ਕੇਸਰੀ ਚੈਪਟਰ 2 ਲਿਖਣ ’ਚ ਦੋ, ਸ਼ੂਟ ਕਰਨ ’ਚ ਢਾਈ-ਤਿੰਨ ਸਾਲ ਲੱਗੇ : ਕਰਨ ਸਿੰਘ ਤਿਆਗੀ

Saturday, Apr 26, 2025 - 09:40 AM (IST)

ਕੇਸਰੀ ਚੈਪਟਰ 2 ਲਿਖਣ ’ਚ ਦੋ, ਸ਼ੂਟ ਕਰਨ ’ਚ ਢਾਈ-ਤਿੰਨ ਸਾਲ ਲੱਗੇ : ਕਰਨ ਸਿੰਘ ਤਿਆਗੀ

ਮੁੰਬਈ- 18 ਅਪ੍ਰੈਲ ਨੂੰ ਰਿਲੀਜ਼ ਹੋਈ ਫਿਲਮ ‘ਕੇਸਰੀ ਚੈਪਟਰ 2’ ਸਿਨੇਮਾਘਰਾਂ ’ਤੇ ਛਾਈ ਹੋਈ ਹੈ। ਅਕਸ਼ੈ ਕੁਮਾਰ, ਆਰ. ਮਾਧਵਨ ਅਤੇ ਅਨੰਨਿਆ ਪਾਂਡੇ ਦੀ ਇਸ ਫਿਲਮ ਦਾ ਡਾਇਰੈਕਸ਼ਨ ਪੇਸ਼ੇ ਤੋਂ ਵਕੀਲ ਰਹੇ ਡਾਇਰੈਕਟਰ ਕਰਨ ਸਿੰਘ ਤਿਆਗੀ ਨੇ ਕੀਤਾ ਹੈ। ਬਤੌਰ ਡਾਇਰੈਕਟਰ ਇਹ ਫਿਲਮ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ, ਜਿਸ ਨੇ ਉਨ੍ਹਾਂ ਨੂੰ ਹੋਰ ਵੀ ਚੰਗੀ ਪਛਾਣ ਦਿਵਾਈ। ਫਿਲਮ 1919 ਦੇ ਜਲਿਆਂਵਾਲਾ ਬਾਗ ਕਤਲ ਕਾਂਡ ਦੀ ਅਣਕਹੀ ਕਹਾਣੀ ਨੂੰ ਪਰਦੇ ’ਤੇ ਲਿਆਉਂਦੀ ਹੈ। ਫਿਲਮ ’ਚ ਵਕੀਲ ਸੀ. ਸ਼ੰਕਰਨ ਨਾਇਰ ਦੀ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਕਾਨੂੰਨੀ ਲੜਾਈ ਨੂੰ ਬਖ਼ੂਬੀ ਦਿਖਾਇਆ ਗਿਆ ਹੈ। ਡਾਇਰੈਕਟਰ ਕਰਨ ਸਿੰਘ ਤਿਆਗੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼....

ਕਰਨ ਸਿੰਘ ਤਿਆਗੀ

ਪ੍ਰ. ਪਹਿਲੀ ਹੀ ਫਿਲਮ ਅਤੇ ਉਹ ਵੀ ਇੰਨੀ ਹਿੱਟ ਰਹੀ, ਕਿਵੇਂ ਲੱਗ ਰਿਹਾ ਹੈ।

-ਇਸ ਸਮੇਂ ਸ਼ੁਕਰਗੁਜ਼ਾਰੀ ਅਤੇ ਖੁਸ਼ੀ ਦੋਵੇਂ ਇਕੱਠੇ ਮਹਿਸੂਸ ਹੋ ਰਹੇ ਹਨ।

ਪ੍ਰ. ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕੀ ਤੁਸੀਂ ਨਰਵਸ ਸੀ, ਕੀ ਤੁਹਾਨੂੰ ਪੂਰਾ ਵਿਸ਼ਵਾਸ ਸੀ ਕਿ ਫਿਲਮ ਹਿੱਟ ਹੋਵੇਗੀ।

ਮੈਂ ਕਾਨਫੀਡੈਂਟ ਸੀ ਸਟੋਰੀ ਨੂੰ ਲੈ ਕੇ, ਜੋ ਅਸੀਂ ਦੱਸਣ ਜਾ ਰਹੇ ਸੀ। ਇਸ ਸਟੋਰੀ ਵਿਚ ਬਹੁਤ ਡੂੰਘਾ ਇਮੋਸ਼ਨ ਹੈ ਪਰ ਇਮਾਨਦਾਰੀ ਨਾਲ ਦੱਸਾਂ ਤਾਂ ਨਰਵਸਨੈੱਸ ਤਾਂ 100 ਫ਼ੀਸਦੀ ਸੀ ਪਰ ਫਿਰ ਵੀ ਅਸੀਂ ਇਕ ਚੀਜ਼ ਨੂੰ ਲੈ ਕੇ ਬਹੁਤ ਕਾਨਫੀਡੈਂਟ ਸੀ ਕਿ ਸਾਡੀ ਫਿਲਮ ਬਹੁਚ ਚੰਗੀ ਬਣੀ ਹੈ। ਅਸੀਂ ਬਹੁਤ ਹੀ ਕਲੀਅਰ ਸੀ ਇਸ ਬਾਰੇ ’ਚ ਕਿ ਅਸੀਂ ਦੋ ਚੀਜ਼ਾਂ ਕਰਨੀਆਂ ਸੀ, ਪਹਿਲੀ ਅਸੀਂ ਉਨ੍ਹਾਂ ਲੋਕਾਂ ਨੂੰ ਸਨਮਾਨ ਦੇਣਾ ਚਾਹੁੰਦੇ ਸੀ, ਜੋ ਜਲਿਆਂਵਾਲਾ ਬਾਗ ’ਚ ਸ਼ਹੀਦ ਹੋਏ ਸਨ। ਉਹ ਲੋਕ ਵਿਸਾਖੀ ਮਨਾਉਣ ਲਈ ਉਥੇ ਗਏ ਅਤੇ ਹੋ ਕੀ ਹੀ ਗਿਆ। ਉਨ੍ਹਾਂ ਦੀ ਸ਼ਹਾਦਤ ਨੂੰ ਅਸੀਂ ਸਨਮਾਨ ਦੇਣਾ ਸੀ ਅਤੇ ਦੂਜਾ ਇਹ ਕਿ ਸ਼ੰਕਰਨ ਨਾਇਰ ਦੀ ਇਹ ਜੋ ਜੰਗ ਸੀ, ਅਸੀਂ ਉਸ ਦਾ ਸੱਚ ਲੋਕਾਂ ਦੇ ਸਾਹਮਣੇ ਲਿਆਈਏ। ਹੁਣ ਖ਼ੁਸ਼ੀ ਇਸ ਗੱਲ ਦੀ ਹੈ ਕਿ ਹਰ ਕੋਈ ਇਸ ਫਿਲਮ ਨੂੰ ਪਿਆਰ ਦੇ ਰਿਹਾ ਹੈ।

ਪ੍ਰ. ਆਮ ਤੌਰ ’ਤੇ ਫਿਲਮਾਂ ਇੰਸੀਡੈਂਟ ’ਤੇ ਬਣਦੀਆਂ ਹਨ ਪਰ ਤੁਸੀਂ ਇਹ ਫਿਲਮ ਕੇਸ ’ਤੇ ਬਣਾਈ ਤਾਂ ਆਈਡੀਆ ਕਿਵੇਂ ਆਇਆ ਇਸ ਫਿਲਮ ਨੂੰ ਬਣਾਉਣ ਦਾ?

ਮੇਰੀ ਇਕ ਦੋਸਤ ਹੈ, ਜੋ ਇਕ ਕਿਤਾਬ ਲੈ ਕੇ ਮੇਰੇ ਕੋਲ ਆਈ ਅਤੇ ਉਸ ਕਿਤਾਬ ਦਾ ਨਾਂ ਹੈ ‘ਦਿ ਕੇਸ ਦੈਟ ਸ਼ੁਕ ਦਾ ਐਮਪਾਇਰ’ ਅਤੇ ਇਹ ਕਿਤਾਬ ਲਿਖੀ ਹੀ ਸੀ ਸ਼ੰਕਰਨ ਨਾਇਰ ਦੇ ਪੜਪੋਤੇ ਰਘੂ ਪਲਟ ਅਤੇ ਰਘੂ ਦੀ ਪਤਨੀ ਪੁਸ਼ਪਾ ਪਲਟ ਨੇ। ਜਦੋਂ ਮੈਂ ਇਹ ਕਿਤਾਬ ਪੜ੍ਹੀ ਤਾਂ ਮੈਂ ਖੁਦ ਹੈਰਾਨ ਰਹਿ ਗਿਆ। ਦਰਅਸਲ ਸਭ ਨੂੰ ਜਲਿਆਂਵਾਲਾ ਬਾਗ ਕਾਂਡ ਦੇ ਬਾਰੇ ਵਿਚ ਪਤਾ ਹੈ ਪਰ ਉਸ ਦੀ ਸਾਜ਼ਿਸ਼ ਅਤੇ ਖ਼ੁਲਾਸੇ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਆਖਿਰ ਅਜਿਹਾ ਕੀਤਾ ਹੀ ਕਿਉਂ ਗਿਆ ਸੀ। ਇਸ ’ਚ ਅਜਿਹਾ-ਅਜਿਹਾ ਕੁਝ ਦੱਸਿਆ ਗਿਆ ਹੈ, ਜਿਸ ਬਾਰੇ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂ ਹੈ ਅਤੇ ਜਦੋਂ ਮੈਂ ਇਹ ਕਿਤਾਬ ਪੜ੍ਹੀ ਤਾਂ ਮੈਂ ਉਸੇ ਸਮੇਂ ਸੋਚ ਲਿਆ ਸੀ ਕਿ ਇਹ ਕਹਾਣੀ ਤਾਂ ਜ਼ਰੂਰ ਦੱਸਣੀ ਹੈ।

ਪ੍ਰ. ਕੇਸਰੀ ਚੈਪਟਰ-2 ਨੂੰ ਬਣਾਉਣ ਲਈ ਕਿੰਨੀ ਅਤੇ ਕਿਵੇਂ ਰਿਸਰਚ ਕੀਤੀ ਤੁਸੀਂ?

ਇਹ ਫਿਲਮ ਲਿਖਣ ਵਿਚ ਸਾਨੂੰ ਦੋ ਸਾਲ ਲੱਗੇ ਅਤੇ ਇਸ ਨੂੰ ਸ਼ੂਟ ਕਰਨ ’ਚ ਲੱਗਭਗ ਢਾਈ ਤੋਂ ਤਿੰਨ ਸਾਲ ਲੱਗੇ। ਤੁਸੀਂ ਇਸੇ ’ਚ ਦੇਖ ਸਕਦੇ ਹੋ ਕਿ ਸਾਨੂੰ ਕਿੰਨਾ ਟਾਈਮ ਲੱਗਾ। ਸਾਨੂੰ ਹਰ ਚੀਜ਼ ਇਸ ਵਿਚ ਬਿਲਕੁਲ ਸਹੀ ਚਾਹੀਦੀ ਸੀ ਅਤੇ ਜਦੋਂ ਅਸੀਂ ਇਹ ਫਿਲਮ ਬਣਾਉਣ ਦੀ ਤਿਆਰੀ ਕਰ ਰਹੇ ਸੀ, ਉਦੋਂ ਅਸੀਂ ਉਹ ਹਰ ਇਕ ਕਿਤਾਬ ਪੜ੍ਹੀ, ਜੋ ਜਲਿਆਂਵਾਲਾ ਬਾਗ ਕਤਲ ਕਾਂਡ ’ਤੇ ਲਿਖੀ ਗਈ ਸੀ। ਫਿਰ ਜਦੋਂ ਅਸੀਂ ਫਿਲਮ ਬਣਾਉਣੀ ਸ਼ੁਰੂ ਕੀਤੀ, ਉਦੋਂ ਅਸੀਂ ਕੰਮ ਕੀਤਾ ਲੋਕੇਸ਼ਨ ’ਤੇ। ਪਹਿਲਾਂ ਅਸੀਂ ਅੰਮ੍ਰਿਤਸਰ ਗਏ, ਜਲਿਆਂਵਾਲਾ ਬਾਗ ਦੇਖਿਆ ਅਤੇ ਅੰਮ੍ਰਿਤਸਰ ਦੀ ਗਲੀਆਂ ’ਚ ਜਾ ਕੇ ਸਾਨੂੰ ਫਿਲਮ ਦਾ ਵਿਜ਼ੂਅਲ ਪਾਇਲਟ ਸਮਝ ਆਇਆ। ਫਿਰ ਕਾਲੋਨੀਅਲ ਬਿਲਡਿੰਗਜ਼ ਨੂੰ ਸਟੱਡੀ ਕੀਤਾ, ਉਸ ਜ਼ਮਾਨੇ ਦੀਆਂ ਫੋਟੋਆਂ ਅਤੇ ਵੀਡੀਓਜ਼ ਦੇਖੀਆਂ। ਉਸ ਤੋਂ ਸਮਝ ਆਇਆ ਕਿ ਲੋਕ ਉਸ ਸਮੇਂ ’ਤੇ ਕਿਸ ਤਰ੍ਹਾਂ ਦੇ ਕੱਪੜੇ ਪਹਿਨਦੇ ਸਨ। ਮੈਂ ਬਹੁਤ ਸਾਰੇ ਵਕੀਲਾਂ ਨਾਲ ਗੱਲ ਕੀਤੀ ਅਤੇ ਲਾਅ ਸਿਸਟਮ ਸਮਝਿਆ ਤਾਂ ਇਹ ਪੂਰਾ ਸਫ਼ਰ ਕਾਫੀ ਲੰਬਾ ਰਿਹਾ ਹੈ। ਸਾਨੂੰ ਹਮੇਸ਼ਾ ਇਕ ਹੀ ਗੱਲ ’ਤੇ ਪੂਰਾ ਵਿਸ਼ਵਾਸ ਸੀ ਕਿ ਅਸੀਂ ਸਹੀ ਕਰਾਂਗੇ, ਸਹੀ ਦਿਖਾਂਵਾਗੇ।

ਪ੍ਰ. ਇਕ ਵਕੀਲ ਫਿਲਮ ਮੇਕਰ ਬਣਿਆ ਅਤੇ ਪਹਿਲੀ ਫਿਲਮ ਕੇਸਰੀ ਚੈਪਟਰ-2 ਬਣਾਈ ਤਾਂ ਇਸ ਫਿਲਮ ਦੇ ਲੀਗਲ ਨੈਰੇਟਿਵ ’ਚ ਤੁਹਾਡੇ ਲੀਗਲ ਬੈਕਗਰਾਊਂਡ ਨੇ ਮਦਦ ਕੀਤੀ?

ਜੀ ਹਾਂ, ਹਰ ਚੀਜ਼ ਵਿਚ ਖਾਸ ਤੌਰ ’ਤੇ ਸਕ੍ਰੀਨਪਲੇਅ ਲਿਖਣ ਅਤੇ ਉਹ ਸੀਨ ਸ਼ੂਟ ਕਰਨ ’ਚ ਲਾਅ ਦੀ ਡਿਗਰੀ ਨੇ ਮੇਰੀ ਕਾਫੀ ਮਦਦ ਕੀਤੀ।

ਪ੍ਰ. ਆਡੀਅੰਸ ਇੰਟਰਟੇਨਮੈਂਟ ਲਈ ਵੀ ਫਿਲਮਾਂ ਦੇਖਣ ਜਾਦੀ ਹੈ ਤਾਂ ਜਦੋਂ ਤੁਸੀਂ ਅਜਿਹੀ ਫਿਲਮ ਬਣਾਉਂਦੇ ਹੋ ਤਾਂ ਫੈਕਟ ਅਤੇ ਫਿਕਸ਼ਨ ਨੂੰ ਕਿਵੇਂ ਮੈਨੇਜ ਕਰਦੇ ਹੋ।

ਮੇਰੇ ਹਿਸਾਬ ਨਾਲ ਜਦੋਂ ਤੁਸੀਂ ਰੀਅਲ ਲਾਈਫ ਇੰਸੀਡੈਂਟ ਅਤੇ ਰੀਅਲ ਲਾਈਫ ਈਵੈਂਟਸ ’ਤੇ ਫਿਲਮ ਬਣਾਉਂਦੇ ਹੋ ਤਾਂ ਉਸ ਸਮੇਂ ਦੀ ਫੋਟੋ ਨਹੀਂ, ਪੇਂਟਿੰਗ ਬਣਾਉਣੀ ਚਾਹੀਦੀ ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਦੀ ਪੇਂਟਿੰਗ ਬਣਾਉਂਦੇ ਹੋ ਤਾਂ ਕਿਸੇ ਵੀ ਟਾਈਮ ਲਾਈਨ ਨੂੰ ਕੰਪ੍ਰੈੱਸ ਕਰਨ, ਡਰਾਮਾ ਕ੍ਰੀਏਟ ਕਰਨ ਅਤੇ ਕਿਰਦਾਰਾਂ ਨੂੰ ਕੰਬਾਈਨ ਕਰਨ ’ਚ ਵੀ ਥੋੜ੍ਹੀ ਆਜ਼ਾਦੀ ਮਿਲ ਜਾਂਦੀ ਹੈ ਪਰ ਇਸ ਦੇ ਨਾਲ ਹੀ ਇਸ ਚੀਜ਼ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿ ਕਹਾਣੀ ਦੀ ਆਤਮਾ ਉਸ ਤੋਂ ਅਲੱਗ ਨਹੀਂ ਹੋਣੀ ਚਾਹੀਦੀ। ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ।

ਪ੍ਰ. ਫਿਲਮ ਬਣਾਉਣ ਦਾ ਐਕਸਪੀਰੀਅੈਂਸ ਕਿਵੇਂ ਰਿਹਾ, ਉਹ ਵੀ ਉਦੋਂ ਜਦੋਂ ਇਹ ਤੁਹਾਡੀ ਪਹਿਲੀ ਫਿਲਮ ਹੈ, ਜੋ ਪਹਿਲੀ ਲੱਗਦੀ ਨਹੀਂ?

ਮੈਂ ਕਹਿਣਾ ਚਾਹੁੰਦਾ ਕਿ ਮੈਨੂੰ ਬਹੁਤ ਚੰਗੀ ਟੀਮ ਮਿਲੀ ਸੀ। ਫਿਲਮ ਦੇ ਜੋ ਪ੍ਰੋਡਿਊਸਰ ਹਨ, ਉਨ੍ਹਾਂ ਨੂੰ ਮੇਰਾ ਵਿਜ਼ਨ ਬਹੁਤ ਚੰਗਾ ਲੱਗਾ ਸੀ। ਉਨ੍ਹਾਂ ਨੇ ਹੀ ਮੈਨੂੰ ਕਰਨ ਜੌਹਰ ਨਾਲ ਮਿਲਵਾਇਆ ਸੀ। ਇਨ੍ਹਾਂ ਦੋਵਾਂ ਨੇ ਮਿਲ ਕੇ ਮੇਰਾ ਅਤੇ ਮੇਰੇ ਵਿਜ਼ਨ ਦਾ ਪੂਰਾ ਸਾਥ ਦਿੱਤਾ। ਮੇਰੀ ਟੀਮ ਵੀ ਬਹੁਤ ਸਾਲਿਡ ਸੀ। ਅਕਸ਼ੈ ਸਰ ਬਹੁਤ ਸਮਰਪਿਤ ਹਨ। ਹਰ ਚੀਜ਼ ਉਨ੍ਹਾਂ ਨੇ ਚੰਗੇ ਤਰ੍ਹਾਂ ਸਮਝੀ। ਜੋ ਤੁਸੀਂ ਸਕਰੀਨ ’ਤੇ ਦੇਖ ਰਹੇ ਹੋ, ਉਹ ਸਖ਼ਤ ਮਿਹਨਤ ਦਾ ਨਤੀਜਾ ਹੈ। ਇਸ ਵਿਚ ਉਹ ਚੀਜ਼ਾਂ ਵੀ ਸ਼ਾਮਲ ਹਨ, ਜੋ ਅਸੀਂ ਸੈੱਟ ’ਤੇ ਆਉਣ ਤੋਂ ਪਹਿਲਾਂ ਕਰਦੇ ਸੀ। ਆਰ. ਮਾਧਵਨ ਸਰ ਦਾ ਤਾਂ ਮੈਂ ਕਈ ਸਾਲਾਂ ਪੁਰਾਣਾ ਫੈਨ ਹਾਂ। ਉਹ ਬਹੁਤ ਹੀ ਇੰਟੈਲੀਜੈਂਟ ਐਕਟਰ ਹਨ ਅਤੇ ਉਹੀ ਇਸ ਕਿਰਦਾਰ ਨੂੰ ਇੰਨੇ ਚੰਗੀ ਤਰ੍ਹਾਂ ਕਰ ਸਕਦੇ ਸੀ। ਅਨੰਨਿਆ ਨੇ ਵੀ ਬਹੁਤ ਮਿਹਨਤ ਕੀਤੀ ਹੈ ਫਿਲਮ ’ਚ। ਉਨ੍ਹਾਂ ਨੇ ਦੋ ਸਾਲ ਕਈ ਕਲਾਸਿਜ਼ ਲਈਆਂ, ਇਕ ਵਕੀਲ ਨੂੰ ਫਾਲੋਅ ਕੀਤਾ, ਜਿਸ ’ਚ ਉਨ੍ਹਾਂ ਨੇ ਸਿੱਖਿਆ ਕਿ ਵਕੀਲ ਕੋਰਟ ’ਚ ਕਿਵੇਂ ਗੱਲ ਕਰਦਾ ਹੈ। ਜਲਿਆਂਵਾਲਾ ਬਾਗ ’ਤੇ ਲਿਖੀਆਂ ਕਵਿਤਾਵਾਂ ਦੀਆਂ ਅਨੰਨਿਆ ਨੇ ਸਾਰੀਆਂ ਕਿਤਾਬਾਂ ਪੜ੍ਹੀਆਂ ਤਾਂ ਕਿ ਉਹ ਇਸ ਕਿਰਦਾਰ ਨੂੰ ਆਪਣੇ ਅੰਦਰ ਸਮਾ ਸਕੇ ਅਤੇ ਉਥੇ ਦੇ ਲੋਕਾਂ ਦਾ ਦਰਦ ਸਮਝ ਸਕੇ।


author

cherry

Content Editor

Related News