ਸਿੰਗਾਪੁਰ ਪੁਲਸ ਵਲੋਂ ਗਾਇਕ ਜ਼ੁਬੀਨ ਗਰਗ ਦੀ ਮੌਤ ਮਾਮਲੇ 'ਚ ਜਾਂਚ ਮੁਕੰਮਲ, ਕਿਸੇ ਵੀ ਸਾਜ਼ਿਸ਼ ਤੋਂ ਕੀਤਾ ਇਨਕਾਰ
Thursday, Apr 02, 2026 - 11:48 AM (IST)
ਸਿੰਗਾਪੁਰ (ਏਜੰਸੀ) : ਸਿੰਗਾਪੁਰ ਪੁਲਸ ਫੋਰਸ (SPF) ਨੇ ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ ਵਿੱਚ ਆਪਣੀ ਅੰਤਿਮ ਜਾਂਚ ਰਿਪੋਰਟ ਜਾਰੀ ਕਰ ਦਿੱਤੀ ਹੈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਜਾਂ ਅਪਰਾਧਿਕ ਗਤੀਵਿਧੀ ਦੇ ਸਬੂਤ ਨਹੀਂ ਮਿਲੇ ਹਨ। ਦੱਸ ਦੇਈਏ ਕਿ 19 ਸਤੰਬਰ 2025 ਨੂੰ ਸਿੰਗਾਪੁਰ ਵਿੱਚ ਜ਼ੁਬੀਨ ਗਰਗ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ ਲਿਜਾਣਾ ਪਿਆ ਹਸਪਤਾਲ
ਬਿਨਾਂ 'ਲਾਈਫ ਜੈਕੇਟ' ਤੈਰਾਕੀ ਕਰਨਾ ਪਿਆ ਭਾਰੀ
ਸਿੰਗਾਪੁਰ ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ, ਜ਼ੁਬੀਨ ਗਰਗ ਲਾਜ਼ਰਸ ਆਈਲੈਂਡ ਨੇੜੇ ਇੱਕ ਯਾਟ (ਨੌਕਾ) 'ਤੇ ਸਵਾਰ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ, ਜ਼ੁਬੀਨ ਨੇ ਸ਼ੁਰੂ ਵਿੱਚ ਲਾਈਫ ਜੈਕੇਟ ਪਾਈ ਹੋਈ ਸੀ, ਪਰ ਬਾਅਦ ਵਿੱਚ ਉਸਨੂੰ ਉਤਾਰ ਦਿੱਤਾ। ਦੂਜੀ ਵਾਰ ਪਾਣੀ ਵਿੱਚ ਉਤਰਨ ਸਮੇਂ ਉਹਨਾਂ ਨੂੰ ਲਾਈਫ ਜੈਕੇਟ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਇਕੱਲੇ ਹੀ ਦੂਰ ਤੱਕ ਤੈਰਨ ਚਲੇ ਗਏ। ਵਾਪਸ ਪਰਤਦੇ ਸਮੇਂ ਉਹ ਅਚਾਨਕ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਯਾਟ ਦੇ ਕੈਪਟਨ ਅਤੇ ਸਾਥੀਆਂ ਨੇ ਉਹਨਾਂ ਨੂੰ ਤੁਰੰਤ ਬਾਹਰ ਕੱਢ ਕੇ CPR ਦਿੱਤਾ।
ਇਹ ਵੀ ਪੜ੍ਹੋ: ਟਰੰਪ ਦੀ ਚਿਤਾਵਨੀ ਨੇ ਸੋਨੇ ਦੇ ਬਾਜ਼ਾਰ 'ਚ ਮਚਾਈ ਹਲਚਲ, ਕੀਮਤਾਂ 'ਚ 2.3% ਦੀ ਵੱਡੀ ਗਿਰਾਵਟ
ਪੋਸਟਮਾਰਟਮ ਰਿਪੋਰਟ 'ਚ ਵੱਡਾ ਖੁਲਾਸਾ
ਸਿੰਗਾਪੁਰ ਜਨਰਲ ਹਸਪਤਾਲ ਵਿੱਚ ਹੋਏ ਪੋਸਟਮਾਰਟਮ ਅਤੇ ਟੌਕਸੀਕੋਲੋਜੀ ਰਿਪੋਰਟ ਵਿੱਚ ਮੌਤ ਦਾ ਕਾਰਨ 'ਡੁੱਬਣਾ' ਦੱਸਿਆ ਗਿਆ ਹੈ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਉਹਨਾਂ ਦੇ ਖੂਨ ਦੇ ਨਮੂਨਿਆਂ ਵਿੱਚ ਐਥੇਨੌਲ (ਸ਼ਰਾਬ) ਦੀ ਉੱਚ ਮਾਤਰਾ ਪਾਈ ਗਈ ਸੀ।
ਇਹ ਵੀ ਪੜ੍ਹੋ: ਕੀ ਅਨੀਤਾ ਅਡਵਾਨੀ ਸੀ ਰਾਜੇਸ਼ ਖੰਨਾ ਦੀ ਪਤਨੀ ? ਬੰਬੇ ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ
ਕੋਰੋਨਰ ਦੀ ਅਦਾਲਤ ਦਾ ਫੈਸਲਾ
ਰਾਜ ਦੇ ਕੋਰੋਨਰ ਨੇ ਸਾਰੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ 'ਤੇ ਵਿਚਾਰ ਕਰਨ ਤੋਂ ਬਾਅਦ 25 ਮਾਰਚ, 2026 ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਇਸ ਨੂੰ 'ਅਚਾਨਕ ਡੁੱਬਣ ਕਾਰਨ ਹੋਈ ਮੌਤ' ਕਰਾਰ ਦਿੱਤਾ ਹੈ। ਪੁਲਸ ਨੇ ਸਾਫ਼ ਕੀਤਾ ਹੈ ਕਿ ਮੌਤ ਦਾ ਕਾਰਨ ਕਿਸੇ ਵੀ ਕਿਸਮ ਦੀ ਨਸ਼ੀਲੀ ਦਵਾਈ, ਜ਼ਹਿਰ ਜਾਂ ਭੋਜਨ ਦੀ ਐਲਰਜੀ ਨਹੀਂ ਸੀ। ਸਿੰਗਾਪੁਰ ਪੁਲਸ ਨੇ ਗਾਇਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਦਾਲਤੀ ਪ੍ਰਕਿਰਿਆ ਅਤੇ ਜਾਂਚ 'ਤੇ ਸਵਾਲ ਚੁੱਕਣ ਵਾਲੀਆਂ ਅਫਵਾਹਾਂ ਤੋਂ ਬਚਣ।
ਇਹ ਵੀ ਪੜ੍ਹੋ: ਸੱਚਮੁੱਚ ਪ੍ਰੈਗਨੈਂਟ ਹੈ ਪੂਨਮ ਪਾਂਡੇ ? ਅਦਾਕਾਰਾ ਨੇ ਨਵੀਂ ਵੀਡੀਓ ਸਾਂਝੀ ਕਰ ਦੱਸੀ ਸੱਚਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
