ਨਿੱਜੀ ਤਸਵੀਰਾਂ ਤੇ ਅਫੇਅਰ ਦੇ ਵਿਵਾਦਾਂ ਵਿਚਾਲੇ ਹੁਣ ਇਹ ਕੁਝ ਕਰ ਰਹੀ ਹੈ ਜੈਕਲੀਨ ਫਰਨਾਂਡੀਜ਼
Thursday, Jan 13, 2022 - 12:11 PM (IST)

ਮੁੰਬਈ (ਬਿਊਰੋ)– ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਸੁਕੇਸ਼ ਚੰਦਰਸ਼ੇਕਰ ਦੇ 200 ਕਰੋੜ ਮਨੀ ਲਾਂਡਰਿੰਗ ਕੇਸ ’ਚ ਨਾਮ ਆਉਣ ਤੋਂ ਬਾਅਦ ਮੁਸ਼ਕਿਲਾਂ ’ਚ ਘਿਰੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ
ਹਾਲ ਹੀ ’ਚ ਸੁਕੇਸ਼ ਨਾਲ ਨਿੱਜੀ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਉਸ ਨੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਅਪੀਲ ਵੀ ਕੀਤੀ ਸੀ। ਹੁਣ ਇਸ ਤਣਾਅ ਤੋਂ ਬਚਣ ਲਈ ਅਦਾਕਾਰਾ ਨੇ ਅਧਿਆਤਮਿਕਤਾ ਵੱਲ ਆਪਣਾ ਰੁਖ਼ ਕੀਤਾ ਹੈ।
ਅਸਲ ’ਚ ਖ਼ਬਰ ਆ ਰਹੀ ਹੈ ਕਿ ਜੈਕਲੀਨ ਇਨ੍ਹੀਂ ਦਿਨੀਂ ਅਧਿਆਤਮਿਕ ਕਿਤਾਬਾਂ ਪੜ੍ਹ ਰਹੀ ਹੈ। ਉਸ ਨੂੰ ਡਾਇਰੀ ਲਿਖਣਾ, ਵਿਚਾਰਾਂ ਨੂੰ ਪੰਨਿਆਂ ’ਤੇ ਉਤਾਰਨਾ ਪਸੰਦ ਆ ਰਿਹਾ ਹੈ। ਉਹ ਹਮੇਸ਼ਾ ਤੋਂ ਅਧਿਆਤਮਿਕ ਰਹੀ ਹੈ।
ਅਜਿਹੇ ’ਚ ਉਹ ਆਪਣੇ ਦਿਮਾਗੀ ਸੰਤੁਲਨ ਲਈ ਜਰਨਲਿੰਗ ਵੀ ਕਰ ਰਹੀ ਹੈ। ਰਿਪੋਰਟ ਮੁਤਾਬਕ ਮੁਸ਼ਕਿਲ ਸਮੇਂ ’ਚੋਂ ਲੰਘ ਰਹੀ ਜੈਕਲੀਨ ਇਨ੍ਹੀਂ ਦਿਨੀਂ ਕਾਫੀ ਮੈਡੀਟੇਸ਼ਨ ਤੇ ਬ੍ਰੀਥਿੰਗ ਕਸਰਤ ਕਰ ਰਹੀ ਹੈ। ਇੰਨਾ ਹੀ ਨਹੀਂ, ਉਸ ਨੂੰ ਲੁਈਸ ਐੱਲ. ਹੇ ਦੀਆਂ ਕਿਤਾਬਾਂ ਪੜ੍ਹਦੇ ਦੇਖਿਆ ਗਿਆ, ਜੋ ਮੁਆਫ਼ੀ ਤੇ ਹੀਲਿੰਗ ਦੇ ਬਾਰੇ ’ਚ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੇ।