ਹੁਣ ਜੈਸਮੀਨ ਭਸੀਨ ਦੀ ਵੀ ਪੰਜਾਬੀ ਇੰਡਸਟਰੀ ''ਚ ਹੋਈ ਧਮਾਕੇਦਾਰ ਐਂਟਰੀ (ਵੀਡੀਓ)

Friday, Apr 02, 2021 - 11:24 AM (IST)

ਹੁਣ ਜੈਸਮੀਨ ਭਸੀਨ ਦੀ ਵੀ ਪੰਜਾਬੀ ਇੰਡਸਟਰੀ ''ਚ ਹੋਈ ਧਮਾਕੇਦਾਰ ਐਂਟਰੀ (ਵੀਡੀਓ)

ਚੰਡੀਗੜ੍ਹ (ਬਿਊਰੋ) - ਪ੍ਰਸਿੱਧ ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਐਲਬਮ 'ਜੁਗਨੀ' ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਉਸ ਦੇ ਇਸ ਗੀਤ ਦਾ ਨਾਂ 'ਪਾਣੀ ਦੀ ਗੱਲ' ਹੈ। ਇਸ ਗੀਤ 'ਚ ਟੀ. ਵੀ. ਅਦਾਕਾਰਾ ਜੈਸਮੀਨ ਭਸੀਨ ਨੇ ਮਨਿੰਦਰ ਬੁੱਟਰ ਨਾਲ ਫ਼ੀਚਰ ਕੀਤਾ ਹੈ ਅਤੇ ਅਸੀਸ ਕੌਰ ਨੇ ਫੀਮੇਲ ਵੋਕਾਲਿਸਟ ਦੇ ਤੌਰ 'ਤੇ ਇਸ 'ਚ ਸਾਥ ਦਿੱਤਾ ਹੈ। ਇਹ ਮਨਿੰਦਰ ਬੁੱਟਰ ਦੀ ਐਲਬਮ 'ਜੁਗਨੀ' ਦਾ ਪਹਿਲਾ ਗੀਤ ਹੈ।

 
 
 
 
 
 
 
 
 
 
 
 
 
 
 
 

A post shared by Jasmin Bhasin (@jasminbhasin2806)

ਐਲਬਮ ਦਾ ਨਾਂ 'ਜੁਗਨੀ' ਰੱਖਣ ਪਿੱਛੇ ਵੀ ਇਕ ਖ਼ਾਸ ਕਾਰਨ ਹੈ। ਦਰਅਸਲ 'ਜੁਗਨੀ' ਮਨਿੰਦਰ ਬੁੱਟਰ ਦੀ ਪੈੱਟ ਡੌਗ ਦਾ ਨਾਮ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਿਸੇ ਕਲਾਕਾਰ ਨੇ ਆਪਣੀ ਮਿਊਜ਼ਿਕ ਐਲਬਮ ਨੂੰ ਆਪਣੇ ਪੈੱਟ ਨੂੰ ਡੈਡੀਕੇਟ ਕੀਤਾ ਹੈ ਕਿਉਂਕਿ 'ਜੁਗਨੀ' ਦੇ ਆਉਣ ਤੋਂ ਬਾਅਦ ਮਨਿੰਦਰ ਬੁੱਟਰ ਦੀ ਜ਼ਿੰਦਗੀ ਬਦਲੀ ਹੈ। ਐਲਬਮ ਦਾ ਟੀਜ਼ਰ ਰਿਲੀਜ਼ ਕਰਨ ਵੇਲੇ ਮਨਿੰਦਰ ਬੁੱਟਰ ਨੇ ਦੱਸਿਆ ਸੀ ਕਿ "ਕਿੰਝ ਡਿਪ੍ਰੈਸ਼ਨ ਤੋਂ ਉੱਠ ਕੇ ਦੁਬਾਰਾ ਆਪਣਾ ਕਰੀਅਰ ਸ਼ੁਰੂ ਕੀਤਾ। ਇਸ ਪਿੱਛੇ 'ਜੁਗਨੀ' ਨੂੰ ਕਾਫ਼ੀ ਕਰੈਡਿਟ ਜਾਂਦਾ ਹੈ।"

ਦੱਸ ਦਈਏ ਕਿ ਹਾਲ ਹੀ 'ਚ ਇਸ ਐਲਬਮ ਦਾ ਇੰਟਰੋ ਵੀ ਰਿਲੀਜ਼ ਕੀਤਾ ਗਿਆ ਸੀ, ਜਿਸ 'ਚ ਐਲਬਮ ਦੇ 8 ਗਾਣਿਆਂ ਦੀ ਇਕ ਝਲਕ ਵੀ ਸਾਂਝੀ ਕੀਤੀ ਗਈ ਸੀ। ਹੁਣ ਮਨਿੰਦਰ ਬੁੱਟਰ ਜ਼ਿਆਦਾ ਇੰਤਜ਼ਾਰ ਨਾ ਕਰਾਉਂਦੇ ਹੋਏ ਐਲਬਮ ਦਾ ਅਗਲਾ ਗੀਤ ਵੀ ਰਿਲੀਜ਼ ਕਰਨ ਜਾ ਰਹੇ ਹਨ। ਇਸ ਗੀਤ ਦਾ ਨਾਂ 'ਲਵ ਮੀ ਸਮਡੇਅ' ਹੈ। 'ਲਵ ਮੀ ਸਮਡੇਅ' ਤੋਂ ਇਲਾਵਾ 'ਮੋਮਬਤੀਆਂ', 'ਬਰਥਡੇਅ', 'ਆਕੜਾਂ', 'ਓਹਲੇ ਓਹਲੇ', 'ਪਾਣੀ ਦੀ ਗੱਲ', 'ਕਾਲੀ ਕਾਲੀ ਕੁਰਤੀ', 'ਜੀਨਾਂ ਪਾਉਣੀ ਆ' ਵਰਗੇ ਗੀਤ ਮਨਿੰਦਰ ਦੀ ਇਸ ਐਲਬਮ 'ਚ ਸ਼ਾਮਲ ਹਨ। 


author

sunita

Content Editor

Related News