਖ ਕੇ ਸ਼ੋਅ ਦੇ ਹੋਸਟ ਅਤੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀਆਂ ਅੱਖਾਂ ’ਚ ਵੀ ਹੰਝੂ ਆ ਗਏ ਹਨ। ਹੁਣ ਹਾਲ ਹੀ ’ਚ ਦੋਵੇਂ ਇਕ ਸੈਲੂਨ ਦੇ ਬਾਹਰ ਦਿਖਾਈ ਦਿੱਤੇ। ਜਿਥੇ ਮੀਡੀਆ ਨੇ ਜੈਸਮੀਨ ਨੂੰ ਪੁੱਛਿਆ ਕਿ ਉਹ ਅਲੀ ਦੇ ਨਾਲ ਵਿਆਹ ਕਦੋਂ ਕਰ ਰਹੀ ਹੈ ਤਾਂ ਜੈਸਮੀਨ ਨੇ ਸ਼ਰਮਾਉਂਦੇ ਹੋਏ ਕਿਹਾ ਕਿ ‘ਅਜੇ ਕਿੱਥੇ ਅਜੇ ਤਾਂ ਪਿਆਰ ਨਵਾਂ-ਨਵਾਂ ਹੈ’।

PunjabKesari
ਵਿਆਹ ਦੇ ਸਵਾਲ ’ਤੇ ਜੈਸਮੀਨ ਨੇ ਦਿੱਤਾ ਇਹ ਜਵਾਬ
ਦਰਅਸਲ ਮੰਗਲਵਾਰ ਨੂੰ ਅਲੀ ਅਤੇ ਜੈਸਮੀਨ ਇਕੱਠੇ ਸੈਲੂਨ ’ਚ ਗਏ ਸਨ ਜਿਥੇ ਮੀਡੀਆ ਵੀ ਮੌਜੂਦ ਸੀ। ਜਦੋਂ ਦੋਵੇਂ ਸੈਲੂਨ ਦੇ ਬਾਹਰ ਆਏ ਤਾਂ ਮੀਡੀਆ ਨੇ ਜੈਸਮੀਨ ਤੋਂ ਪੁੱਛਿਆ ਕਿ ਉਹ ਅਲੀ ਨਾਲ ਵਿਆਹ ਕਦੋਂ ਕਰ ਰਹੀ ਹੈ? ਇਸ ’ਤੇ ਜਵਾਬ ਦਿੰਦੇ ਹੋਏ ਜੈਸਮੀਨ ਨੇ ਕਿਹਾ ਕਿ ਅਰੇ ਅਜੇ ਇਸ ਬਾਰੇ ’ਚ ਅਸੀਂ ਕੁਝ ਸੋਚਿਆ ਨਹੀਂ, ਇੰਨੀ ਜਲਦੀ ਅਜਿਹਾ ਕੁਝ ਨਹੀਂ ਹੋਣ ਵਾਲਾ, ਅਜੇ ਤਾਂ ਸਾਡਾ ਨਵਾਂ-ਨਵਾਂ ਪਿਆਰ ਸ਼ੁਰੂ ਹੋਇਆ ਹੈ ਤਾਂ ਵਿਆਹ ਦੀ ਕੀ ਜਲਦੀ ਹੈ ਅਜੇ। 

PunjabKesari
ਦੋਵੇਂ ਆ ਚੁੱਕੇ ਹਨ ‘ਤੇਰਾ ਸੂਟ’ ਗਾਣੇ ’ਚ ਨਜ਼ਰ 
ਕੰਮ ਦੀ ਗੱਲ ਕਰੀਏ ਤਾਂ ਦੋਵਾਂ ਨੇ ਕੁਝ ਸਮਾਂ ਪਹਿਲਾਂ ਹੀ ਟੋਨੀ ਕੱਕੜ ਦੇ ਗਾਣੇ ‘ਤੇਰਾ ਸੂਟ’ ’ਚ ਕੰਮ ਕੀਤਾ ਹੈ। ਪ੍ਰਸ਼ੰਸਕਾਂ ਨੂੰ ਦੋਵਾਂ ਦਾ ਗਾਣਾ ਬਹੁਤ ਹੀ ਪਸੰਦ ਆਇਆ। ਉੱਧਰ ਗਾਣੇ ਨੂੰ ਲੈ ਕੇ ਜੈਸਮੀਨ ਨੇ ਦੱਸਿਆ ਕਿ ਇਹ ਸਾਡਾ ਦੋਵਾਂ ਦਾ ਪਹਿਲਾਂ ਗਾਣਾ ਹੈ ਜੋ ਮੇਰੇ ਲਈ ਬਹੁਤ ਖ਼ਾਸ ਹੈ ਅਤੇ ਸੱਚ ਕਹਾਂ ਤਾਂ ਮੈਨੂੰ ਵੀ ਮੇਰੇ ਪਹਿਲੇ ਮਿਊਜ਼ਿਕ ਵੀਡੀਓ ਲਈ ਅਲੀ ਤੋਂ ਚੰਗਾ ਕੋ-ਅਦਾਕਾਰ ਨਹੀਂ ਮਿਲ ਸਕਦਾ ਸੀ। 


author

Aarti dhillon

Content Editor

Related News