ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਨਾਲ ਹਮੇਸ਼ਾ ਆਪਣਾ ਬਿਹਤਰੀਨ ਦੇਣ ਲਈ ਹਿੰਮਤ ਮਿਲਦੀ ਹੈ : ਜਾਨ੍ਹਵੀ ਕਪੂਰ
Monday, Jul 22, 2024 - 11:39 AM (IST)
ਮੁੰਬਈ (ਬਿਊਰੋ) - ਜੰਗਲੀ ਪਿਕਚਰਜ਼ ਦੀ ਜਾਸੂਸੀ ਥ੍ਰਿਲਰ ‘ਉਲਝ’ ਦੇ ਹਾਲ ਹੀ ’ਚ ਰਿਲੀਜ਼ ਹੋਏ ਟ੍ਰੇਲਰ ਨੇ ਦਰਸ਼ਕਾਂ ’ਚ ਭਾਰੀ ਉਮੀਦਾਂ ਪੈਦਾ ਕੀਤੀਆਂ ਹਨ। ਇਕ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ) ਅਧਿਕਾਰੀ ਵਜੋਂ ਜਾਨ੍ਹਵੀ ਕਪੂਰ ਦੇ ਨਵੀਨਤਮ ਚਿੱਤਰਣ ਨੂੰ ਵਿਆਪਕ ਪ੍ਰਸ਼ੰਸਾ ਮਿਲੀ ਹੈ, ਪ੍ਰਸ਼ੰਸਕਾਂ ਨੇ ਉਸਦੇ ਨਵੇਂ ਅਵਤਾਰ ਦੀ ਪ੍ਰਸ਼ੰਸਾ ਕੀਤੀ ਹੈ। ਫਿਲਮ ਦੇ ਟ੍ਰੇਲਰ ਨੂੰ 40 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਜ਼ਬਰਦਸਤ ਹੁੰਗਾਰੇ ਤੋਂ ਉਤਸ਼ਾਹਿਤ, ਜਾਨ੍ਹਵੀ ਕਪੂਰ ਨੇ ਧੰਨਵਾਦ ਪ੍ਰਗਟਾਇਆ ਤੇ ਕਿਹਾ ਕਿ ਉਹ ਟ੍ਰੇਲਰ ਨੂੰ ਮਿਲੇ ਹੁੰਗਾਰੇ ਤੋਂ ਬਹੁਤ ਖੁਸ਼ ਹੈ। ਮੈਂ ਖੁਸ਼ ਹਾਂ ਤੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦੀ ਸੱਚਮੁੱਚ ਧੰਨਵਾਦੀ ਹਾਂ ਜੋ ਮੈਨੂੰ ਇਸ ਭੂਮਿਕਾ ਵਿਚ ਦੇਖਣ ਲਈ ਉਤਸ਼ਾਹਿਤ ਹਨ। ਇਹ ਮੈਨੂੰ ਹਮੇਸ਼ਾ ਆਪਣਾ ਸਰਵੋਤਮ ਦੇਣ ਦੀ ਹਿੰਮਤ ਦਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ
ਟ੍ਰੇਲਰ ਵਿਚ ਜਾਨ੍ਹਵੀ ਨੂੰ ਸੁਹਾਨਾ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜੋ ਕਿ ਸਭ ਤੋਂ ਘੱਟ ਉਮਰ ਦੀ ਡਿਪਟੀ ਹਾਈ ਕਮਿਸ਼ਨਰ ਹੈ, ਜੋ ਲੰਡਨ ਅੰਬੈਸੀ ਵਿਚ ਸਖ਼ਤ ਨਿਗਰਾਨੀ ਹੇਠ ਕੰਮ ਕਰਦੀ ਹੈ। ਉਸ ਦੀ ਕਾਰਗੁਜ਼ਾਰੀ ਰੂੜ੍ਹੀਵਾਦੀ ਧਾਰਨਾਵਾਂ ਨੂੰ ਨਕਾਰਦੀ ਹੈ ਤੇ ਸਿੱਧੇ ਤੌਰ ’ਤੇ ਭਾਈ-ਭਤੀਜਾਵਾਦ ਨੂੰ ਸੰਬੋਧਿਤ ਕਰਦੀ ਹੈ। ਫਿਲਮ ਵਿਚ ਆਦਿਲ ਹੁਸੈਨ, ਮਿਆਂਗ ਚਾਂਗ, ਰਾਜਿੰਦਰ ਗੁਪਤਾ ਤੇ ਜਤਿੰਦਰ ਜੋਸ਼ੀ ਵੀ ਹਨ। ਫਿਲਮ ਸੁਧਾਂਸ਼ੂ ਸਰਿਆ ਤੇ ਪਰਵੀਜ਼ ਸ਼ੇਖ ਦੁਆਰਾ ਲਿਖੀ ਗਈ ਹੈ, ਅਤਿਕਾ ਚੌਹਾਨ ਦੇ ਸੰਵਾਦਾਂ ਨਾਲ ਅਤੇ ਸੁਧਾਂਸ਼ੂ ਸਰਿਆ ਦੁਆਰਾ ਨਿਰਦੇਸ਼ਿਤ ਵੀ ਹੈ। ਜੰਗਲੀ ਪਿਕਚਰਜ਼ ਦੁਆਰਾ ਨਿਰਮਿਤ ‘ਉਲਝ’ 2 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।