ਪ੍ਰਿਯੰਕਾ-ਨਿਕ ਦੇ ਇਸ ਖ਼ੂਬਸੂਰਤ ਬੰਗਲੇ ਅੱਗੇ ਫਿੱਕੀ ਪੈ ਜਾਵੇਗੀ ਸ਼ਾਹੀ ਮਹਿਲਾਂ ਦੀ ਸ਼ਾਨ, ਵੇਖੋ ਤਸਵੀਰਾਂ

7/18/2020 12:52:56 PM

ਮੁੰਬਈ (ਬਿਊਰੋ) — ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਯਾਨੀਕਿ 18 ਜੁਲਾਈ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ, ਆਪਣੀ ਪਛਾਣ ਬਣਾਉਣ ਵਾਲੀ ਪ੍ਰਿਅੰਕਾ ਦੇ ਜੀਵਨ ਦਾ ਇਕ ਖ਼ਾਸ ਚੈਪਟਰ ਉਨ੍ਹਾਂ ਦਾ ਵਿਆਹ ਹੈ। 2018 'ਚ ਪ੍ਰਿਅੰਕਾ ਨੇ ਅਮਰੀਕੀ ਸਿੰਗਰ ਨਿਕ ਜੋਨਸ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
PunjabKesari
ਪ੍ਰਿਯੰਕਾ ਚੋਪੜਾ ਜ਼ਿਆਦਾਤਰ ਲਾਂਸ ਏਂਜਲਸ 'ਚ ਹੀ ਰਹਿੰਦੀ ਹੈ। ਕਿਸੇ ਖਾਸ ਮੌਕੇ 'ਤੇ ਹੀ ਉਨ੍ਹਾਂ ਦਾ ਭਾਰਤ ਆਉਣਾ-ਜਾਣਾ ਹੁੰਦਾ ਹੈ। ਦੋਵਾਂ ਨੇ ਇਸੇ ਸਾਲ ਇਕ ਲਗਜ਼ਰੀ ਘਰ ਖਰੀਦਿਆ ਸੀ। ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਆਪਣਾ ਘਰ ਛੱਡ ਦਿੱਤਾ ਅਤੇ ਹੁਣ ਉਹ ਆਪਣੇ ਪਤੀ ਨਾਲ ਨਵੇਂ ਅਤੇ ਬੇਹੱਦ ਆਲੀਸ਼ਾਨ ਘਰ 'ਚ ਰਹਿੰਦੀ ਹੈ, ਜਿਸ ਦੀਆਂ ਤਸਵੀਰਾਂ ਹਾਲ ਹੀ 'ਚ ਸਾਹਮਣੇ ਆਈਆਂ ਹਨ।
PunjabKesari
ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਇਹ ਨਵਾਂ ਘਰ ਬੇਹੱਦ ਖੂਬਸੂਰਤ ਹੈ। ਲਾਂਸ ਏਂਜਲਸ 'ਚ ਸਥਿਤ ਉਨ੍ਹਾਂ ਦਾ ਇਹ ਘਰ ਇਨ੍ਹੀਂ ਦਿਨੀਂ ਖੂਬ ਚਰਚਾ ਬਣਿਆ ਹੋਇਆ ਹੈ। ਪ੍ਰਿਯੰਕਾ ਦਾ ਸ਼ਾਨਦਾਰ ਵਿਊ ਵਾਲਾ ਬੰਗਲਾ ਨਿਕ ਨੇ ਉਨ੍ਹਾਂ ਨੂੰ ਤੋਹਫ਼ੇ 'ਚ ਦਿੱਤਾ। ਦੋਵਾਂ ਨੇ ਮਿਲ ਕੇ ਇਸ ਘਰ ਨੂੰ ਡੇਕੋਰੇਟ ਕੀਤਾ ਸੀ।
PunjabKesari
ਉਨ੍ਹਾਂ ਦਾ ਇਹ ਘਰ ਕਿਸੇ ਲਗਜ਼ਰੀ ਹੋਟਲ ਤੋਂ ਘੱਟ ਨਹੀਂ ਹੈ। ਰਿਪੋਰਟਸ ਦੀ ਮੰਨੀਏ ਤਾਂ ਇਹ ਘਰ 20,000 ਵਰਗ ਫੁੱਟ 'ਚ ਹੈ ਤੇ ਇਸ 'ਚ 7 ਬੈੱਡਰੂਮ ਹਨ। ਘਰ ਦਾ ਡਿਜ਼ਾਈਨ ਕਾਫ਼ੀ ਸ਼ਾਨਦਾਰ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਘਰ ਦੇ ਅੰਦਰ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ।
PunjabKesari
ਇੰਨ੍ਹਾ ਹੀ ਨਹੀਂ ਪ੍ਰਿਯੰਕਾ ਚੋਪੜਾ ਤੇ ਨਿਕ ਨੇ ਇਸ ਲਗਜ਼ਰੀ ਘਰ 'ਚ ਮੂਵੀ ਥੀਏਟਰ, ਬਾਰ, ਇਨਡੋਰ ਬਾਸਕੇਟਬਾਲ ਕੋਰਟ, ਸਿਵਮਿੰਗ ਪੂਲ ਤੇ ਮਿਰਰ ਵਾਲਸ ਨਾਲ ਜਿਮ ਹੈ। ਇਥੋਂ ਮਾਊਂਟੇਨ ਵਿਊ ਵੀ ਨਜ਼ਰ ਆਉਂਦਾ ਹੈ। ਪ੍ਰਿਯੰਕਾ ਚੋਪੜਾ ਅਕਸਰ ਹੀ ਇਸ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
PunjabKesari
ਦੱਸਣਯੋਗ ਹੈ ਕਿ 20,000 ਵਰਗ ਫੁੱਟ 'ਚ ਬਣੇ ਇਸ ਆਲੀਸ਼ਾਨ ਘਰ ਦੀ ਕੀਮਤ ਤਕਰੀਬਨ 151 ਕਰੋੜ ਦੱਸੀ ਜਾ ਰਹੀ ਹੈ। ਘਰ ਦੇ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ਨੂੰ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।


sunita

Content Editor sunita