ਰਣਦੀਪ ਹੁੱਡਾ ਦੀ ਵੈੱਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ਦਾ ਟਰੇਲਰ ਰਿਲੀਜ਼ (ਵੀਡੀਓ)
Tuesday, May 16, 2023 - 10:46 AM (IST)
ਮੁੰਬਈ (ਬਿਊਰੋ)– ਜੀਓ ਸਟੂਡੀਓਜ਼ ਦੀ ਵੈੱਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ਦਾ ਟਰੇਲਰ ਲਾਂਚ ਕੀਤਾ ਗਿਆ। ਫ਼ਿਲਮ ਨਿਰਮਾਤਾਵਾਂ ਅਨੁਸਾਰ ਯੂ. ਪੀ. ਦੀਆਂ ਕਈ ਅਨਸੀਨ ਲੋਕੇਸ਼ਨਜ਼ ’ਤੇ ਸ਼ੂਟਿੰਗ ਕੀਤੀ ਗਈ ਹੈ। ਸ਼ੂਟਿੰਗ ਦੌਰਾਨ ਯੂ. ਪੀ. ਦੇ ਸੀ. ਐੱਮ. ਦਾ ਪੂਰਾ ਸਮਰਥਨ ਸੀ, ਜਦਕਿ ਯੂ. ਪੀ. ਸਰਕਾਰ ਤੇ ਪੁਲਸ ਪ੍ਰਸ਼ਾਸਨ ਨੇ ਵੀ ਸਹਿਯੋਗ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼
ਪ੍ਰਤਿਭਾਸ਼ਾਲੀ ਰਣਦੀਪ ਹੁੱਡਾ ਮੁੱਖ ਭੂਮਿਕਾ ’ਚ ਹਨ। ਉਹ ਇਕ ਪੁਲਸ ਅਫਸਰ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ ਅਵਿਨਾਸ਼ ਮਿਸ਼ਰਾ ਦੇ ਜੀਵਨ ਤੋਂ ਪ੍ਰੇਰਿਤ ਹੈ। ਨੀਰਜ ਪਾਠਕ ਵਲੋਂ ਲਿਖੇ ਤੇ ਨਿਰਦੇਸ਼ਿਤ ਇਸ ਸ਼ੋਅ ’ਚ ਉਰਵਸ਼ੀ ਰੌਤੇਲਾ, ਅਮਿਤ ਸਿਆਲ, ਅਭਿਮਨਿਊ ਸਿੰਘ, ਸ਼ਾਲਿਨ ਭਨੋਟ, ਫਰੈਡੀ ਦਾਰੂਵਾਲਾ, ਰਾਹੁਲ ਮਿੱਤਰਾ ਤੇ ਅਧਿਆਨ ਸੁਮਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਜੀਓ ਸਟੂਡੀਓਜ਼ ਤੇ ਗੋਲਡ ਮਾਊਂਟੇਨ ਪਿਕਚਰਜ਼ ਵਲੋਂ ਨਿਰਮਿਤ ‘ਇੰਸਪੈਕਟਰ ਅਵਿਨਾਸ਼’ 90 ਦੇ ਦਹਾਕੇ ਦੇ ਯੂ. ਪੀ. ਦੇ ਦਿਲ ’ਚ ਲੈ ਜਾਂਦਾ ਹੈ। ਇਕ ਅਜਿਹੀ ਦੁਨੀਆ ਜਿਹੜੀ ਵੱਡੇ ਪੱਧਰ ’ਤੇ ਅਪਾਰਧ ਤੇ ਭ੍ਰਿਸ਼ਟਾਚਾਰ ਨਾਲ ਲਿਬੜੀ ਹੈ।
ਮਾਫ਼ੀਆ ਤੇ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਨਾਲ ਰਾਜ ਕਰ ਰਹੇ ਸਰਵਉੱਚ ਸ਼ਾਸਨ ਦੇ ਨਾਲ ਬਹਾਦਰ ਤੇ ਅਸਾਧਾਰਣ ਪੁਲਸ ਅਧਿਕਾਰੀ ‘ਅਵਿਨਾਸ਼ ਮਿਸ਼ਰਾ’ ਵੱਧ ਰਹੇ ਮਾਫ਼ੀਆ ਦੇ ਦਬਦਬੇ ਨੂੰ ਰੋਕਣ ਲਈ ਲੜ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।