'ਜੇ ਜੱਟ ਵਿਗੜ ਗਿਆ' ਦੀ ਰਿਲੀਜ਼ਿੰਗ ਤੋਂ ਪਹਿਲਾ ਜੈ ਰੰਧਾਵਾ ਦਾ ਨੇਕ ਕੰਮ, ਜਸਪ੍ਰੀਤ ਨੂੰ ਮਿਲ ਕਿਹਾ- ਨਾਲ ਹੈ ਪੂਰਾ ਪੰਜ
Thursday, May 09, 2024 - 04:48 PM (IST)
ਐਂਟਰਟੇਨਮੈਂਟ ਡੈਸਕ : 17 ਮਈ ਨੂੰ ਦੁਨੀਆਭਰ 'ਚ ਰਿਲੀਜ਼ ਹੋ ਰਹੀ ਫ਼ਿਲਮ 'ਜੇ ਜੱਟ ਵਿਗੜ ਗਿਆ' ਨੂੰ ਲੈ ਪੂਰੀ ਸਟਾਰਕਾਸਟ ਦੇ ਨਾਲ-ਨਾਲ ਫੈਨਜ਼ ਵੀ ਪੱਬਾ ਭਾਰ ਹਨ। ਇੰਨੀਂ ਦਿਨੀਂ ਜੈ ਰੰਧਾਵਾ ਆਪਣੀ ਸਟਾਰਕਾਸਟ ਨਾਲ ਫ਼ਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਜੈ ਰੰਧਾਵਾ ਆਪਣੀ ਟੀਮ ਨਾਲ ਫ਼ਿਲਮ ਦੀ ਪ੍ਰਮੋਸ਼ਨ ਵੱਡੇ ਪੱਧਰ 'ਤੇ ਕਰ ਰਹੇ ਹਨ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ।
ਇਸੇ ਦੌਰਾਨ ਜੈ ਰੰਧਾਵਾ ਆਪਣੀ ਟੀਮ ਨਾਲ ਦਿੱਲੀ ਦੇ ਤਿਲਕ ਨਗਰ ਇਲਾਕੇ 'ਚ ਰਹਿਣ ਵਾਲੇ ਜਸਪ੍ਰੀਤ ਸਿੰਘ ਕੋਲ ਪਹੁੰਚੇ, ਜਿਸ ਦੀਆਂ ਤਸਵੀਰਾਂ ਤੇ ਵੀਡੀਏਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਜੈ ਰੰਧਾਵਾ ਕਿਵੇਂ ਜਸਪ੍ਰੀਤ ਨੂੰ ਘੁੱਟ ਕੇ ਗਲ ਲਾਉਂਦੇ ਹਨ।
ਇਸ ਦੌਰਾਨ ਦੀ ਇਕ ਤਸਵੀਰਾਂ ਜੈ ਰੰਧਾਵਾ ਨੇ ਆਪਣੇ ਇੰਸਟਾ ਸਟੋਰੀ 'ਚ ਵੀ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, ''ਵਾਹਿਗੁਰੂ ਜੀ ਨੇ ਜੋ ਸੇਵਾ ਲਾਈ ਹੈ,ਉਹ ਪੂਰੀ ਕਰਾਂਗੀ। ਹਮੇਸ਼ਾ ਨਾਲ ਹੈ ਪੂਰਾ ਪੰਜਾਬ ਜਸਪ੍ਰੀਤ ਦੇ ...।''
ਦੱਸਣਯੋਗ ਹੈ ਕਿ ਕਈ ਦਿਨਾਂ ਤੋਂ ਦਿੱਲੀ ਦੇ ਤਿਲਕ ਨਗਰ ਇਲਾਕੇ 'ਚ ਰਹਿਣ ਵਾਲੇ 10 ਸਾਲਾ ਜਸਪ੍ਰੀਤ ਸਿੰਘ ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ। ਬੀਤੇ ਦਿਨ ਅਨੰਦ ਮਹਿੰਦਰਾ ਨੇ ਵੀ ਮਦਦ ਦਾ ਭਰੋਸਾ ਦਿੱਤਾ ਸੀ। ਜਸਪ੍ਰੀਤ ਦਸ ਸਾਲ ਦਾ ਹੈ ਅਤੇ ਉਹ ਰੇਹੜੀ ਲਗਾ ਕੇ ਰੋਲਸ ਵੇਚਦਾ ਹੈ।
ਉਹ ਸਕੂਲ ਜਾਂਦਾ ਹੈ ਅਤੇ ਸ਼ਾਮ ਵੇਲੇ ਰੇਹੜੀ ਲਗਾਉਂਦਾ ਹੈ। ਉਸ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਵੀ ਉਸ ਨੂੰ ਇੱਕਲਿਆਂ ਛੱਡ ਕੇ ਚਲੀ ਗਈ ।
ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਰੇਹੜੀ ਲਗਾ ਕੇ ਆਪਣਾ ਅਤੇ ਆਪਣੀ ਭੈਣ ਦਾ ਗੁਜ਼ਾਰਾ ਕਰਦਾ ਹੈ। ਇਸ ਤੋਂ ਪਹਿਲਾਂ ਵਿਧਾਇਕ ਜਰਨੈਲ ਸਿੰਘ ਅਤੇ ਭਾਜਪਾ ਆਗੂ ਰਾਜੀਵ ਬੱਬਰ ਤੋਂ ਇਲਾਵਾ ਕਈ ਲੋਕ ਦੋਵਾਂ ਭੈਣ ਭਰਾਵਾਂ ਦੀ ਮਦਦ ਲਈ ਅੱਗੇ ਆਏ ਸਨ।
ਦੱਸਣਯੋਗ ਹੈ ਕਿ 'ਥਿੰਦ ਮੋਸ਼ਨ ਫਿਲਮਜ਼' ਦੇ ਬੈਨਰ ਹੇਠ ਅਤੇ 'ਜਬ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਦਲਜੀਤ ਸਿੰਘ ਥਿੰਦ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਸਹਿ ਨਿਰਮਾਤਾ ਜਗ ਬੋਪਾਰਾਏ ਅਤੇ ਅਮਰਜੀਤ ਸਿੰਘ ਸਰਾਓ ਹਨ।
ਫ਼ਿਲਮ ਦੇ ਨਿਰਦੇਸ਼ਨ ਕਮਾਂਡ ਮਨੀਸ਼ ਭੱਟ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ 'ਚੋਬਰ', 'ਮੈਡਲ', 'ਪੰਛੀ' ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਐਕਸ਼ਨ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।