ਮਾਂ ਸ਼੍ਰੀਦੇਵੀ ਦੀ ਚੌਥੀ ਬਰਸੀ ''ਤੇ ਭਾਵੁਕ ਹੋਈ ਜਾਹਨਵੀ ਅਤੇ ਖੁਸ਼ੀ, ਪੋਸਟ ਸਾਂਝੀ ਕਰ ਆਖੀ ਇਹ ਗੱਲ

Thursday, Feb 24, 2022 - 03:52 PM (IST)

ਮਾਂ ਸ਼੍ਰੀਦੇਵੀ ਦੀ ਚੌਥੀ ਬਰਸੀ ''ਤੇ ਭਾਵੁਕ ਹੋਈ ਜਾਹਨਵੀ ਅਤੇ ਖੁਸ਼ੀ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਮੁੰਬਈ- ਸਵ. ਅਦਾਕਾਰਾ ਸ਼੍ਰੀਦੇਵੀ ਦੀ ਅੱਜ ਚੌਥੀ ਬਰਸੀ ਹੈ। 4 ਸਾਲ ਪਹਿਲੇ ਸ਼੍ਰੀਦੇਵੀ ਦੀ ਮੌਤ ਦੀ ਖ਼ਬਰ ਸੁਣ ਕੇ ਸਭ ਨੂੰ ਝਟਕਾ ਲੱਗਿਆ ਸੀ। ਅਦਾਕਾਰਾ ਦੀ ਅਚਾਨਕ ਮੌਤ ਹੋਣ ਨਾਲ ਉਨ੍ਹਾਂ ਦਾ ਪਰਿਵਾਰ ਟੁੱਟ ਗਿਆ ਸੀ। ਸ਼ਾਇਦ ਹੀ ਕੋਈ ਪਲ ਹੋਵੇਗਾ ਜਦੋਂ ਬੋਨੀ ਕਪੂਰ ਅਤੇ ਦੋਵਾਂ ਧੀਆਂ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਮਾਂ ਸ਼੍ਰੀਦੇਵੀ ਨੂੰ ਯਾਦ ਨਾ ਕੀਤਾ ਹੋਵੇ। ਮਾਂ ਸ਼੍ਰੀਦੇਵੀ ਦੀ ਅੱਜ ਚੌਥੀ ਬਰਸੀ 'ਤੇ ਜਾਹਨਵੀ ਅਤੇ ਖੁਸ਼ੀ ਭਾਵੁਕ ਹੋ ਗਈਆਂ ਹਨ। 

PunjabKesari
ਜਾਹਨਵੀ ਨੇ ਮਾਂ ਸ਼੍ਰੀਦੇਵੀ ਦੇ ਨਾਲ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਸ਼੍ਰੀਦੇਵੀ ਨੇ ਜਾਹਨਵੀ ਨੂੰ ਗੋਦ 'ਚ ਬਿਠਾਇਆ ਹੋਇਆ ਹੈ। ਤਸਵੀਰ ਸਾਂਝੀ ਕਰਦੇ ਹੋਏ ਜਾਨਹਵੀ ਨੇ ਲਿਖਿਆ-'ਮੈਂ ਆਪਣੀ ਜ਼ਿੰਦਗੀ 'ਚ ਜਿੰਨੇ ਸਾਲ ਤੁਹਾਡੇ ਬਿਨਾਂ ਬਿਤਾਏ ਹਨ ਉਸ ਤੋਂ ਜ਼ਿਆਦਾ ਸਾਲ ਤੁਹਾਡੇ ਨਾਲ ਰਹੀ ਹਾਂ। ਇਸ ਗੱਲ ਤੋਂ ਨਫਰਤ ਹੋ ਰਹੀ ਹੈ ਕਿ ਤੁਹਾਡੇ ਬਿਨਾਂ ਜਿਉਣ ਵਾਲੇ ਸਾਲਾਂ 'ਚੋਂ ਇਕ ਸਾਲ ਹੋਰ ਵੱਧ ਗਿਆ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੇ 'ਤੇ ਮਾਣ ਹੋਵੇਗਾ ਮੰਮਾ, ਕਿਉਂਕਿ ਇਸ ਭਰੋਸੇ ਅਸੀਂ ਜ਼ਿੰਦਗੀ 'ਚ ਅੱਗੇ ਵਧ ਪਾ ਰਹੇ ਹਾਂ। ਤੁਹਾਨੂੰ ਹਮੇਸ਼ਾ ਪਿਆਰ ਕਰਦੀ ਰਗਾਂਗੀ।

PunjabKesari
ਉਧਰ ਖੁਸ਼ੀ ਨੇ ਵੀ ਇੰਸਟਾ ਸਟੋਰੀ 'ਚ ਮਾਂ ਸ਼੍ਰੀਦੇਵੀ ਦੇ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰਾ ਨੇ ਖੁਸ਼ੀ ਨੂੰ ਫੜਿਆ ਹੋਇਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦੇਈਏ ਕਿ 24 ਫਰਵਰੀ 2018 ਨੂੰ ਸ਼੍ਰੀਦੇਵੀ ਦਾ ਅਚਾਨਕ ਦਿਹਾਂਤ ਹੋ ਗਿਆ ਸੀ। ਉਸ ਸਮੇਂ ਸ਼੍ਰੀਦੇਵੀ ਪਤੀ ਬੋਨੀ ਕਪੂਰ ਦੇ ਭਾਣਜੇ ਮੋਹਿਤ ਮਾਰਵਾਹ ਦੇ ਵਿਆਹ 'ਚ ਸ਼ਾਮਲ ਹੋਣ ਦੁਬਈ ਗਈ ਸੀ। ਉਥੇ ਉਨ੍ਹਾਂ ਦਾ ਕਾਰਡੀਅਕ ਅਰੈਸਟ ਦੇ ਚੱਲਦੇ ਦਿਹਾਂਤ ਹੋ ਗਿਆ ਸੀ। ਵਿਆਹ 'ਚ ਬੋਨੀ ਕਪੂਰ ਅਤੇ ਖੁਸ਼ੀ ਵੀ ਸ਼ਾਮਲ ਹੋਏ ਸਨ। ਹਾਲਾਂਕਿ ਉਸ ਸਮੇਂ ਬੋਨੀ ਅਤੇ ਖੁਸ਼ੀ ਮੁੰਬਈ ਵਾਪਸ ਪਰਤ ਆਏ ਸਨ ਅਤੇ ਸ਼੍ਰੀਦੇਵੀ ਉਥੇ ਦੁਬਈ 'ਚ ਹੀ ਰੁੱਕ ਗਈ ਸੀ।
PunjabKesari


author

Aarti dhillon

Content Editor

Related News