ਇਸ ਹਫ਼ਤੇ ਜੈਸਮੀਨ ਭਸੀਮ ਦਾ ਹੋਇਆ ਸਫ਼ਰ ਖਤਮ! ਵਿਦਾਈ ਸਮੇਂ ਸਲਮਾਨ ਵੀ ਹੋਏ ਭਾਵੁਕ

Saturday, Jan 09, 2021 - 12:14 PM (IST)

ਇਸ ਹਫ਼ਤੇ ਜੈਸਮੀਨ ਭਸੀਮ ਦਾ ਹੋਇਆ ਸਫ਼ਰ ਖਤਮ! ਵਿਦਾਈ ਸਮੇਂ ਸਲਮਾਨ ਵੀ ਹੋਏ ਭਾਵੁਕ

ਮੁੰਬਈ: ‘ਬਿਗ ਬੌਸ 14’ ’ਚ ਚੇਲੰਜਰਜ਼ ਦੀ ਐਂਟਰੀ ਤੋਂ ਬਾਅਦ ਹੀ ਘਰ ’ਚ ਹਰ ਦਿਨ ਨਵੇਂ-ਨਵੇਂ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਹਾਲ ਹੀ ’ਚ ਬਿਗ ਬੌਸ ਦੇ ਘਰ ’ਚ ਮੁਕਾਬਲੇਬਾਜ਼ਾਂ ਦਾ ਫੈਮਿਲੀ ਵੀਕ ਹੋਇਆ। ਜਿਥੇ ਅਪਣਿਆਂ ਨੂੰ ਮਿਲਣ ਤੋਂ ਬਾਅਦ ਤਮਾਮ ਘਰਵਾਲੇ ਕਾਫ਼ੀ ਭਾਵੁਕ ਦਿਸੇ। 

PunjabKesari
ਉਧਰ ਇਸ ਵਾਰ ਦਾ ਨੋਮੀਨੇਸ਼ਨ ਵੀ ਕਾਫ਼ੀ ਹੈਰਾਨ ਕਰਨ ਵਾਲਾ ਹੈ। ਇਸ ਵਾਰ ਨੋਮੀਨੇਸ਼ਨ ’ਚ ਅਲੀ ਗੋਨੀ, ਜੈਸਮੀਨ ਭਸੀਮ, ਰੂਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਦਾ ਨਾਂ ਹੈ। ਇਨ੍ਹਾਂ ਚਾਰਾਂ ਮੁਕਾਬਲੇਬਾਜ਼ਾਂ ’ਚੋਂ ਅਭਿਨਵ ਅਤੇ ਜੈਸਮੀਨ ਬਾਟਮ ’ਚ ਸਨ। ਤਾਜ਼ਾ ਰਿਪੋਰਟ ਮੁਤਾਬਕ ਇਸ ਹਫ਼ਤੇ ਜੈਸਮੀਨ ਦਾ ਸਫ਼ਰ ਖਤਮ ਹੋ ਜਾਵੇਗਾ। ਇਸ ਗੱਲ ਦੀ ਜਾਣਕਾਰੀ ‘ਦਿ ਖ਼ਬਰੀ’ ਨਾਂ ਇਕ ਪੇਜ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ। ਇਹੀਂ ਨਹੀਂ ਜੈਸਮੀਨ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਸਲਮਾਨ ਖ਼ਾਨ ਵੀ ਕਾਫ਼ੀ ਭਾਵੁਕ ਹੋ ਜਾਣਗੇ।

PunjabKesari
ਦੱਸ ਦੇਈਏ ਕਿ ਫੈਮਿਲੀ ਵੀਕ ’ਚ ਜੈਸਮੀਨ ਭਸੀਮ ਨੂੰ ਉਨ੍ਹਾਂ ਦੇ ਮਾਤਾ-ਪਿਤਾ ਮਿਲਣ ਆਏ। ਜਿਨ੍ਹਾਂ ਨੂੰ ਮਿਲਣ ਤੋਂ ਬਾਅਦ ਜੈਸਮੀਨ ਅਤੇ ਅਲੀ ਦੇ ਵਿਚਕਾਰ ਤਣਾਅ ਦੇਖਣ ਨੂੰ ਮਿਲਿਆ। ਜੈਸਮੀਨ ਦੇ ਮਾਤਾ-ਪਿਤਾ ਨੇ ਉਸ ਨੂੰ ਇਕੱਲੇ ਖੇਡਣ ਦੀ ਸਲਾਹ ਦਿੱਤੀ। ਜੈਸਮੀਨ ਦੇ ਪਾਪਾ ਉਨ੍ਹਾਂ ਨੂੰ ਆਪਣੀ ਗੇਮ ’ਤੇ ਧਿਆਨ ਦੇਣ ਲਈ ਕਹਿੰਦੇ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News