ਸੰਚਿਤਾ ਖ਼ੁਦਕੁਸ਼ੀ ਮਾਮਲੇ ਦਾ ਸੁਸ਼ਾਂਤ ਰਾਜਪੂਤ ਨਾਲ ਕੀ ਹੈ ਕੁਨੈਕਸ਼ਨ ? ਅਦਾਕਾਰਾ ਦੇ ਭਰਾ ਨੇ ਕੀਤਾ ਵੱਡਾ ਦਾਅਵਾ

Tuesday, Jun 16, 2026 - 11:39 AM (IST)

ਸੰਚਿਤਾ ਖ਼ੁਦਕੁਸ਼ੀ ਮਾਮਲੇ ਦਾ ਸੁਸ਼ਾਂਤ ਰਾਜਪੂਤ ਨਾਲ ਕੀ ਹੈ ਕੁਨੈਕਸ਼ਨ ? ਅਦਾਕਾਰਾ ਦੇ ਭਰਾ ਨੇ ਕੀਤਾ ਵੱਡਾ ਦਾਅਵਾ

ਮੁੰਬਈ (ਏਜੰਸੀ)- ਮਰਹੂਮ ਅਦਾਕਾਰਾ ਸੰਚਿਤਾ ਉਗਾਲੇ ਦੇ ਭਰਾ ਆਕਾਸ਼ ਸਤੀਸ਼ ਉਗਾਲੇ ਨੇ ਆਪਣੀ ਭੈਣ ਦੀ ਖੁਦਕੁਸ਼ੀ ਅਤੇ 2020 ਵਿੱਚ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਬੇਵਕਤੀ ਮੌਤ ਵਿਚਕਾਰ ਸਬੰਧ ਹੋਣ ਦਾ ਦਾਅਵਾ ਕੀਤਾ ਹੈ। ਮੀਡੀਆ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ, ਉਸਨੇ ਜ਼ੋਰ ਦੇ ਕੇ ਕਿਹਾ ਕਿ ਉਸਦੀ ਭੈਣ ਅਤੇ ਸੁਸ਼ਾਂਤ ਦੋਵੇਂ ਇੰਡਸਟਰੀ ਵੱਲੋਂ ਬਹੁਤ ਜ਼ਿਆਦਾ ਦਬਾਅ ਦਾ ਸਾਹਮਣਾ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਇਹ ਸਖ਼ਤ ਕਦਮ ਚੁੱਕਿਆ। ਇੰਨਾ ਹੀ ਨਹੀਂ, ਉਨ੍ਹਾਂ ਦੀ ਮੌਤ 6 ਸਾਲਾਂ ਦੇ ਅੰਤਰਾਲ 'ਤੇ ਇੱਕੋ ਤਾਰੀਖ ਨੂੰ ਹੋਈ ਹੈ। 

ਇਹ ਵੀ ਪੜ੍ਹੋ: "ਕੁਮਕੁਮ ਭਾਗਿਆ" ਫੇਮ ਸੰਚਿਤਾ ਉਗਾਲੇ ਦੀ ਮੌਤ ਦਾ ਮਾਮਲਾ ; AICWA ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

PunjabKesari

ਉਸਨੇ ਦੱਸਿਆ ਕਿ ਸੰਚਿਤਾ ਉਗਾਲੇ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਆਖਰੀ ਪੋਸਟ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਸੀ। ਸੰਚਿਤਾ ਨੇ ਐਤਵਾਰ ਨੂੰ ਸੁਸ਼ਾਂਤ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ 'ਤੇ ਇੱਕ ਰੀਲ ਪੋਸਟ ਕੀਤੀ ਸੀ, ਜਿਸ 'ਤੇ ਲਿਖਿਆ ਸੀ— 'It's again 14 June'। ਆਕਾਸ਼ ਨੇ ਅੱਗੇ ਕਿਹਾ, "ਸੁਸ਼ਾਂਤ ਸਿੰਘ ਨੇ 14 ਜੂਨ 2020 ਨੂੰ ਖੁਦਕੁਸ਼ੀ ਕੀਤੀ ਸੀ। ਕਿਉਂ? ਕਿਉਂਕਿ ਬਾਲੀਵੁੱਡ ਇੰਡਸਟਰੀ ਨੇ ਉਸ 'ਤੇ ਬਹੁਤ ਦਬਾਅ ਪਾਇਆ ਸੀ ਅਤੇ ਉਸੇ ਦਬਾਅ ਕਾਰਨ ਉਸਨੇ ਖੁਦਕੁਸ਼ੀ ਕਰ ਲਈ। ਠੀਕ ਉਸੇ ਤਰ੍ਹਾਂ, ਕੱਲ੍ਹ ਮੇਰੀ ਭੈਣ ਨੇ ਵੀ ਖੁਦਕੁਸ਼ੀ ਕਰ ਲਈ।" 

ਇਹ ਵੀ ਪੜ੍ਹੋ: ਕੁਝ ਘੰਟੇ ਪਹਿਲਾਂ ਹੱਸਦੇ-ਖੇਡਦੇ ਪਾਈ ਸੀ ਇੰਸਟਾਗ੍ਰਾਮ ਪੋਸਟ ! ਫਿਰ ਅਚਾਨਕ ਅਦਾਕਾਰਾ ਨੇ ਕਰ ਲਈ ਖੁਦਕੁਸ਼ੀ

PunjabKesari

ਅੰਤ ਵਿੱਚ ਆਕਾਸ਼ ਨੇ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਆਪਣੀ ਭੈਣ ਦੀ ਮੌਤ ਦੇ ਮਾਮਲੇ ਦਾ ਨੋਟਿਸ ਲੈਣ ਦੀ ਬੇਨਤੀ ਕੀਤੀ। ਪੁਲਸ ਰਿਪੋਰਟਾਂ ਦੇ ਅਨੁਸਾਰ, ਸੰਚਿਤਾ ਉਗਾਲੇ ਨੇ ਐਤਵਾਰ ਸ਼ਾਮ 7:00 ਵਜੇ ਤੋਂ 7:30 ਵਜੇ ਦੇ ਵਿਚਕਾਰ ਮੁੰਬਈ ਦੇ ਨਾਲਾਸੋਪਾਰਾ ਪੂਰਬ ਵਿੱਚ ਸਥਿਤ ਆਚੋਲ ਪਿੰਡ ਵਿੱਚ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ। ਜਿਸ ਸਮੇਂ ਸੰਚਿਤਾ ਇਹ ਕਦਮ ਚੁੱਕਿਆ ਉਸ ਸਮੇਂ ਉਹ ਘਰ ਵਿਚ ਇਕੱਲੀ ਸੀ।

ਇਹ ਵੀ ਪੜ੍ਹੋ: 30 ਸਾਲਾ ਮਸ਼ਹੂਰ ਅਦਾਕਾਰਾ ਨੇ ਅਚਾਨਕ ਚੁੱਕ ਲਿਆ ਖੌਫਨਾਕ ਕਦਮ, ਫੈਨਜ਼ ਨੂੰ ਲੱਗਾ ਡੂੰਘਾ ਸਦਮਾ

PunjabKesari

ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਮੁੰਬਈ ਵਿੱਚ ਆਪਣੇ ਫਲੈਟ ਵਿੱਚ ਮ੍ਰਿਤਕ ਪਾਏ ਗਏ ਸਨ। ਪੋਸਟਮਾਰਟਮ ਰਿਪੋਰਟ ਮੁਤਾਬਕ ਉਨ੍ਹਾਂ ਦੀ ਮੌਤ ਫਾਹਾ ਲੈਣ ਕਾਰਨ ਦਮ ਘੁੱਟਣ (asphyxia) ਨਾਲ ਹੋਈ ਸੀ। ਹੁਣ ਠੀਕ 6 ਸਾਲ ਬਾਅਦ ਉਸੇ ਤਰੀਕ ਨੂੰ ਇੱਕ ਹੋਰ ਅਦਾਕਾਰਾ ਦੀ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ: 'ਜੇ ਕੋਈ ਸ਼ੇਖ ਮੈਨੂੰ ਸੌਣ ਲਈ 15 ਕਰੋੜ ਦੇਵੇ ਤਾਂ..!', ਮਸ਼ਹੂਰ ਇਨਫਲੂਐਂਸਰ ਨੇ ਦੇ'ਤਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News