ਘਰੇਲੂ ਹਿੰਸਾ ਮਾਮਲਾ : ਅਦਾਲਤ ''ਚ ਹਨੀ ਸਿੰਘ ਨੇ ਕੀਤੀ ਇਹ ਖ਼ਾਸ ਮੰਗ

09/03/2021 4:16:08 PM

ਚੰਡੀਗੜ੍ਹ (ਬਿਊਰੋ) -  ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਘਰੇਲੂ ਹਿੰਸਾ ਦੇ ਮਾਮਲੇ ਵਿਚ ਅੱਜ ਅਦਾਲਤ ਵਿਚ ਪੇਸ਼ ਹੋਏ ਹਨ। ਹਨੀ ਸਿੰਘ ਨੇ ਦਿੱਲੀ ਦੀ ਇਕ ਅਦਾਲਤ ਵਿਚ ਯਾਚਿਕਾ ਦਾਇਰ ਕਰਕੇ ਪਤਨੀ ਦੁਆਰਾ ਉਸ ਦੇ ਖ਼ਿਲਾਫ਼ ਘਰੇਲੂ ਹਿੰਸਾ ਮਾਮਲੇ ਵਿਚ ਦਾਇਰ ਯਾਚਿਕਾ 'ਤੇ ਬੰਦ ਕਮਰੇ ਵਿਚ ਸੁਣਵਾਈ ਕਰਨ ਦੀ ਅਪੀਲ (ਬੇਨਤੀ) ਕੀਤੀ। ਮੈਟਰੋਪੋਲੀਟਨ ਮੈਜਿਸਟਰੇਟ ਤਾਨੀਆ ਸਿੰਘ ਨੇ ਹਨੀ ਸਿੰਘ ਤੇ ਉਸ ਦੀ ਪਤਨੀ ਸ਼ਾਲਿਨੀ ਤਲਵਾਰ ਨੂੰ ਆਪਣੇ ਕਮਰੇ ਵਿਚ ਬੁਲਾ ਕੇ ਕਾਫ਼ੀ ਦੇਰ ਤੱਕ ਸਮਝਾਇਆ ਵੀ। ਜੱਜ ਨੇ ਕਿਹਾ ''ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।'' ਅਦਾਲਤ ਨੇ ਕਿਹਾ ਕਿ ਲੜਨਾ ਚੰਗੀ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਹਨੀ ਸਿੰਘ ਨੂੰ ਅਦਾਲਤ ਵਿਚ ਪੇਸ਼ ਨਾ ਹੋਣ ਲਈ ਫਟਕਾਰ ਲਗਾਈ ਤੇ ਅੰਤਿਮ ਚਿਤਾਵਨੀ ਦਿੱਤੀ। ਇਸ ਤੋਂ ਇਲਾਵਾ ਹਨੀ ਸਿੰਘ ਦੇ ਵਕੀਲ ਨੇ ਆਪਣੀ ਆਮਦਨੀ ਦੀ ਰਿਪੋਰਟ ਤੀਸ ਹਜ਼ਾਰੀ ਅਦਾਲਤ ਨੂੰ ਸੀਲਬੰਦ ਲਿਫਾਫੇ ਵਿਚ ਸੌਂਪੀ ਹੈ ।

ਇਹ ਵੀ ਖ਼ਬਰ ਪੜ੍ਹੋ - ਸਦਮੇ 'ਚ ਸ਼ਹਿਨਾਜ਼ ਗਿੱਲ, ਅੱਖਾਂ ਬੰਦ ਕਰਕੇ ਵੀ ਪਛਾਣ ਲੈਂਦੀ ਸੀ ਸਿਧਾਰਥ ਸ਼ੁਕਲਾ ਨੂੰ (ਵੇਖੋ ਵੀਡੀਓ)

ਸ਼ਾਲਿਨੀ ਨੇ ਲਾਏ ਗੰਭੀਰ ਦੋਸ਼
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਸ 'ਤੇ ਘਰੇਲੂ ਹਿੰਸਾ ਤੇ ਵਿੱਤੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ, ਜਿਸ ਦੇ ਚੱਲਦੇ ਉਹ ਇਸ ਮਾਮਲੇ ਵਿਚ ਤੀਸ ਹਜ਼ਾਰੀ ਅਦਾਲਤ ਵਿਚ ਪੇਸ਼ ਹੋਇਆ।

ਇਹ ਵੀ ਖ਼ਬਰ ਪੜ੍ਹੋ - ਸ਼ਹਿਨਾਜ਼ ਦੇ ਹੱਥਾਂ 'ਚ ਤੋੜਿਆ ਸੀ ਸਿਧਾਰਥ ਸ਼ੁਕਲਾ ਨੇ ਦਮ, ਸਾਹਮਣੇ ਆਇਆ ਦਿਲ ਨੂੰ ਝੰਜੋੜ ਦੇਣ ਵਾਲਾ ਬਿਆਨ

ਹਰਜਾਨੇ ਵਜੋਂ 20 ਕਰੋੜ ਰੁਪਏ ਦੀ ਕੀਤੀ ਮੰਗ 
ਦੱਸਣਯੋਗ ਹੈ ਕਿ ਰੈਪਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ 'ਘਰੇਲੂ ਹਿੰਸਾ ਤੇ ਔਰਤਾਂ ਦੀ ਸੁਰੱਖਿਆ' ਦੇ ਤਹਿਤ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਗਾਇਕ ਖ਼ਿਲਾਫ਼ ਘਰੇਲੂ ਹਿੰਸਾ ਲਈ ਪਟੀਸ਼ਨ ਦਾਇਰ ਕੀਤੀ ਹੈ। ਸ਼ਾਲਿਨੀ ਤਲਵਾੜ ਨੇ ਹਰਜਾਨੇ ਵਜੋਂ 20 ਕਰੋੜ ਰੁਪਏ ਦੀ ਮੰਗ ਕੀਤੀ ਹੈ।

ਇਹ ਵੀ ਖ਼ਬਰ ਪੜ੍ਹੋ - ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਦੇ ਚਿਹਰੇ ਤੋਂ ਉਡਿਆ ਨੂਰ, ਦੋਸਤਾਂ ਨੇ ਬਿਆਨ ਕੀਤਾ ਹਾਲ

ਹਰਦੀਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਅਤੇ ਸ਼ਾਲਿਨੀ 23 ਜਨਵਰੀ 2011 ਨੂੰ ਵਿਆਹ ਦੇ ਬੰਧਨ ਵਿਚ ਬੱਝੇ ਸਨ। ਸਾਲਿਨੀ ਨੇ ਆਪਣੀ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਹਨੀ ਸਿੰਘ ਨੇ ਪਿਛਲੇ 10 ਸਾਲਾਂ ਵਿਚ ਉਸ ਦਾ ਸਰੀਰਕ ਤਸ਼ੱਦਦ ਕੀਤਾ ਸੀ। ਇਸ ਦੇ ਨਾਲ ਹੀ ਹਨੀ ਸਿੰਘ ਨੇ ਉਨ੍ਹਾਂ ਨਾਲ ਧੋਖਾ ਵੀ ਕੀਤਾ।

ਇਹ ਵੀ ਖ਼ਬਰ ਪੜ੍ਹੋ - ਸ਼ਮਸ਼ਾਨਘਾਟ ਲਿਆਂਦੀ ਗਈ ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ, ਥੋੜ੍ਹੀ ਦੇਰ ’ਚ ਹੋਵੇਗਾ ਸਸਕਾਰ


sunita

Content Editor

Related News