ਕੀ ਜਾਹਨਵੀ ਕਪੂਰ ਕਰਨ ਜਾਣ ਰਹੀ ਹੈ ਵਿਆਹ? ਪੋਸਟ ਨੇ ਮਚਾਈ ਖਲਬਲੀ

Tuesday, Jul 16, 2024 - 11:01 AM (IST)

ਕੀ ਜਾਹਨਵੀ ਕਪੂਰ ਕਰਨ ਜਾਣ ਰਹੀ ਹੈ ਵਿਆਹ? ਪੋਸਟ ਨੇ ਮਚਾਈ ਖਲਬਲੀ

ਮੁੰਬਈ- ਜਾਹਨਵੀ ਕਪੂਰ ਇਨ੍ਹੀਂ ਦਿਨੀਂ ਫ਼ਿਲਮ 'ਉਲਜ' ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਇਸ ਫ਼ਿਲਮ ਦਾ ਪ੍ਰਚਾਰ ਕਰ ਰਹੀ ਹੈ। ਹੁਣ ਹਾਲ ਹੀ 'ਚ ਫ਼ਿਲਮ ਪ੍ਰੀਵਿਊ ਦੌਰਾਨ ਅਦਾਕਾਰਾ ਤੋਂ ਵਿਆਹ ਬਾਰੇ ਪੁੱਛਿਆ ਗਿਆ। ਇਸ 'ਤੇ ਉਸ ਦੀ ਪ੍ਰਤੀਕਿਰਿਆ ਹੈਰਾਨੀਜਨਕ ਸੀ।

ਇਹ ਖ਼ਬਰ ਵੀ ਪੜ੍ਹੋ - ਆਪਣੇ ਭਰਾ ਦੀ ਤਰ੍ਹਾਂ ਰਕੁਲਪ੍ਰੀਤ ਸਿੰਘ ਦਾ ਵੀ ਡਰੱਗਜ਼ ਕੇਸ 'ਚ ਆ ਚੁੱਕਿਆ ਹੈ ਨਾਂ

ਜਾਹਨਵੀ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, ''ਦੋਸਤੋ, ਮੇਰੇ ਕੋਲ ਇਕ ਰਾਜ਼ ਹੈ। ਤੁਹਾਡੇ ਨਾਲ ਇਸ ਨੂੰ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ। ਹੋਰ ਵੇਰਵਿਆਂ ਲਈ ਜੁੜੇ ਰਹੋ। ” ਇਸ ਤੋਂ ਬਾਅਦ ਜਦੋਂ ਅਦਾਕਾਰਾ ਆਪਣੀ ਫ਼ਿਲਮ ਦੇ ਪ੍ਰੀਵਿਊ ਲਈ ਪਹੁੰਚੀ ਤਾਂ ਇਕ ਰਿਪੋਰਟਰ ਨੇ ਅਦਾਕਾਰਾ ਤੋਂ ਪੁੱਛਿਆ ਕਿ ਕੀ ਇਹ ਵਿਆਹ ਦੀ ਖਬਰ ਹੈ? ਜਾਹਨਵੀ ਕਪੂਰ ਨੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ਕੀ ਤੁਸੀਂ ਪਾਗਲ ਹੋ ਗਏ ਹੋ?

PunjabKesari

ਇਸ ਰਾਜ਼ ਬਾਰੇ ਪੁੱਛੇ ਜਾਣ 'ਤੇ ਜਾਹਨਵੀ ਨੇ ਕਿਹਾ, "ਤੁਹਾਨੂੰ 16 ਜੁਲਾਈ ਨੂੰ ਪਤਾ ਲੱਗ ਜਾਵੇਗਾ।" ਯਾਨੀ ਅੱਜ ਮੰਗਲਵਾਰ ਨੂੰ ਜਾਹਨਵੀ ਇਸ ਕਹਾਣੀ ਨਾਲ ਜੁੜੀ ਜਾਣਕਾਰੀ ਦੇਵੇਗੀ। ਦੱਸ ਦੇਈਏ ਕਿ ਜਾਹਨਵੀ ਪਿਛਲੇ ਕਈ ਸਾਲਾਂ ਤੋਂ ਸ਼ਿਖਰ ਪਹਾੜੀਆ ਨੂੰ ਡੇਟ ਕਰ ਰਹੀ ਹੈ। ਦੋਵੇਂ ਆਏ ਦਿਨ ਸੁਰਖੀਆਂ 'ਚ ਬਣੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ -ਰਵੀ ਕਿਸ਼ਨ ਨੂੰ ਆਪਣੀ ਧੀ ਦੀ ਪਿਤਾ ਦੱਸਣ ਵਾਲੀ ਮਹਿਲਾ ਨੇ ਵਾਪਸ ਲਿਆ ਕੇਸ

ਫ਼ਿਲਮ 'ਉਲਜ' ਇਕ ਜਾਸੂਸੀ ਥ੍ਰਿਲਰ ਹੈ। ਇਹ ਇੱਕ ਨੌਜਵਾਨ IFS ਅਫਸਰ ਦੇ ਆਲੇ-ਦੁਆਲੇ ਘੁੰਮਦਾ ਹੈ। ਇਹ ਫ਼ਿਲਮ 2 ਅਗਸਤ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


author

Priyanka

Content Editor

Related News