ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫੋਰਸ’ ਦਾ ਧਮਾਕੇਦਾਰ ਟਰੇਲਰ ਰਿਲੀਜ਼, ਦੇਖੋ ਵੀਡੀਓ

Saturday, Jan 06, 2024 - 12:55 PM (IST)

ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫੋਰਸ’ ਦਾ ਧਮਾਕੇਦਾਰ ਟਰੇਲਰ ਰਿਲੀਜ਼, ਦੇਖੋ ਵੀਡੀਓ

ਮੁੰਬਈ (ਬਿਊਰੋ)– ਰੋਹਿਤ ਸ਼ੈੱਟੀ ਦਾ ਕਾਪ ਯੂਨੀਵਰਸ, ਜੋ ਸੁਪਰਕਾਪ ‘ਸਿੰਘਮ’ ਨਾਲ ਸ਼ੁਰੂ ਹੋਇਆ ਸੀ, ਪਿਛਲੇ ਕੁਝ ਸਾਲਾਂ ’ਚ ‘ਸਿੰਬਾ’ ਤੇ ‘ਸੂਰਿਆਵੰਸ਼ੀ’ ਵਰਗੇ ਜ਼ਬਰਦਸਤ ਪੁਲਸ ਦੇ ਜੋੜ ਨਾਲ ਲਗਾਤਾਰ ਵੱਧ ਰਿਹਾ ਹੈ। ਹੁਣ ਰੋਹਿਤ ਦਾ ਇਹ ਯੂਨੀਵਰਸ ਵੱਡੇ ਪਰਦੇ ਤੋਂ ਓ. ਟੀ. ਟੀ. ’ਤੇ ਜਾਣ ਲਈ ਤਿਆਰ ਹੈ। ਰੋਹਿਤ ਸ਼ੈੱਟੀ ਦੀ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫੋਰਸ’ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਲਈ ਤਿਆਰ ਹੈ।

ਇਸ ਨਵੀਂ ਵੈੱਬ ਸੀਰੀਜ਼ ਦਾ ਟਰੇਲਰ ਆ ਗਿਆ ਹੈ ਤੇ ਇਸ ’ਚ ਰੋਹਿਤ ਸ਼ੈੱਟੀ ਸਟਾਈਲ ਦਾ ਸਾਰਾ ਮਸਾਲਾ ਕਾਫੀ ਸਵਾਦ ਬਣਾਉਂਦੇ ਨਜ਼ਰ ਆ ਰਹੇ ਹਨ। ਜਿਥੇ ਸਿਧਾਰਥ ਮਲਹੋਤਰਾ ‘ਇੰਡੀਅਨ ਪੁਲਸ ਫੋਰਸ’ ਦਾ ਮੁੱਖ ਕਿਰਦਾਰ ਨਿਭਾਅ ਰਿਹਾ ਹੈ, ਉਥੇ ਉਸ ਦੇ ਨਾਲ ਸ਼ਿਲਪਾ ਸ਼ੈੱਟੀ, ਵਿਵੇਕ ਓਬਰਾਏ, ਸ਼ਰਦ ਕੇਲਕਰ ਤੇ ਮੁਕੇਸ਼ ਰਿਸ਼ੀ ਵਰਗੇ ਦਮਦਾਰ ਕਲਾਕਾਰ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦੇਵੇਗਾ ਗੀਤ ‘ਦਿ ਲਾਸਟ ਵਿਸ਼’, ਦੇਖੋ ਵੀਡੀਓ

ਸਿਧਾਰਥ ਮਲਹੋਤਰਾ ‘ਇੰਡੀਅਨ ਪੁਲਸ ਫੋਰਸ’ ’ਚ ਪੁਲਸ ਕਪਤਾਨ ਕਬੀਰ ਮਲਿਕ ਦੀ ਭੂਮਿਕਾ ਨਿਭਾਅ ਰਹੇ ਹਨ। ਟਰੇਲਰ ਦੱਸਦਾ ਹੈ ਕਿ ਵਿਵੇਕ ਓਬਰਾਏ ਤੇ ਸ਼ਿਲਪਾ ਸ਼ੈੱਟੀ ਉਸ ਦੇ ਸੀਨੀਅਰ ਹਨ। ਕਹਾਣੀ ’ਚ ਦਿੱਲੀ ਦੇ ਅੰਦਰ ਲੜੀਵਾਰ ਬੰਬ ਧਮਾਕੇ ਹੁੰਦੇ ਦਿਖਾਈ ਦਿੰਦੇ ਹਨ ਤੇ ਧਮਾਕਿਆਂ ਦੇ ਦੋਸ਼ੀ ਪੁਲਸ ਨੂੰ ਚਕਮਾ ਦਿੰਦਿਆਂ ਖੁੱਲ੍ਹੇਆਮ ਘੁੰਮਦੇ ਦਿਖਾਈ ਦਿੰਦੇ ਹਨ।

‘ਇੰਡੀਅਨ ਪੁਲਸ ਫੋਰਸ’ ਦੀ ਕਹਾਣੀ ’ਚ ਇਸ਼ਾਰਾ ਹੈ ਕਿ ਦਿੱਲੀ ’ਚ ਧਮਾਕਿਆਂ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਫਰਾਰ ਹੋ ਗਿਆ ਹੈ ਤੇ ਹੁਣ ਸਿਧਾਰਥ ਆਪਣੀ ਟੀਮ ਨਾਲ ਦੇਸ਼ ਭਰ ’ਚ ਉਸ ਦੀ ਭਾਲ ਲਈ ਨਿਕਲਿਆ ਹੈ। ਇਹ ਕਹਿੰਦਿਆਂ ਮੁੰਬਈ ਤੇ ਕੋਲਕਾਤਾ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਸ ਟਰੇਲਰ ’ਚ ਰੋਹਿਤ ਸ਼ੈੱਟੀ ਦੀਆਂ ਫ਼ਿਲਮਾਂ ਨਾਲ ਕਨੈਕਸ਼ਨ ਦਾ ਕੋਈ ਵੱਡਾ ਸੰਕੇਤ ਨਹੀਂ ਹੈ ਪਰ ਜਦੋਂ ਦਿੱਲੀ ਦੀ ਟੀਮ ਮੁੰਬਈ ਪਹੁੰਚਦੀ ਹੈ ਤਾਂ ਕੁਝ ਪੁਰਾਣੀ ਕਹਾਣੀ ਇਥੇ ਆ ਕੇ ਜੁੜ ਸਕਦੀ ਹੈ।

‘ਇੰਡੀਅਨ ਪੁਲਸ ਫੋਰਸ’ ਦਾ ਟਰੇਲਰ ਇਸ ਮਾਮਲੇ ’ਚ ‘ਸੂਰਿਆਵੰਸ਼ੀ’ ਦੀ ਥੋੜ੍ਹੀ ਜਿਹੀ ਯਾਦ ਦਿਵਾਉਂਦਾ ਹੈ ਕਿ ਇਥੇ ਵੀ ਬੰਬ ਧਮਾਕੇ ਦਾ ਮਾਮਲਾ ਹੈ ਤੇ ਪੁਲਸ ਉਸ ਨੂੰ ਲੱਭਣ ਲਈ ਨਿਕਲੀ ਹੋਈ ਹੈ ਪਰ ਇਸ ਵਾਰ ਘਟਨਾਵਾਂ ਦਾ ਕੇਂਦਰ ਦਿੱਲੀ ਹੈ। ਕਹਾਣੀ ਤੇ ਦਮਦਾਰ ਅਦਾਕਾਰਾਂ ਦੇ ਸਸਪੈਂਸ ਤੋਂ ਇਲਾਵਾ ਟਰੇਲਰ ’ਚ ਐਕਸ਼ਨ ਦਾ ਪੱਧਰ ਵੀ ਬਹੁਤ ਜ਼ਬਰਦਸਤ ਨਜ਼ਰ ਆ ਰਿਹਾ ਹੈ। ਟਰੇਲਰ ’ਚ ਡਾਇਲਾਗਸ ਵੀ ਜ਼ਬਰਦਸਤ ਨਜ਼ਰ ਆ ਰਹੇ ਹਨ।

ਇਸ ਵੈੱਬ ਸੀਰੀਜ਼ ’ਚ ਵੀ ਰੋਹਿਤ ਦੇ ਟ੍ਰੇਡਮਾਰਕ ਸਟਾਈਲ ’ਚ ਵਾਹਨ, ਇਮਾਰਤਾਂ ਤੇ ਲੋਕ ਉੱਡਦੇ ਨਜ਼ਰ ਆ ਰਹੇ ਹਨ। ਸ਼ੋਅ ਦੀ ਸਿਨੇਮੈਟੋਗ੍ਰਾਫੀ ਠੋਸ ਦਿਖਾਈ ਦਿੰਦੀ ਹੈ ਤੇ ਰੋਹਿਤ ਦੀਆਂ ਪਿਛਲੀਆਂ ਪੁਲਸ ਫ਼ਿਲਮਾਂ ਵਾਂਗ, ਇਸ ਦਾ ਸੰਗੀਤ ਵੀ ਬਹੁਤ ਊਰਜਾਵਾਨ ਲੱਗਦਾ ਹੈ।

ਟਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ‘ਇੰਡੀਅਨ ਪੁਲਸ ਫੋਰਸ’ ਵੈੱਬ ਸੀਰੀਜ਼ ਹੋਣ ਦੇ ਬਾਵਜੂਦ ਰੋਹਿਤ ਸ਼ੈੱਟੀ ਦੀ ਫ਼ਿਲਮ ਦਾ ਪੂਰਾ ਅੰਦਾਜ਼ ਹੈ। ਇਹ ਸੀਰੀਜ਼ 19 ਜਨਵਰੀ ਨੂੰ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News