ਜੈਕੀ ਚੈਨ ਨੇ ਦਿੱਤਾ ਸੋਨੂੰ ਸੂਦ ਨੂੰ ਇਹ ਤੋਹਫ਼ਾ

Sunday, Jan 03, 2016 - 12:46 PM (IST)

ਜੈਕੀ ਚੈਨ ਨੇ ਦਿੱਤਾ ਸੋਨੂੰ ਸੂਦ ਨੂੰ ਇਹ ਤੋਹਫ਼ਾ

ਮੁੰਬਈ— ਐਕਸ਼ਨ ਕਿੰਗ ਜੈਕੀ ਚੈਨ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਜੈਕਟ ਤੋਹਫ਼ੇ ''ਚ ਦਿੱਤੀ ਹੈ। ਸੋਨੂੰ ਸੂਦ ਅੱਜ ਕਲ ਜੈਕੀ ਚੈਨ ਨਾਲ ਫਿਲਮ ''ਕੁੰਗ ਫੂ ਯੋਗਾ'' ਕਰ ਰਹੇ ਹਨ। ਸੋਨੂੰ ਨੇ ਇਕ ਪੋਸਟ ''ਚ ਲਿਖਿਆ, ''''ਨਵੇਂ ਸਾਲ ਦਾ ਆਰੰਭ ਭਰਾ ਜੈਕੀ ਚੈਨ ਦੇ ਨਾਲ, ਇਸ ਪਿਆਰੀ ਜੈਕਟ ਲਈ ਧੰਨਵਾਦ।''''
ਉਸ ਨੇ ਆਪਣੀ ਇਕ ਤਸਵੀਰ ਜੈਕੀ ਚੈਨ ਨਾਲ ਸ਼ੇਅਰ ਕੀਤੀ ਹੈ ਜਿਸ ''ਚ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਸਟੈਂਲੇਅ ਟੌਂਗ ਵਲੋਂ ਨਿਰਦੇਸ਼ਤ ਇਸ ਫਿਲਮ ਦੀ ਸ਼ੂਟਿੰਗ ਦੁਬਈ ਅਤੇ ਬੀਜਿੰਗ ''ਚ ਚਲ ਰਹੀ ਹੈ। ਇਸ ਫਿਲਮ ਦੀ ਸ਼ੂਟਿੰਗ ਭਾਰਤ ''ਚ ਵੀ ਹੋਵੇਗੀ।


Related News