ਜੈਕਲੀਨ ਫਰਨਾਂਡਿਸ ਦੇ ਅਪਾਰਟਮੈਂਟ ''ਚ ਲੱਗੀ ਅੱਗ, ਬਣਿਆ ਦਹਿਸ਼ਤ ਦਾ ਮਾਹੌਲ

Thursday, Mar 07, 2024 - 12:28 PM (IST)

ਜੈਕਲੀਨ ਫਰਨਾਂਡਿਸ ਦੇ ਅਪਾਰਟਮੈਂਟ ''ਚ ਲੱਗੀ ਅੱਗ, ਬਣਿਆ ਦਹਿਸ਼ਤ ਦਾ ਮਾਹੌਲ

ਮੁੰਬਈ—  ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡਿਸ ਦੀ ਇਮਾਰਤ 'ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੂਰੀ ਮੰਜ਼ਿਲ ਅੱਗ ਦੀ ਲਪੇਟ 'ਚ ਆ ਗਈ ਹੈ। ਜਦੋਂ ਜੈਕਲੀਨ ਦੇ ਪ੍ਰਸ਼ੰਸਕਾਂ ਨੂੰ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਇਸ ਮਗਰੋਂ ਜੈਕਲੀਨ ਦੇ ਫੈਨਜ਼ ਲਗਾਤਾਰ ਉਸ ਦਾ ਹਾਲ-ਚਾਲ ਪੁੱਛਣ ਲੱਗੇ।

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਦੇ ਫੰਕਸ਼ਨ ਮਗਰੋਂ ਦਿਲਜੀਤ ਦੋਸਾਂਝ ਨੂੰ Netflix ਵਲੋਂ ਖ਼ਾਸ ਤੋਹਫ਼ਾ, ਹਰ ਪਾਸੇ ਛਿੜੀ ਚਰਚਾ

ਚੰਗੀ ਗੱਲ ਇਹ ਹੈ ਕਿ ਜੈਕਲੀਨ ਦੇ ਫਲੋਰ 'ਤੇ ਅੱਗ ਨਹੀਂ ਲੱਗੀ ਅਤੇ ਉਹ ਬਿਲਕੁਲ ਸੁਰੱਖਿਅਤ ਹੈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੱਥੇ ਆਲੀਸ਼ਾਨ ਪਾਲੀ ਹਿੱਲ ਇਲਾਕੇ 'ਚ ਬੁੱਧਵਾਰ ਰਾਤ ਨੂੰ 17 ਮੰਜ਼ਿਲਾ ਇਮਾਰਤ ਦੀ 14ਵੀਂ ਮੰਜ਼ਿਲ 'ਤੇ ਅਚਾਨਕ ਅੱਗ ਲੱਗ ਗਈ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਦੇ ਨਾਂ ਹੋਇਆ ਇੱਕ ਹੋਰ ਖਿਤਾਬ, ਹਰ ਪਾਸੇ ਹੋ ਗਈ ਬੱਲੇ-ਬੱਲੇ

ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਇਮਾਰਤ ਦੀ 15ਵੀਂ ਮੰਜ਼ਿਲ 'ਤੇ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਡੇਢ ਘੰਟੇ ਤੋਂ ਵੱਧ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅਧਿਕਾਰੀ ਨੇ ਦੱਸਿਆ, 'ਨਰਗਿਸ ਦੱਤ ਰੋਡ 'ਤੇ ਨਵਰੋਜ਼ ਹਿੱਲ ਸੁਸਾਇਟੀ ਦੀ 14ਵੀਂ ਮੰਜ਼ਿਲ 'ਤੇ ਰਾਤ ਕਰੀਬ 8 ਵਜੇ ਅੱਗ ਲੱਗ ਗਈ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News