ਜੈਕਲੀਨ ਫਰਨਾਂਡੀਜ਼ ਨੂੰ ਬਿਨਾਂ ਮੇਕਅੱਪ ਦੇ ਦੇਖ ਕੇ ਹੈਰਾਨ ਹੋਏ ਪ੍ਰਸ਼ੰਸਕ, ਦੇਣ ਲੱਗੇ ਇਹ ਪ੍ਰਤੀਕਿਰਿਆਵਾਂ

Wednesday, May 26, 2021 - 03:56 PM (IST)

ਜੈਕਲੀਨ ਫਰਨਾਂਡੀਜ਼ ਨੂੰ ਬਿਨਾਂ ਮੇਕਅੱਪ ਦੇ ਦੇਖ ਕੇ ਹੈਰਾਨ ਹੋਏ ਪ੍ਰਸ਼ੰਸਕ, ਦੇਣ ਲੱਗੇ ਇਹ ਪ੍ਰਤੀਕਿਰਿਆਵਾਂ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾਂ ਨੂੰ ਹਮੇਸ਼ਾ ਫ਼ਿਲਮਾਂ ’ਚ ਖ਼ੂਬਸੂਰਤ ਤੇ ਗਲੈਮਰੈੱਸ ਦਿਖਾਇਆ ਜਾਂਦਾ ਹੈ। ਘੱਟ ਹੀ ਅਜਿਹਾ ਹੁੰਦਾ ਹੈ ਕਿ ਕਿਸੇ ਦਾ ਅਸਲੀ ਚਿਹਰਾ ਵੱਡੇ ਪਰਦੇ ’ਤੇ ਦਿਸੇ। ਪ੍ਰਸ਼ੰਸਕਾਂ ਨੂੰ ਵੀ ਹਮੇਸ਼ਾ ਆਪਣੀ ਮਨਪਸੰਦ ਅਦਾਕਾਰਾ ਨੂੰ ਮੇਕਅੱਪ ’ਚ ਹੀ ਦੇਖਣ ਦੀ ਆਦਤ ਹੁੰਦੀ ਹੈ ਪਰ ਹੁਣ ਟਰੈਂਡ ਬਦਲ ਚੁੱਕਾ ਹੈ।

PunjabKesari

ਪਹਿਲਾਂ ਅਦਾਕਾਰਾਂ ਬਿਨਾਂ ਮੇਕਅੱਪ ਦਿਖਣ ਤੋਂ ਘਬਰਾਉਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈ। ਬਿਨਾਂ ਮੇਕਅੱਪ ਲੁੱਕ ਹੁਣ ਟਰੈਂਡ ਬਣ ਗਿਆ ਹੈ। ਅੱਜ ਤੁਹਾਨੂੰ ਦਿਖਾਉਂਦੇ ਹਾਂ ਜੈਕਲੀਨ ਫਰਨਾਂਡੀਜ਼ ਦੀਆਂ ਬਿਨਾਂ ਮੇਕਅੱਪ ਤੋਂ ਕੁਝ ਤਸਵੀਰਾਂ।

PunjabKesari

ਜੈਕਲੀਨ ਜਦੋਂ ਪਰਦੇ ’ਤੇ ਆਉਂਦੀ ਹੈ ਤਾਂ ਉਸ ਦੀ ਖ਼ੂਬਸੂਰਤੀ ਦੇ ਲੋਕ ਦੀਵਾਨੇ ਹੋ ਜਾਂਦੇ ਹਨ। ਉਸ ਦੇ ਗਲੈਮਰ ਨੂੰ ਦੇਖ ਕੇ ਪ੍ਰਸ਼ੰਸਕ ਪਾਗਲ ਹੋ ਜਾਂਦੇ ਹਨ ਪਰ ਉਸ ਨੂੰ ਬਿਨਾਂ ਮੇਕਅੱਪ ਦੇਖ ਕੇ ਪ੍ਰਸ਼ੰਸਕਾਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ? ਉਹ ਬਿਨਾਂ ਮੇਕਅੱਪ ਕਿਵੇਂ ਦੀ ਦਿਖਦੀ ਹੈ? ਅੱਗੇ ਦੇਖੋ ਤਸਵੀਰਾਂ।

PunjabKesari

ਕੁਝ ਸਮਾਂ ਪਹਿਲਾਂ ਜੈਕਲੀਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਬਿਨਾਂ ਮੇਕਅੱਪ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

PunjabKesari

ਇਨ੍ਹਾਂ ਤਸਵੀਰਾਂ ’ਚ ਉਸ ਦੇ ਚਿਹਰੇ ’ਤੇ ਛੋਟ-ਛੋਟੇ ਨਿਸ਼ਾਨ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

PunjabKesari

ਚਿਹਰੇ ’ਤੇ ਇਨ੍ਹਾਂ ਨਿਸ਼ਾਨਾਂ ਨੂੰ ‘Freckles’ ਕਹਿੰਦੇ ਹਨ, ਜਿਸ ਨੂੰ ਦੇਖ ਕੇ ਕੁਝ ਲੋਕਾਂ ਨੇ ਪੁੱਛਿਆ ਕਿ ਉਸ ਦੇ ਚਿਹਰੇ ’ਤੇ ਕੀ ਹੋ ਗਿਆ ਹੈ? ਅਜਿਹੇ ਬਹੁਤ ਸਾਰੇ ਕੁਮੈਂਟ ਦੇਖਣ ਨੂੰ ਮਿਲੇ।

PunjabKesari

ਉਥੇ ਕੁਝ ਅਜਿਹੇ ਵੀ ਲੋਕ ਸਨ, ਜਿਨ੍ਹਾਂ ਨੇ ਉਸ ਨੂੰ ਅਸਲ ਖ਼ੂਬਸੂਰਤੀ ਦੱਸਿਆ। ਕੁਝ ਮਹਿਲਾ ਪ੍ਰਸ਼ੰਸਕਾਂ ਨੇ ਇਹ ਕਿਹਾ ਕਿ ਉਨ੍ਹਾਂ ਦੇ ਚਿਹਰੇ ’ਤੇ ਵੀ ਅਜਿਹੇ ਨਿਸ਼ਾਨ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਖ਼ੂਬਸੂਰਤੀ ਨੂੰ ਵਧਾਉਂਦੇ ਹਨ।

PunjabKesari

ਨੈਗੇਟਿਵ ਕੁਮੈਂਟਸ ਨੂੰ ਪਾਸੇ ਕਰ ਇਹ ਅਦਾਕਾਰਾ ਉਸ ਤੋਂ ਬਾਅਦ ਵੀ ਕਈ ਵਾਰ ਬਿਨਾਂ ਮੇਕਅੱਪ ਦੇ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ।

PunjabKesari

ਨੋਟ– ਜੈਕਲੀਨ ਦੀਆਂ ਇਨ੍ਹਾਂ ਤਸਵੀਰਾਂ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News