ਆਪਣੇ ਸਾਥੀ ਤੇ ਕਾਮੇਡੀਅਨ ਜਗਦੀਸ਼ ਕੈਦੀ ਦੇ ਦਿਹਾਂਤ ’ਤੇ ਭਾਵੁਕ ਹੋਏ ਗੁਰਦਾਸ ਮਾਨ, ਸਾਂਝੀ ਕੀਤੀ ਤਸਵੀਰ
Sunday, May 16, 2021 - 11:54 AM (IST)

ਚੰਡੀਗੜ੍ਹ (ਬਿਊਰੋ)– ਕਾਮੇਡੀ ਦੇ ਬਾਦਸ਼ਾਹ ਤੇ ਗੁਰਦਾਸ ਮਾਨ ਦੇ ਸਟੇਜ ਦੇ ਸਾਥੀ ਜਗਦੀਸ਼ ਕੈਦੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਜਗਦੀਸ਼ ਕੈਦੀ ਦੇ ਦਿਹਾਂਤ ’ਤੇ ਉਸ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਦੂਜਾ ਟੀਕਾ, ਮਜ਼ੇਦਾਰ ਕੈਪਸ਼ਨ ਨਾਲ ਤਸਵੀਰ ਕੀਤੀ ਸਾਂਝੀ
ਗੁਰਦਾਸ ਮਾਨ ਨੇ ਫੇਸਬੁੱਕ ’ਤੇ ਜਗਦੀਸ਼ ਕੈਦੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਹ ਲਿਖਦੇ ਹਨ, ‘ਮੇਰੇ ਹਰਮਨ ਪਿਆਰੇ ਸਾਥੀ ਜਗਦੀਸ਼ ਕੈਦੀ ਸਾਬ੍ਹ ਤੁਹਾਡੇ ਬਿਨਾਂ ਮੇਰੀ ਸਟੇਜ ਅਧੂਰੀ ਹੈ। ਰੱਬ ਤੁਹਾਡੀ ਖੁਸ਼ ਮਿਜਾਜ਼ੀ ਰੂਹ ਨੂੰ ਹਮੇਸ਼ਾ ਆਬਾਦ ਰੱਖੇ।’
ਤੁਹਾਨੂੰ ਦੱਸ ਦੇਈਏ ਕਿ ਜਗਦੀਸ਼ ਕੈਦੀ ਗੁਰਦਾਸ ਮਾਨ ਨੂੰ ਸਟੇਜ ਦੀ ਦੁਨੀਆ ਦਾ ਰਾਮਬਾਣ ਕਹਿੰਦੇ ਸਨ। ਜਗਦੀਸ਼ ਕੈਦੀ ਜਿਥੇ ਗੁਰਦਾਸ ਮਾਨ ਦੀ ਸਟੇਜ ਤੋਂ ਸਭ ਨੂੰ ਹਸਾਉਂਦੇ ਸਨ, ਉਥੇ ਗੁਰਦਾਸ ਮਾਨ ਨਾਲ ਸਾਜ਼ ਵੀ ਵਜਾਉਂਦੇ ਸਨ।
ਗੁਰਦਾਸ ਮਾਨ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਹਨ। ਉਨ੍ਹਾਂ ਦੇ ਆਖਰੀ ਰਿਲੀਜ਼ ਹੋਏ ਗੀਤ ਨੂੰ ਵੀ ਲੰਮਾ ਸਮਾਂ ਹੋ ਗਿਆ ਹੈ। ਹਾਲਾਂਕਿ ਸੋਸ਼ਲ ਮੀਡੀਆ ’ਤੇ ਉਹ ਕਦੇ-ਕਦੇ ਹਰਮੋਨੀਅਮ ’ਤੇ ਗਾਇਕੀ ਜ਼ਰੂਰ ਕਰਦੇ ਰਹਿੰਦੇ ਹਨ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।