‘ਦਿ ਗੌਡਫਾਦਰ’ ਫੇਮ ਅਦਾਕਾਰ ਜੇਮਸ ਕਾਨ ਦਾ 82 ਸਾਲ ਦੀ ਉਮਰ ’ਚ ਦਿਹਾਂਤ

Friday, Jul 08, 2022 - 11:45 AM (IST)

‘ਦਿ ਗੌਡਫਾਦਰ’ ਫੇਮ ਅਦਾਕਾਰ ਜੇਮਸ ਕਾਨ ਦਾ 82 ਸਾਲ ਦੀ ਉਮਰ ’ਚ ਦਿਹਾਂਤ

ਮੁੰਬਈ (ਬਿਊਰੋ)– ਹਾਲੀਵੁੱਡ ਫ਼ਿਲਮ ਇੰਡਸਟਰੀ ਨੂੰ ਵੱਡਾ ਸਦਮਾ ਲੱਗਾ ਹੈ। 1972 ’ਚ ਫ਼ਿਲਮ ‘ਦਿ ਗੌਡਫਾਦਰ’ ਨਾਲ ਮਸ਼ਹੂਰ ਹੋਏ ਅਮਰੀਕੀ ਅਦਾਕਾਰ ਜੇਮਸ ਕਾਨ ਦਾ 82 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਫ਼ਿਲਮ ‘ਦਿ ਗੌਡਫਾਦਰ’ ’ਚ ਉਨ੍ਹਾਂ ਨੇ ਮਾਫ਼ੀਆ ਸੋਨੀ ਕਾਰਲਿਓਨ ਦਾ ਕਿਰਦਾਰ ਨਿਭਾਇਆ ਸੀ, ਜੋ ਹੁਣ ਤਕ ਲੋਕਾਂ ਦੇ ਦਿਮਾਗ ’ਚ ਵਸਿਆ ਹੋਇਆ ਹੈ।

ਇਸ ਸਾਲ ਫ਼ਿਲਮ ਦੀ ਗੋਲਡਨ ਜੁਬਲੀ ਵੀ ਮਨਾਈ ਜਾ ਰਹੀ ਹੈ। ਅਜਿਹੇ ’ਚ ਅਦਾਕਾਰ ਦੇ ਦਿਹਾਂਤ ਨਾਲ ਫ਼ਿਲਮ ਜਗਤ ਤੋਂ ਲੈ ਕੇ ਪ੍ਰਸ਼ੰਸਕਾਂ ਤਕ ਕਾਫੀ ਸ਼ੋਕ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਦੇ ਗੰਨਮੈਨ ਸਮੇਤ 2 ਪੁਲਸ ਕਰਮਚਾਰੀ ਗ੍ਰਿਫ਼ਤਾਰ

ਹਾਲੀਵੁੱਡ ’ਚ 6 ਦਹਾਕਿਆਂ ਦੇ ਆਪਣੇ ਲੰਮੇ ਕਰੀਅਰ ’ਚ ਜੇਮਸ ਕਾਨ ਨੇ ਕਈ ਹਿੱਟ ਫ਼ਿਲਮਾਂ ’ਚ ਕੰਮ ਕੀਤਾ ਹੈ। ਉਹ ਹਰ ਕਿਰਦਾਰ ਨਾਲ ਲੋਕਾਂ ਦੇ ਦਿਲਾਂ ’ਤੇ ਆਪਣੀ ਛਾਪ ਛੱਡ ਦਿੰਦੇ ਸਨ। ਜੇਮਸ ਕਾਨ ਨੇ ‘ਮਿਸਰੀ’, ‘ਐਲਫ’, ‘ਥੀਫ’, ‘ਗੌਡਫਾਦਰ ਭਾਗ 2’, ‘ਬ੍ਰਾਇਨਸ ਸੌਂਗ’ ਤੇ ‘ਦਿ ਗੈਂਬਲਰ’ ਸਮੇਤ ਕਈ ਫ਼ਿਲਮਾਂ ’ਚ ਮੁੱਖ ਭੂਮਿਕਾ ਨਿਭਾਈ ਹੈ।

ਫਰਾਂਸਿਸ ਫੋਰਡ ਕੋਪੋਲਾ ਦੀ 1972 ਦੀ ਕਲਾਸਿਕ ਫ਼ਿਲਮ ‘ਦਿ ਗੌਡਫਾਦਰ’ ਲਈ ਉਨ੍ਹਾਂ ਨੂੰ ਆਸਕਰ ਲਈ ਵੀ ਨਾਮੀਨੇਟ ਕੀਤਾ ਜਾ ਚੁੱਕਾ ਹੈ। ਜੇਮਸ ਨੇ 60 ਦੇ ਦਹਾਕੇ ’ਚ ਹਾਲੀਵੁੱਡ ਫ਼ਿਲਮ ਇੰਡਸਟਰੀ ’ਚ ਕਦਮ ਰੱਖਿਆ ਸੀ ਪਰ ਉਨ੍ਹਾਂ ਨੂੰ ਸ਼ੋਹਰਤ ਫ਼ਿਲਮ ‘ਦਿ ਗੌਡਫਾਦਰ’ ਤੋਂ ਬਾਅਦ ਹੀ ਮਿਲੀ। ਸਾਲ 2013 ’ਚ ਉਨ੍ਹਾਂ ਨੇ ‘ਦਿ ਗੌਡਫਾਦਰ’ ਵੀਡੀਓ ਗੇਮ ’ਚ ਆਪਣੀ ਆਵਾਜ਼ ਦਿੱਤੀ ਸੀ। ਆਖਰੀ ਵਾਰ ਉਹ ਸਕ੍ਰੀਨ ’ਤੇ ਸਾਲ 2021 ’ਚ ਰੋਮਾਂਟਿਕ-ਕਾਮੇਡੀ ਫ਼ਿਲਮ ‘ਕੁਈਨ ਬੀਜ’ ’ਚ ਨਜ਼ਰ ਆਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News