ਇਰਫਾਨ ਦੇ ਪੁੱਤਰ ਦਾ ਖੁਲਾਸਾ-''ਜਦੋਂ ਪਾਪਾ ਬੀਮਾਰ ਹੋਏ ਉਦੋਂ ਉਨਾਂ ਨੂੰ ਮਾਂ ਦੀ ਕੀਮਤ ਦਾ ਅਹਿਸਾਸ ਹੋਇਆ''

04/05/2022 1:27:28 PM

ਮੁੰਬਈ- ਸਵ. ਅਦਾਕਾਰ ਇਰਫਾਨ ਖਾਨ ਦਾ 29 ਅ੍ਰਪੈਲ 2020 ਨੂੰ ਦਿਹਾਂਤ ਹੋ ਗਿਆ ਸੀ। ਇਰਫਾਨ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਭੁੱਲ ਨਹੀਂ ਪਾਏ ਹਨ। ਅਦਾਕਾਰ ਦੇ ਪੁੱਤਰ ਬਾਬਿਲ ਖਾਨ ਹਮੇਸ਼ਾ ਆਪਣੇ ਪਿਤਾ ਨੂੰ ਯਾਦ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਬਾਬਿਲ ਨੇ ਇਕ ਇੰਟਰਵਿਊ 'ਚ ਆਪਣੇ ਪਿਤਾ ਇਰਫਾਨ ਅਤੇ ਮਾਂ ਸੁਤਾਪਾ ਦੇ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ ਹੈ। 
ਬਾਬਿਲ ਨੇ ਕਿਹਾ-'ਮਾਂ ਦੇ ਬਿਨਾਂ ਬਾਬਾ ਅਜਿਹੇ ਦਮਦਾਰ ਅਦਾਕਾਰ ਨਹੀਂ ਬਣ ਪਾਉਂਦੇ। ਉਹ ਜੋ ਵੀ ਸਨ, ਸਿਰਫ਼ ਮੇਰੀ ਮਾਂ ਦੀ ਵਜ੍ਹਾ ਨਾਲ ਸਨ। ਮੇਰੀ ਮਾਂ ਨੇ ਸਾਨੂੰ ਪਾਲਣ ਲਈ ਕਈ ਬਲਿਦਾਨ ਦਿੱਤੇ, ਜਿਸ 'ਚੋਂ ਇਕ ਉਨ੍ਹਾਂ ਦਾ ਕਰੀਅਰ ਵੀ ਸੀ। ਮਾਂ ਨੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਕਿ ਬਾਬਾ ਬਿਨਾਂ ਕਿਸੇ ਪਰੇਸ਼ਾਨੀ ਤੋਂ ਆਪਣਾ ਕੰਮ ਕਰਦੇ ਰਹੇ'। 
ਬਾਬਿਲ ਨੇ ਅੱਗੇ ਕਿਹਾ-'ਮੇਰੀ ਮੰਮੀ ਬਹੁਤ ਹੀ ਮਹੱਤਵਪੂਰਨ ਮਹਿਲਾ ਹੈ ਅਤੇ ਆਪਣੀਆਂ ਇੱਛਾਵਾਂ ਨੂੰ ਆਪਣੇ ਪਤੀ ਅਤੇ ਬੱਚਿਆਂ ਦੇ ਲਈ ਇਕ ਪਾਸੇ ਰੱਖਣ ਦੇ ਬਹੁਤ ਹਿੰਮਤ ਲੱਗੀ ਹੋਵੇਗੀ। ਪਤਾ ਨਹੀਂ ਅਜਿਹਾ ਕਰਨ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਕਿੰਨੀ ਵਾਰ ਮਾਰਿਆ ਹੋਵੇਗਾ ਪਰ ਉਹ ਰੁਕੀ ਨਹੀਂ। ਬਾਬਾ...ਬਾਬਾ ਇਸ ਲਈ ਸਨ, ਕਿਉਂਕਿ ਮੰਮਾ..ਮੰਮਾ ਸੀ। ਉਹ ਇਨ੍ਹਾਂ ਦੇ ਬਿਨਾਂ ਕੁਝ ਨਹੀਂ ਸਨ ਅਤੇ ਮੈਨੂੰ ਨਹੀਂ ਲੱਗਦਾ ਕਿ ਮੰਮੀ ਨੂੰ ਇਸ ਦੇ ਲਈ ਕਿਸੇ ਤੋਂ ਵੀ ਕਦੇ ਪੂਰਾ ਕ੍ਰੈਡਿਟ ਮਿਲਿਆ ਜਾਂ ਮਿਲੇਗਾ, ਬਾਬਾ ਤੋਂ ਵੀ ਨਹੀਂ। ਬਾਬਾ ਜਦੋਂ ਬੀਮਾਰ ਹੋਵੇ ਤਦ ਜਾ ਕੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੇਰੀ ਮਾਂ ਨੇ ਉਨ੍ਹਾਂ ਲਈ ਕੀ-ਕੀ ਕੀਤਾ ਹੈ।
ਦੱਸ ਦੇਈਏ ਕਿ ਬਾਬਿਲ ਬਹੁਤ ਜਲਦ ਫਿਲਮ 'ਕਾਲਾ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ 'ਚ ਬਾਬਿਲ ਦੇ ਨਾਲ ਤ੍ਰਿਪਤੀ ਡਿਮਰੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਬਾਬਿਲ 'ਦਿ ਰੇਲਵੇ ਮੈਨ' 'ਚ ਵੀ ਕੰਮ ਕਰ ਰਹੇ ਹਨ।
 


Aarti dhillon

Content Editor

Related News