ਪੁੱਛਗਿੱਛ ਲਈ ਦਿੱਲੀ ਪੁਲਸ ਦੇ ਦਫ਼ਤਰ ਪਹੁੰਚੀ ਜੈਕਲੀਨ ਫਰਨਾਂਡੀਜ਼, ਦੂਜੀ ਵਾਰ EOW ਨੇ ਕੀਤਾ ਤਲਬ

Monday, Sep 19, 2022 - 04:39 PM (IST)

ਪੁੱਛਗਿੱਛ ਲਈ ਦਿੱਲੀ ਪੁਲਸ ਦੇ ਦਫ਼ਤਰ ਪਹੁੰਚੀ ਜੈਕਲੀਨ ਫਰਨਾਂਡੀਜ਼, ਦੂਜੀ ਵਾਰ EOW ਨੇ ਕੀਤਾ ਤਲਬ

ਮੁੰਬਈ (ਬਿਊਰੋ)– ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਕੇਸ ’ਚ ਰੋਜ਼ ਨਵੇਂ ਖ਼ੁਲਾਸੇ ਹੋ ਰਹੇ ਹਨ ਤੇ ਪੁਲਸ ਵੀ ਜਾਂਚ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਸ ਲਈ ਇਸ ਮਾਮਲੇ ਨਾਲ ਜੁੜੇ ਹਰ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੈਕਲੀਨ ਨੂੰ ਅੱਜ ਇਕ ਵਾਰ ਮੁੜ ਤੋਂ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਯੂ.) ’ਚ ਤਲਬ ਕੀਤਾ ਗਿਆ ਹੈ। ਜੈਕਲੀਨ ਪੁੱਛਗਿੱਛ ਲਈ ਦਫ਼ਤਰ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ 14 ਸਤੰਬਰ ਨੂੰ ਉਸ ਕਲੋਂ ਲਗਭਗ 8 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ ਸੀ।

ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਹੁਣ ਤਕ ਕਈ ਵਾਰ ਈ. ਡੀ. ਦੇ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋ ਚੁੱਕੀ ਹੈ। ਹੁਣ ਇਸ ਮਾਮਲੇ ’ਚ ਈ. ਓ. ਡਬਲਯੂ. ਵਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਸ ਮਾਮਲੇ ਦੀ ਤਹਿ ਤਕ ਜਾਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤੇ ਲਗਾਤਾਰ ਆਪਣੀ ਜਾਂਚ ਨੂੰ ਅੱਗੇ ਵਧਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਮੋਹ’ ਦੀ ਕਲੈਕਸ਼ਨ ਤੋਂ ਦੁਖੀ ਜਗਦੀਪ ਸਿੱਧੂ, ਕੀ ਛੱਡ ਰਹੇ ਪੰਜਾਬੀ ਫ਼ਿਲਮ ਇੰਡਸਟਰੀ?

14 ਸਤੰਬਰ ਨੂੰ ਜੈਕਲੀਨ ਤੇ ਪਿੰਕੀ ਈਰਾਨੀ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਸੀ। ਈ. ਡੀ. ਵਲੋਂ ਕੀਤੀ ਗਈ ਪੁੱਛਗਿੱਛ ’ਚ ਜੈਕਲੀਨ ਫਰਨਾਂਡੀਜ਼ ਇਹ ਗੱਲ ਕਬੂਲ ਕਰ ਚੁੱਕੀ ਹੈ ਕਿ ਸੁਕੇਸ਼ ਕੋਲੋਂ ਉਸ ਨੇ ਕਈ ਮਹਿੰਗੇ ਤੋਹਫ਼ੇ ਲਏ ਹਨ। ਉਥੇ ਇਸ ਮਾਮਲੇ ’ਚ ਨੋਰਾ ਫਤੇਹੀ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਨੋਰਾ ਦਾ ਕਹਿਣਾ ਹੈ ਕਿ ਉਹ ਸਾਜ਼ਿਸ਼ਕਰਤਾ ਨਹੀਂ, ਸਗੋਂ ਖ਼ੁਦ ਪੀੜਤ ਹੈ। ਨੋਰਾ ਨੇ ਦੱਸਿਆ ਸੀ ਕਿ ਉਸ ਨੂੰ ਬੀ. ਐੱਮ. ਡਬਲਯੂ. ਕਾਰ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਨੇ ਇਸ ਲਈ ਮਨ੍ਹਾ ਕਰ ਦਿੱਤਾ ਸੀ ਤੇ ਸੁਕੇਸ਼ ਦੇ ਗੈਰ-ਕਾਨੂੰਨੀ ਕੰਮਾਂ ਬਾਰੇ ਪਤਾ ਲੱਗਣ ’ਤੇ ਉਸ ਨੇ ਖ਼ੁਦ ਨੂੰ ਅਲੱਗ ਕਰ ਲਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News