ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਨਾਲ ਪਸੀਨਾ ਵਹਾਉਂਦੀ ਦਿਸੀ ਦੀਪਿਕਾ ਪਾਦੂਕੋਣ, ਤਸਵੀਰਾਂ ਵਾਇਰਲ

Wednesday, Sep 22, 2021 - 09:58 AM (IST)

ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਨਾਲ ਪਸੀਨਾ ਵਹਾਉਂਦੀ ਦਿਸੀ ਦੀਪਿਕਾ ਪਾਦੂਕੋਣ, ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) - ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਲਾਈਫ ਇੱਕ ਰੈਗੂਲਰ ਡੇਅ ਨੂੰ ਕਿਵੇਂ ਸਪੈਂਡ ਕਰਦੀ ਹੈ ਤਾਂ ਤੁਹਾਡੇ ਲਈ ਇੱਥੇ ਕੁਝ ਖ਼ਾਸ ਹੈ। ਦੀਪਿਕਾ ਪਾਦੂਕੋਣ ਨੇ ਮੰਗਲਵਾਰ ਵਾਲੇ ਦਿਨ ਦਾ ਜ਼ਿਆਦਾਤਰ ਹਿੱਸਾ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਨਾਲ ਬੈਡਮਿੰਟਨ ਖੇਡਣ ਅਤੇ "ਕੈਲੋਰੀ ਬਰਨਿੰਗ" 'ਚ ਬਿਤਾਇਆ।

PunjabKesari

ਦੀਪਿਕਾ ਨੇ ਆਪਣੇ ਬੈਡਮਿੰਟਨ ਸੈਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਮੇਰੀ ਜ਼ਿੰਦਗੀ ਦਾ ਇੱਕ ਰੈਗੂਲਰ ਦਿਨ... ਪੀਵੀ ਸਿੰਧੂ ਨਾਲ ਕੈਲੋਰੀਸ ਬਰਨ ਕਰਕੇ ਬਿਤਾਇਆ ਗਿਆ।"

PunjabKesari

ਤਸਵੀਰਾਂ 'ਚ ਦੀਪਿਕਾ ਪਾਦੂਕੋਣ ਤੇ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੂੰ ਇਕੱਠੇ ਹੱਸਦੇ ਹੋਏ ਤੇ ਬੈਡਮਿੰਟਨ ਖੇਡ ਪਸੀਨਾ ਵਹਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦੀਪਿਕਾ ਪਾਦੂਕੋਣ ਵੀ ਬੈਡਮਿੰਟਨ ਨਾਲ ਇੱਕ ਤੋਂ ਵੱਧ ਤਰੀਕਿਆਂ ਨਾਲ ਜੁੜੀ ਹੋਈ ਹੈ।

PunjabKesari

ਦੀਪਿਕਾ ਨੇ ਨੈਸ਼ਨਲ ਲੈਵਲ ਦੀਆਂ ਚੈਂਪੀਅਨਸ਼ਿਪਸ ਵੀ ਖੇਡੀਆਂ ਹਨ। ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੂਕੋਣ ਇੱਕ ਮਸ਼ਹੂਰ ਬੈਡਮਿੰਟਨ ਖਿਡਾਰੀ ਹਨ, ਜਿਨ੍ਹਾਂ ਨੇ 1980 'ਚ ਲੰਡਨ ਦੇ ਵੈਂਬਲੇ ਅਰੇਨਾ 'ਚ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ ਸੀ।

PunjabKesari

ਇਨ੍ਹਾਂ ਤਸਵੀਰਾਂ ਤੋਂ ਹੁਣ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਦੀਪਿਕਾ ਪਾਦੂਕੋਣ, ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਦੀ ਬਾਇਓਪਿਕ ਕਰਨ ਵਾਲੀ ਹੈ। ਜੇਕਰ ਅਜਿਹਾ ਹੀ ਹੁੰਦਾ ਹੈ ਤਾਂ ਇਹ ਫ਼ਿਲਮ ਆਪਣੇ ਆਪ 'ਚ ਕਾਫ਼ੀ ਵੱਡੀ ਫ਼ਿਲਮ ਹੋਵੇਗੀ।

PunjabKesari

ਇਸ ਮਹੀਨੇ ਦੇ ਸ਼ੁਰੂ 'ਚ ਦੀਪਿਕਾ ਪਾਦੂਕੋਣ ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਨੇ ਪੀਵੀ ਸਿੰਧੂ ਨਾਲ ਡਿਨਰ ਕੀਤਾ ਸੀ। ਜਿਸ ਨੇ ਇਸ ਸਾਲ ਟੋਕੀਓ ਓਲੰਪਿਕ 'ਚ ਮਹਿਲਾ ਸਿੰਗਲ ਬੈਡਮਿੰਟਨ 'ਚ ਕਾਂਸੇ ਦਾ ਤਗਮਾ ਅਤੇ 2016 ਰੀਓ ਓਲੰਪਿਕ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ।

PunjabKesari

ਨੋਟ - ਦੀਪਿਕਾ ਪਾਦੂਕੋਣ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News