‘ਰੂਹੀ’ ਦੀ ਸਕ੍ਰੀਨਿੰਗ ’ਚ ਕਿਊਟ ਬੇਬੀ ਨਾਲ ਨਜ਼ਰ ਆਈ ਜਾਹਨਵੀ ਕਪੂਰ, ਪ੍ਰਸ਼ੰਸਕਾਂ ਨੇ ਕੀਤੀ ਤਾਰੀਫ਼

Tuesday, Mar 09, 2021 - 11:47 AM (IST)

‘ਰੂਹੀ’ ਦੀ ਸਕ੍ਰੀਨਿੰਗ ’ਚ ਕਿਊਟ ਬੇਬੀ ਨਾਲ ਨਜ਼ਰ ਆਈ ਜਾਹਨਵੀ ਕਪੂਰ, ਪ੍ਰਸ਼ੰਸਕਾਂ ਨੇ ਕੀਤੀ ਤਾਰੀਫ਼

PunjabKesariਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜਾਹਨਵੀ ਕਪੂਰ ਇੰਡਸਟਰੀ ’ਚ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਰਹਿੰਦੀ ਹੈ। ਜਾਹਨਵੀ ਕਪੂਰ ਦੀ ਨਵੀਂ ਫ਼ਿਲਮ ‘ਰੂਹੀ’ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਜਾਹਨਵੀ ਕਪੂਰ ਇਕ ਕਿਊਟ ਬੇਬੀ ਨਾਲ ਦਿਖਾਈ ਦੇ ਰਹੀ ਹੈ ਅਤੇ ਅਦਾਕਾਰਾ ਦੇ ਇਸ ਅੰਦਾਜ਼ ਨੂੰ ਦੇਖ ਕੇ ਲੋਕ ਅਦਾਕਾਰਾ ਸ਼੍ਰੀਦੇਵੀ ਨੂੰ ਯਾਦ ਕਰਨ ਲੱਗੇ।

 
ਸੈਲੀਬਿ੍ਰਟੀ ਫੋਟੋਗ੍ਰਾਫ਼ਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਜਾਹਨਵੀ ਕਪੂਰ ਇਕ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ। ਜਾਹਨਵੀ ਨੇ ਇਸ ਪਰਿਵਾਰ ਨੂੰ ਫ਼ਿਲਮ ‘ਰੂਹੀ’ ਦੀ ਸਪੈਸ਼ਲ ਸਕ੍ਰੀਨਿੰਗ ਲਈ ਬੁਲਾਇਆ ਸੀ। ਅਸੀਮ ਨਾਂ ਦੇ ਇਕ ਵਿਅਕਤੀ ਦੇ ਬੱਚੇ ਨਾਲ ਅਦਾਕਾਰਾ ਨੇ ਕਾਫ਼ੀ ਸਮਾਂ ਸਪੈਂਡ ਕੀਤਾ। ਜਾਹਨਵੀ ਦੇ ਇਸ ਰੂਪ ਨੂੰ ਦੇਖ ਕੇ ਪ੍ਰਸ਼ੰਸਕ ਅਦਾਕਾਰਾ ਦੀ ਮਾਂ ਅਤੇ ਬਾਲੀਵੁੱਡ ਦੀ ਸੁਪਰਸਟਾਰ ਰਹੀ ਅਦਾਕਾਰਾ ਸ਼੍ਰੀਦੇਵੀ ਦੀ ਤਾਰੀਫ਼ ਕਰ ਰਹੇ ਹਨ। ਪ੍ਰਸ਼ੰਸਕਾਂ ਨੇ ਜਾਹਨਵੀ ਕਪੂਰ ਨੂੰ ਜ਼ਮੀਨ ਨਾਲ ਜੁੜਿਆ ਹੋਇਆ ਦੱਸਿਆ ਅਤੇ ਸ਼੍ਰੀਦੇਵੀ ਦੀ ਪਾਲਨ-ਪੋਸ਼ਣ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸੈਲੀਬਿ੍ਰਟੀ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੀ ਧੀ ਨੂੰ ਅਜਿਹੇ ਸੰਸਕਾਰ ਦਿੱਤੇ ਹਨ ਕਿ ਉਹ ਲੋਕਾਂ ਦੀ ਇੱਜਤ ਕਰਨਾ ਅਤੇ ਉਨ੍ਹਾਂ ਨੂੰ ਪਿਆਰ ਦੇਣਾ ਜਾਣਦੀ ਹੈ। 

PunjabKesari
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਸ ਫ਼ਿਲਮ ਦਾ ਗਾਣਾ ‘ਨਦੀਆਂ ਕੇ ਪਾਰ’ ਰਿਲੀਜ਼ ਹੋਇਆ ਸੀ। ਇਹ ਗਾਣਾ ਰਿਲੀਜ਼ ਹੁੰਦੇ ਹੀ ਇੰਟਰਨੈੱਟ ’ਤੇ ਵਾਇਰਲ ਹੋ ਗਿਆ। ਇਹ ਗਾਣਾ ਜਾਹਨਵੀ ਕਪੂਰ ਦਾ ਆਈਟਮ ਸਾਂਗ ਹੈ। ਇਸ ਫ਼ਿਲਮ ’ਚ ਪਹਿਲੀ ਵਾਰ ਜਾਹਨਵੀ ਕਪੂਰ ਆਈਟਮ ਨੰਬਰ ਕਰਦੀ ਦਿਖਾਈ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਤੁਸੀਂ ਇਹ ਗਾਣਾ ਜ਼ਰੂਰ ਸੁਣਿਆ ਹੋਵੇਗਾ। ਦਰਅਸਲ ਇਹ ਗਾਣਾ 2004 ’ਚ ਆਇਆ ਸੀ ਉਦੋਂ ਇਸ ਗਾਣੇ ਨੇ ਖ਼ੂਬ ਧੂਮ ਮਚਾਈ ਸੀ। 

PunjabKesari
ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਫਿਰ ਤੋਂ ਥਿਏਟਰਾਂ ’ਚ ਫ਼ਿਲਮ ਦੇਖਣ ਨੂੰ ਮੌਕਾ ਮਿਲੇਗਾ। ਮਾਰਚ ਮਹੀਨੇ ’ਚ 9 ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਰਾਜਕੁਮਾਰ ਰਾਓ, ਜਾਹਨਵੀ ਕਪੂਰ ਅਤੇ ਵਰੁਣ ਸ਼ਰਮਾ ਸਟਾਰਰ ਹਾਰਰ ਕਮੇਟੀ ਫ਼ਿਲਮ ‘ਰੂਹੀ’ ਦਾ ਟ੍ਰੇਲਰ ਜਾਰੀ ਕੀਤਾ ਜਾ ਚੁੱਕਾ ਹੈ। ਇਸ ਨੂੰ ਫ਼ਿਲਮ ‘ਇਸਟਰੀ’ ਦਾ ਦੂਜਾ ਭਾਗ ਕਿਹਾ ਜਾ ਰਿਹਾ ਹੈ, ਜੋ ਕਿ 2018 ’ਚ ਰਿਲੀਜ਼ ਹੋਈ ਸੀ। ਇਹ ਫ਼ਿਲਮ 11 ਮਾਰਚ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਦਾ ਨਿਰਦੇਸ਼ਨ ਹਾਰਦਿਕ ਮਹਿਤਾ ਨੇ ਕੀਤਾ ਹੈ।

PunjabKesari

PunjabKesari

PunjabKesari


author

Aarti dhillon

Content Editor

Related News