'ਗੁਰੂ ਨਾਨਕ ਮੋਦੀ ਖਾਨਾ' ਦੇ ਹੱਕ 'ਚ ਆਏ ਜਗਦੀਪ ਰੰਧਾਵਾ, ਲਾਈਵ ਹੋ ਆਖੀਆਂ ਇਹ ਗੱਲਾਂ

7/2/2020 11:04:43 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਅਤੇ ਅਦਾਕਾਰ ਜਗਦੀਪ ਰੰਧਾਵਾ ਜੋ ਕਿ ਸੋਸ਼ਲ ਮੀਡਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੇ ਫੇਸਬੁੱਕ ਲਾਈਵਸ ਕਰਕੇ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ। ਇੱਕ ਵਾਰ ਫਿਰ ਤੋਂ ਉਨ੍ਹਾਂ ਦਾ ਲਾਈਵ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵਾਰ ਉਹ 'ਗੁਰੂ ਨਾਨਕ ਮੋਦੀ ਖਾਨਾ' ਦੇ ਨਾਲ ਲਾਈਵ ਹੋਏ ਹਨ। ਉਨ੍ਹਾਂ ਦੇ ਕਪੈਸ਼ਨ 'ਚ ਲਿਖਿਆ ਹੈ, 'ਗੁਰੂ ਨਾਨਕ ਮੋਦੀਖਾਨੇ ਤੋਂ ਲਾਈਵ ਬਾਈ ਬਲਜਿੰਦਰ ਜਿੰਦੂ ਨਾਲ।' ਇਸ ਵੀਡੀਓ 'ਚ ਜਗਦੀਪ ਰੰਧਾਵਾ ਅਤੇ ਬਲਜਿੰਦਰ ਜਿੰਦੂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਹਨ।

ਗੁਰੂ ਨਾਨਕ ਮੋਦੀਖਾਨਾ ਇਸ ਕਰਕੇ ਚਰਚਾ 'ਚ ਬਣਿਆ ਹੋਇਆ ਹੈ, ਇੱਕ ਤਾਂ ਉਹ ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ 'ਤੇ ਦਵਾਈਆਂ ਮੁਹੱਈਆ ਕਰਵਾ ਰਹੇ ਹਨ। ਇਸ ਤੋਂ ਇਲਾਵਾ ਮੈਡੀਸਿਨ ਮਾਫ਼ੀਆ ਵਾਲਿਆਂ ਦੀ ਪੋਲ ਖੋਲ੍ਹ ਕੇ ਲੋਕਾਂ ਅੱਗੇ ਰੱਖ ਦਿੱਤੀ ਹੈ, ਕਿਵੇਂ ਸਸਤੀਆਂ ਦਵਾਈਆਂ ਨੂੰ ਮਹਿੰਗੇ ਰੇਟ ਨਾਲ ਵੇਚਿਆ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita