'ਇਨ੍ਹਾਂ ਗਧਿਆਂ ਨੂੰ ਰੋਕ ਨਹੀਂ ਸਕਦੇ? ਸਾਨੂੰ ਤਾਂ ਮਿੰਟਾਂ 'ਚ ਆ ਜਾਂਦੈ ਨੋਟਿਸ'

Wednesday, Feb 12, 2025 - 01:24 PM (IST)

'ਇਨ੍ਹਾਂ ਗਧਿਆਂ ਨੂੰ ਰੋਕ ਨਹੀਂ ਸਕਦੇ? ਸਾਨੂੰ ਤਾਂ ਮਿੰਟਾਂ 'ਚ ਆ ਜਾਂਦੈ ਨੋਟਿਸ'

ਐਂਟਰਟੇਨਮੈਂਟ ਡੈਸਕ - ਮਸ਼ਹੂਰ ਗਾਇਕ ਮੀਕਾ ਸਿੰਘ ਨੇ ਰਣਵੀਰ ਇਲਾਹਾਬਾਦੀਆ ਅਤੇ ਸਮੇਂ ਰੈਨਾ ਨਾਲ ਜੁੜੇ ਇੰਡੀਆਜ਼ ਗੌਟ ਟੈਲੇਂਟ ਵਿਵਾਦ 'ਤੇ ਟਿੱਪਣੀ ਕੀਤੀ ਹੈ। ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਖ ਰਹੇ ਹਨ ਕਿ ਮੈਂ ਵੀ ਇਹ ਸ਼ੋਅ ਦੇਖਿਆ ਹੈ। ਇਸ ਸ਼ੋਅ 'ਚ ਬਹੁਤ ਸਾਰੀਆਂ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ ਅਤੇ ਬਕਵਾਸ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਮੁੰਡਿਆਂ ਦੇ ਵੀ ਬਹੁਤ ਸਾਰੇ ਪ੍ਰਸ਼ੰਸਕ ਹੋਣਗੇ। ਫਿਰ ਇਹ ਸ਼ੋਅ ਉਨ੍ਹਾਂ ਲੋਕਾਂ ਲਈ ਹੋਣਾ ਚਾਹੀਦਾ ਹੈ, ਜੋ ਵੀ ਉਨ੍ਹਾਂ ਨੂੰ ਪਸੰਦ ਹੈ। ਇਸ ਸ਼ੋਅ ਵਿੱਚ ਇੱਕ ਕੁੜੀ ਵੀ ਸੀ।''

ਇਹ ਵੀ ਪੜ੍ਹੋ- ਮਸ਼ਹੂਰ Youtuber ਨੇ ਮਾਪਿਆਂ 'ਤੇ ਕੀਤੀ ਅਜਿਹੀ ਟਿੱਪਣੀ, ਹੋ ਰਹੇ ਹਨ ਟਰੋਲ

ਮੀਕਾ ਸਿੰਘ ਨੇ ਸੁਣਾਈਆਂ ਖਰੀਆਂ-ਖਰੀਆਂ
ਮੀਕਾ ਸਿੰਘ ਨੇ ਅੱਗੇ ਕਿਹਾ ਕਿ, ''ਮੇਰਾ ਗੁੱਸਾ ਇਨ੍ਹਾਂ ਬੱਚਿਆਂ ਲਈ ਨਹੀਂ ਹੈ। ਮੈਂ ਇਨ੍ਹਾਂ ਪੋਡਕਾਸਟ ਸ਼ੋਅ 'ਤੇ ਨਹੀਂ ਜਾਂਦਾ। ਕੁਝ ਜਾਣੇ-ਪਛਾਣੇ ਲੋਕ, ਜੋ ਬਹੁਤ ਮਸ਼ਹੂਰ ਹਨ, ਵੀ ਇਸ ਸ਼ੋਅ 'ਚ ਜਾਂਦੇ ਹਨ। ਕੀ ਉਨ੍ਹਾਂ ਨੂੰ ਇੰਨੇ ਪੈਸੇ ਦਿੱਤੇ ਜਾਂਦੇ ਹਨ ਕਿ ਉਹ ਉੱਥੇ ਜਾ ਕੇ ਸਿਰ ਉੱਚਾ ਕਰਕੇ ਬੈਠਣ? ਉਨ੍ਹਾਂ ਨੂੰ ਰੋਕਣ ਲਈ ਕਿਸੇ ਦੀ ਲੋੜ ਹੈ। ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ, ਜੋ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਗਲਤੀ ਬਾਰੇ ਦੱਸ ਸਕੇ। ਮੈਨੂੰ ਬੁਰਾ ਲੱਗਦਾ ਹੈ ਕਿ ਜਦੋਂ ਦਿਲਜੀਤ ਦੋਸਾਂਝ ਦਾ ਕਿਤੇ ਸ਼ੋਅ ਹੁੰਦਾ ਹੈ ਜਾਂ ਮੇਰਾ ਸ਼ੋਅ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਦੇਸ਼ ਦੀ ਰੱਖਿਆ ਲਈ ਆਉਂਦੇ ਹਨ। ਸ਼ਰਾਬ 'ਤੇ ਗੀਤ ਨਾ ਗਾਓ। ਇਹ ਨਾ ਕਰੋ, ਜਨਤਕ ਸ਼ੋਅ 'ਚ ਉਹ ਨਾ ਕਰੋ, ਜੋ ਲੋਕ ਅਜਿਹੀਆਂ ਬਕਵਾਸ ਗੱਲਾਂ ਕਰਦੇ ਹਨ, ਉਹ ਬਹੁਤ ਸਮੇਂ ਤੋਂ ਅਜਿਹਾ ਕਰ ਰਹੇ ਹਨ।


ਮੀਕਾ ਸਿੰਘ ਨੇ ਕਿਹਾ ਕਿ, ''ਦਿਲਜੀਤ ਦੋਸਾਂਝ ਦਾ ਇੰਨਾ ਵੱਡਾ ਲਾਈਵ ਕੰਸਰਟ ਹੋ ਰਿਹਾ ਹੈ ਅਤੇ ਤੁਸੀਂ ਉਸ ਨੂੰ ਨੋਟਿਸ ਭੇਜਦੇ ਹੋ, ਉਸ ਦੇ ਖ਼ਿਲਾਫ਼ ਕੇਸ ਦਰਜ ਕਰਦੇ ਹੋ। ਕੀ ਤੁਸੀਂ ਇਹਨਾਂ ਲੋਕਾਂ ਨੂੰ ਨਹੀਂ ਦੇਖ ਸਕਦੇ? ਅੱਜਕੱਲ੍ਹ ਬੱਚਿਆਂ ਲਈ ਕਿਸੇ ਵੀ ਸਮੇਂ ਕੁਝ ਵੀ ਕਹਿਣਾ ਅਤੇ ਗਾਲ੍ਹਾਂ ਕੱਢਣਾ ਆਸਾਨ ਹੈ। ਤੁਸੀਂ ਇਨ੍ਹਾਂ ਲੋਕਾਂ ਨੂੰ ਨੋਟਿਸ ਭੇਜੋ ਅਤੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਹੋ। ਤੁਹਾਨੂੰ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਕਾਬੂ 'ਚ ਰਹਿਣ ਲਈ ਕਹਿਣਾ ਚਾਹੀਦਾ ਹੈ। ਆਪਣੀ ਸਫਲਤਾ ਨੂੰ ਬਚਾਉਣਾ ਥੋੜ੍ਹਾ ਮੁਸ਼ਕਿਲ ਹੈ।''

ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ

ਮਹਿਲਾ ਕਮਿਸ਼ਨ ਨੇ ਲਿਆ ਵੱਡਾ ਫ਼ੈਸਲਾ
ਮਹਿਲਾ ਕਮਿਸ਼ਨ ਨੇ ਆਪਣੇ ਪੱਤਰ 'ਚ ਅੱਗੇ ਲਿਖਿਆ, "ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, NCW ਚੇਅਰਪਰਸਨ ਵਿਜਯਾ ਰਾਹਤਕਰ ਦੇ ਨਿਰਦੇਸ਼ਾਂ ਅਨੁਸਾਰ, ਇੰਡੀਆਜ਼ ਗੌਟ ਲੇਟੈਂਟ 'ਚ ਸਮੱਗਰੀ ਨਿਰਮਾਤਾ ਦੁਆਰਾ ਕੀਤੀ ਗਈ ਅਸ਼ਲੀਲ ਟਿੱਪਣੀ ਦੀ ਸੁਣਵਾਈ ਲਈ ਇੱਕ ਮੀਟਿੰਗ ਬੁਲਾਈ ਗਈ ਹੈ। ਮਾਮਲੇ 'ਚ ਸ਼ਾਮਲ ਧਿਰਾਂ, ਰਣਵੀਰ ਇਲਾਹਾਬਾਦੀਆ , ਸਮੈ ਰੈਨਾ, ਅਪੂਰਵ ਮਖੀਜਾ, ਜਸਪ੍ਰੀਤ ਸਿੰਘ, ਆਸ਼ੀਸ਼ ਚੰਚਲਾਨੀ, ਤੁਸ਼ਾਰ ਪੁਜਾਰੀ ਅਤੇ ਸੌਰਭ ਬੋਥਰਾ ਨੂੰ 17 ਫਰਵਰੀ ਨੂੰ ਦੁਪਹਿਰ 12 ਵਜੇ NCW ਦੇ ਦਿੱਲੀ ਦਫ਼ਤਰ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।"

ਦੱਸ ਦੇਈਏ ਕਿ ਇੰਡੀਆਜ਼ ਗੌਟ ਲੇਟੈਂਟ ਇੱਕ ਕਾਮੇਡੀ ਸ਼ੋਅ ਹੈ, ਜੋ ਯੂਟਿਊਬ 'ਤੇ ਪ੍ਰਸਾਰਿਤ ਹੁੰਦਾ ਹੈ। ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਵੀ ਇਸ ਦੇ ਇੱਕ ਐਪੀਸੋਡ 'ਚ ਸ਼ਿਰਕਤ ਕੀਤੀ। ਇਸ ਦੌਰਾਨ ਰਣਵੀਰ ਨੇ ਮਾਪਿਆਂ ਦੇ ਨਜ਼ਦੀਕੀ ਜੀਵਨ ਨਾਲ ਸਬੰਧਤ ਇੱਕ ਸਵਾਲ ਪੁੱਛਿਆ ਸੀ, ਜਿਸ ਨੂੰ ਸਾਰਿਆਂ ਨੇ 'ਅਸ਼ਲੀਲ' ਕਰਾਰ ਦਿੱਤਾ। ਹੁਣ ਉਸ ਦੇ ਸਵਾਲ 'ਤੇ ਹੰਗਾਮਾ ਹੋ ਗਿਆ ਹੈ ਅਤੇ ਇਸ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News