ਕਰੀਨਾ ਕਪੂਰ, ਵਿਜੇ ਵਰਮਾ ਤੇ ਜੈਦੀਪ ਅਹਲਾਵਤ ਦੀ ਫ਼ਿਲਮ ‘ਜਾਨੇ ਜਾਨ’ ਦਾ ਟਰੇਲਰ ਰਿਲੀਜ਼ (ਵੀਡੀਓ)

Tuesday, Sep 05, 2023 - 05:29 PM (IST)

ਕਰੀਨਾ ਕਪੂਰ, ਵਿਜੇ ਵਰਮਾ ਤੇ ਜੈਦੀਪ ਅਹਲਾਵਤ ਦੀ ਫ਼ਿਲਮ ‘ਜਾਨੇ ਜਾਨ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀ ਨਵੀਂ ਫ਼ਿਲਮ ‘ਜਾਨੇ ਜਾਨ’ ਆ ਰਹੀ ਹੈ। ਇਸ ਦਾ ਟਰੇਲਰ ਨਿਰਮਾਤਾਵਾਂ ਨੇ ਅੱਜ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ ’ਚ ਕਰੀਨਾ ਕਪੂਰ ਦੇ ਨਾਲ ‘ਪਾਤਾਲ ਲੋਕ’ ਦੇ ਜੈਦੀਪ ਅਹਲਾਵਤ ਤੇ ‘ਦਹਾੜ’ ਦੇ ਵਿਜੇ ਵਰਮਾ ਵੀ ਮੁੱਖ ਭੂਮਿਕਾਵਾਂ ’ਚ ਹਨ। ‘ਜਾਨੇ ਜਾਨ’ ਦਾ ਨਿਰਦੇਸ਼ਨ ਸੁਜੋਏ ਘੋਸ਼ ਨੇ ਕੀਤਾ ਹੈ, ਜੋ ਜਾਪਾਨੀ ਰਹੱਸਮਈ ਨਾਵਲ ‘ਦਿ ਡਿਵੋਸ਼ਨ ਆਫ ਸਸਪੈਕਟ ਐਕਸ’ ’ਤੇ ਆਧਾਰਿਤ ਹੈ।

ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’

‘ਜਾਨੇ ਜਾਨ’ ਦੇ ਟਰੇਲਰ ਦੀ ਸ਼ੁਰੂਆਤ ਕਰੀਨਾ ਕਪੂਰ ਨਾਲ ਹੁੰਦੀ ਹੈ। ਜਿਥੇ ਉਹ ਮਾਇਆ ਡਿਸੂਜ਼ਾ ਦੇ ਕਿਰਦਾਰ ’ਚ ਨਜ਼ਰ ਆ ਰਹੀ ਹੈ। ਵੀਡੀਓ ਦੇਖ ਕੇ ਲੱਗਦਾ ਹੈ ਕਿ ਮਾਇਆ ਕਿਸੇ ਦੁਰਲੱਭ ਰਿਸ਼ਤੇ ’ਚ ਹੈ। ਉਸ ਦਾ ਗੁਆਂਢੀ ਨਰੇਨ (ਜੈਦੀਪ ਅਹਲਾਵਤ) ਹੈ, ਜੋ ਉਸ ਦਾ ਪਿੱਛਾ ਕਰਦਾ ਹੈ। ਵਿਜੇ ਵਰਮਾ ਪੁਲਸ ਵਾਲੇ ਕਰਨ ਦੇ ਰੋਲ ’ਚ ਹਨ, ਜੋ ਮਾਇਆ ਦੇ ਲਾਪਤਾ ਪਤੀ ਦੀ ਭਾਲ ਕਰ ਰਹੇ ਹਨ। ਕਰਨ ਤੇ ਨਰੇਨ ਨੂੰ ਮਾਇਆ ’ਤੇ ਸ਼ੱਕ ਹੈ ਪਰ ਮਾਇਆ ਦੋਵਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੀ ਹੈ।

‘ਜਾਨੇ ਜਾਨ’ ਦਾ ਨਿਰਦੇਸ਼ਨ ਸੁਜੋਏ ਘੋਸ਼ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਵਿਦਿਆ ਬਾਲਨ ਦੀ ‘ਕਹਾਨੀ’ ਵੀ ਡਾਇਰੈਕਟ ਕਰ ਚੁੱਕੇ ਹਨ ਤੇ ਉਹ ਫ਼ਿਲਮ ਹਿੱਟ ਰਹੀ ਸੀ। ਸੁਜੋਏ ਦੀ ਆਖਰੀ ਥੀਏਟਰਿਕ ਫ਼ਿਲਮ ਅਮਿਤਾਭ ਬੱਚਨ-ਤਾਪਸੀ ਪਨੂੰ ਦੀ ‘ਬਦਲਾ’ ਸੀ। ਇਸ ਤੋਂ ਬਾਅਦ ਉਹ ਓ. ਟੀ. ਟੀ. ’ਤੇ ਫ਼ਿਲਮ ‘ਟਾਈਪਰਾਈਟਰ’ ਲੈ ਕੇ ਆਏ। ਉਂਝ ਉਨ੍ਹਾਂ ਨੇ ‘ਲਸਟ ਸਟੋਰੀਜ਼ 2’ ਦੇ ਇਕ ਹਿੱਸੇ ਦਾ ਨਿਰਦੇਸ਼ਨ ਵੀ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News