ਪੱਕੇ ਤੌਰ 'ਤੇ ਕੈਨੇਡਾ ਛੱਡ ਪੰਜਾਬ ਵਸਣਗੇ ਨਛੱਤਰ ਗਿੱਲ!, ਸੁਣੋ ਅਣਸੁਣੇ ਕਿੱਸੇ ਤੇ ਕਮਾਲ ਦੇ ਗੀਤ

Friday, Dec 01, 2023 - 08:03 PM (IST)

ਪੱਕੇ ਤੌਰ 'ਤੇ ਕੈਨੇਡਾ ਛੱਡ ਪੰਜਾਬ ਵਸਣਗੇ ਨਛੱਤਰ ਗਿੱਲ!, ਸੁਣੋ ਅਣਸੁਣੇ ਕਿੱਸੇ ਤੇ ਕਮਾਲ ਦੇ ਗੀਤ

ਇੰਟਰਟੇਨਮੈਂਟ ਡੈਸਕ (ਬਿਊਰੋ) : ਖੇਤਰ ਚਾਹੇ ਕੋਈ ਵੀ ਹੋਵੇ, ਟੈਲੀਵਿਜ਼ਨ, ਸੰਗੀਤ ਜਾਂ ਅਦਾਕਾਰੀ ਜਾਂ ਕੋਈ ਕਿੱਤਾ ਹੋਵੇ, ਖ਼ਾਸ ਕਰਕੇ ਸਕਿੱਲ ਬੇਸਡ, ਉਸ ਵਿੱਚ ਸਥਾਪਤ ਰਹਿਣਾ, ਉਹ ਵੀ ਦਹਾਕਿਆਂ ਤੱਕ, ਕਿਸੇ ਵੀ ਵਿਅਕਤੀ ਲਈ ਬੜਾ ਮੁਸ਼ਕਿਲ ਹੁੰਦਾ ਹੈ। ਅਜਿਹੀ ਇਕ ਅਜਿਹੀ ਸ਼ਖ਼ਸੀਅਤ ਨਾਲ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਜਿਹੜੀ ਕਿ ਸੰਗੀਤ ਜਗਤ ਵਿੱਚ ਪਿਛਲੇ 31 ਸਾਲ ਤੋਂ ਸਥਾਪਤ ਹੈ। 22 ਸਾਲ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਹਿੱਟ ਗੀਤ ਦਿੱਤੇ ਹਨ। ਬੜੇ ਦੌਰ ਆਏ ਤੇ ਲੰਘੇ ਪਰ ਇਸ ਕਲਾਕਾਰ ਨੇ ਹਿੱਕ ਦੇ ਜ਼ੋਰ 'ਤੇ ਗਾ ਕੇ ਆਪਣੀ ਪਛਾਣ ਬਰਕਰਾਰ ਰੱਖੀ ਹੈ।

ਪੰਜਾਬੀ ਸੰਗੀਤ ਇੰਡਸਟਰੀ ਦੇ ਨਾਮਵਰ ਗਾਇਕ ਨਛੱਤਰ ਗਿੱਲ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਕੈਨੇਡਾ ਛੱਡ ਕੇ ਪੱਕੇ ਤੌਰ 'ਤੇ ਪੰਜਾਬ ਵਸਣ ਸਮੇਤ ਕਈ ਮਸਲਿਆਂ 'ਤੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖ਼ਾਸ ਗੱਲਬਾਤ ਕੀਤੀ। ਇਸ ਇੰਟਰਵਿਊ ਦੌਰਾਨ ਨਛੱਤਰ ਗਿੱਲ ਨੇ ਕਾਲਜ ਦੇ ਦਿਨਾਂ ਦੇ ਕਈ ਕਿੱਸੇ ਵੀ ਸਾਂਝੇ ਕੀਤੇ। ਉਨ੍ਹਾਂ ਕੈਨੇਡਾ ਛੱਡ ਕੇ ਭਾਰਤ ਆਉਣ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਇਸ ਤੋਂ ਇਲਾਵਾ ਨਛੱਤਰ ਗਿੱਲ ਨੇ ਆਪਣੀ ਪਤਨੀ ਦਲਵਿੰਦਰ ਕੌਰ ਦੀ ਮੌਤ ਦਾ ਕਾਰਨ, ਪ੍ਰਭਾਵ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।

ਤੁਸੀਂ ਵੀ ਵੇਖੋ ਪੰਜਾਬੀ ਸੰਗੀਤ ਜਗਤ ਦੇ ਬਹੁਤ ਹੀ ਸੁਰੀਲੇ ਗਾਇਕ ਨਛੱਤਰ ਗਿੱਲ ਨਾਲ ਇਹ Exclusive Interview-

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News