ਇਰਫ਼ਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਨੇ ਮਾਂ ਲਈ ਲਿਖੀ ਭਾਵੁਕ ਪੋਸਟ, ਮੰਗੀ ਮੁਆਫ਼ੀ

Sunday, May 16, 2021 - 02:37 PM (IST)

ਇਰਫ਼ਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਨੇ ਮਾਂ ਲਈ ਲਿਖੀ ਭਾਵੁਕ ਪੋਸਟ, ਮੰਗੀ ਮੁਆਫ਼ੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਦਾ ਬੇਟਾ ਬਾਬਿਲ ਖ਼ਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦਾ ਹੈ। ਲਗਭਗ ਇਕ ਸਾਲ ਪਹਿਲਾਂ ਆਪਣੇ ਪਿਤਾ ਨੂੰ ਗੁਆ ਚੁੱਕੇ ਬਾਬਿਲ ਖ਼ਾਨ ਅਕਸਰ ਉਨ੍ਹਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਉਸ ਦੀ ਹਰ ਪੋਸਟ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਐਲਬਮ ਦਾ ਪੋਸਟਰ ਕੀਤਾ ਸਾਂਝਾ

ਪਰ ਐਤਵਾਰ ਨੂੰ ਬਾਬਿਲ ਨੇ ਆਪਣੀ ਮਾਂ ਸੁਤਾਪਾ ਲਈ ਇਕ ਪੋਸਟ ਸਾਂਝੀ ਕੀਤੀ ਹੈ। ਬਾਬਿਲ ਨੇ ਇਸ ਪੋਸਟ ’ਚ ਆਪਣੀ ਮਾਂ ਲਈ ਬਹੁਤ ਹੀ ਭਾਵੁਕ ਨੋਟ ਲਿਖਿਆ ਹੈ, ਜਿਸ ’ਚ ਉਸ ਨੇ ਮਾਂ ਕੋਲੋਂ ਆਪਣੀਆਂ ਗਲਤੀਆਂ ਦੀ ਮੁਆਫ਼ੀ ਮੰਗੀ ਹੈ।

ਬਾਬਿਲ ਨੇ ਇੰਸਟਾਗ੍ਰਾਮ ’ਤੇ ਆਪਣੀ ਮਾਂ ਦੀ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਸਿਰਫ ਮੇਰੇ ਲਈ ਮੇਰੀ ਪਿਆਰੀ ਮਾਂ, ਮੈਂ ਬਹੁਤ ਮੂਡੀ ਹਾਂ ਤੇ ਇਸ ਲਈ ਮੈਂ ਤੁਹਾਡੇ ਕੋਲੋਂ ਮੁਆਫ਼ੀ ਮੰਗਦਾ ਹਾਂ। ਇਸ ਦੁਨੀਆ ’ਚ ਹੁਣ ਸਿਰਫ ਤੁਸੀਂ ਹੀ ਹੋ, ਜੋ ਮੇਰੀ ਪਰਵਾਹ ਕਰਦੇ ਹੋ ਤੇ ਅਜਿਹਾ ਕੋਈ ਵੀ ਨਹੀਂ ਹੈ, ਜਿਸ ਨੂੰ ਮੇਰੀ ਫਿਕਰ ਹੋਵੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੇ ਮੈਂ ਜੋ ਵੀ ਤਕਲੀਫ ਤੁਹਾਨੂੰ ਦਿੱਤੀ ਹੈ, ਉਸ ਲਈ ਮੁਆਫ਼ੀ ਮੰਗਦਾ ਹਾਂ। ਮੈਂ ਵਾਅਦਾ ਕਰਦਾ ਹਾਂ, ਮੈਂ ਹਮੇਸ਼ਾ ਤੁਹਾਡਾ ਖਿਆਲ ਰੱਖਾਂਗਾ।’

 
 
 
 
 
 
 
 
 
 
 
 
 
 
 
 

A post shared by Babil (@babil.i.k)

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਬਾਬਿਲ ਨੇ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਆਪਣੇ ਡੈਬਿਊ ਪ੍ਰਾਜੈਕਟ ਦਾ ਪਹਿਲਾ ਸ਼ੈਡਿਊਲ ਪੂਰਾ ਕਰ ਲਿਆ ਹੈ। ਉਥੇ ਫ਼ਿਲਮ ਮੇਕਰਜ਼ ਨੇ ਵੀ ਇਸ ਨਾਲ ਜੁੜੀ ਇਕ ਮੇਕਿੰਗ ਵੀਡੀਓ ਰਿਲੀਜ਼ ਕੀਤੀ ਸੀ, ਜਿਸ ’ਚ ਬਾਬਿਲ ਨਜ਼ਰ ਆ ਰਹੇ ਸਨ। ਫ਼ਿਲਮ ’ਚ ਬਾਬਿਲ ਨਾਲ ਤ੍ਰਿਪਤੀ ਡਿਮਰੀ ਤੇ ਸਵਸਤਿਕਾ ਮੁਖਰਜੀ ਵੀ ਨਜ਼ਰ ਆਉਣਗੀਆਂ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News