ਵਿਦੇਸ਼ ਨਹੀਂ ਜਾ ਸਕੇਗੀ ਜੈਕਲੀਨ ਫਰਨਾਂਡੀਜ਼, ਅਦਾਕਾਰਾ ਨੇ ਪਟੀਸ਼ਨ ਲਈ ਵਾਪਸ

Saturday, Dec 24, 2022 - 02:08 PM (IST)

ਵਿਦੇਸ਼ ਨਹੀਂ ਜਾ ਸਕੇਗੀ ਜੈਕਲੀਨ ਫਰਨਾਂਡੀਜ਼, ਅਦਾਕਾਰਾ ਨੇ ਪਟੀਸ਼ਨ ਲਈ ਵਾਪਸ

ਨਵੀਂ ਦਿੱਲੀ, (ਭਾਸ਼ਾ)– ਮਨੀ ਲਾਂਡਰਿੰਗ ਮਾਮਲੇ ’ਚ ਦੋਸ਼ੀ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਵਿਦੇਸ਼ ਜਾਣ ਦੀ ਇਜਾਜ਼ਤ ਲਈ ਦਿੱਲੀ ਦੀ ਇਕ ਅਦਾਲਤ ’ਚ ਦਾਖ਼ਲ ਪਟੀਸ਼ਨ ਵੀਰਵਾਰ ਨੂੰ ਵਾਪਸ ਲੈ ਲਈ।

ਜੱਜ ਨੇ ਕਿਹਾ ਕਿ ਪਹਿਲਾਂ ਦੋਸ਼ ਤੈਅ ਹੋਣੇ ਚਾਹੀਦੇ ਹਨ, ਜਿਸ ਤੋਂ ਬਾਅਦ ਅਦਾਕਾਰਾ ਨੇ ਅਦਾਲਤ ਨੂੰ ਆਪਣੇ ਫ਼ੈਸਲੇ ਬਾਰੇ ਦੱਸਿਆ। ਜੱਜ ਨੇ ਕਿਹਾ ਕਿ ਤੁਸੀਂ ਪਟੀਸ਼ਨ ਵਾਪਸ ਲੈ ਸਕਦੇ ਹੋ ਤੇ ਪਹਿਲਾਂ ਦੋਸ਼ ਤੈਅ ਹੋਣੇ ਚਾਹੀਦੇ ਹਨ ਨਹੀਂ ਤਾਂ ਮੈਂ ਇਕ ਨਿਆਂਇਕ ਹੁਕਮ ਪਾਸ ਕਰਾਂਗਾ।

ਇਹ ਖਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਯੂ. ਕੇ. ਲਈ ਰਵਾਨਾ, ਦੇਖੋ ਵੀਡੀਓ

ਇਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰਕੇ ਅਦਾਲਤ ਨੂੰ ਦੱਸਿਆ ਕਿ ਉਹ ਫਿਲਹਾਲ ਪਟੀਸ਼ਨ ਵਾਪਸ ਲੈ ਰਹੀ ਹੈ।

ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਜੈਕਲੀਨ ਵਿਦੇਸ਼ੀ ਨਾਗਰਿਕ ਹੈ ਤੇ ਜੇ ਉਹ ਵਿਦੇਸ਼ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਉਹ ਵਾਪਸ ਹੀ ਨਾ ਪਰਤੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News