ਟਰੋਲ ਕਰਨ ਵਾਲਿਆਂ ’ਤੇ ਵਰ੍ਹੇ ਗਾਇਕ ਜਸਬੀਰ ਜੱਸੀ, ਕਬਰਾਂ ਵਾਲੇ ਬਿਆਨ ’ਤੇ ਹੋਏ ਸਿੱਧੇ

Tuesday, Oct 03, 2023 - 06:41 PM (IST)

ਟਰੋਲ ਕਰਨ ਵਾਲਿਆਂ ’ਤੇ ਵਰ੍ਹੇ ਗਾਇਕ ਜਸਬੀਰ ਜੱਸੀ, ਕਬਰਾਂ ਵਾਲੇ ਬਿਆਨ ’ਤੇ ਹੋਏ ਸਿੱਧੇ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਜਸਬੀਰ ਜੱਸੀ ਇਨ੍ਹੀਂ ਦਿਨੀਂ ਚਰਚਾ ’ਚ ਹਨ। ਜਸਬੀਰ ਜੱਸੀ ਦੀ ਇਕ ਇੰਟਰਵਿਊ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਵਲੋਂ ਕਬਰਾਂ ’ਤੇ ਜਾ ਕੇ ਗਾਉਣ ਵਾਲੇ ਸਿੰਗਰਾਂ ਬਾਰੇ ਬੋਲਿਆ ਜਾ ਰਿਹਾ ਹੈ। ਇਸ ਬਿਆਨ ਦੇ ਚਲਦਿਆਂ ਜਸਬੀਰ ਜੱਸੀ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਂਕਿ ਟਰੋਲਰਜ਼ ਨੂੰ ਜਸਬੀਰ ਜੱਸੀ ਨੇ ਠੋਕਵਾਂ ਜਵਾਬ ਦਿੱਤਾ ਹੈ। ਜਸਬੀਰ ਜੱਸੀ ਨੇ ਇਕ ਲਾਈਵ ਵੀਡੀਓ ਦੌਰਾਨ ਕਿਹਾ ਕਿ ਉਹ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਬੰਦੇ ਹਨ। ਉਹ ਕਿਉਂ ਕਬਰਾਂ ’ਤੇ ਜਾ ਕੇ ਮੱਥਾ ਟੇਕਦੇ ਫਿਰਨ।

ਇਹ ਖ਼ਬਰ ਵੀ ਪੜ੍ਹੋ : ਰਿਤਿਕ ਰੌਸ਼ਨ ਨਾਲ ਰਿਸ਼ਤੇ ਕਾਰਨ ਸਬਾ ਆਜ਼ਾਦ ਨੂੰ ਕਰਨਾ ਪਿਆ ਨਫ਼ਰਤ ਦਾ ਸਾਹਮਣਾ, ਕਿਹਾ– ‘ਮੈਂ ਪੱਥਰ ਦੀ ਨਹੀਂ...’

ਜਸਬੀਰ ਜੱਸੀ ਨੇ ਅੱਗੇ ਕਿਹਾ ਕਿ ਇਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ। ਉਹ ਸਿੰਗਰਾਂ ਨੂੰ ਵੀ ਬੇਨਤੀ ਕਰਦੇ ਹਨ ਕਿ ਇਨ੍ਹਾਂ ਨੂੰ ਪ੍ਰਮੋਟ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਸੂਟੇ ਲਾਉਣ ਵਾਲੇ ਬੰਦੇ ਨੂੰ ਤੁਸੀਂ ਬਾਬਾ ਕਿਵੇਂ ਮੰਨ ਸਕਦੇ ਹੋ?

ਪੂਰੀ ਵੀਡੀਓ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ–

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜਸਬੀਰ ਜੱਸੀ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News