ਕੀ Pregnant ਹੈ ਇੰਡੀਅਨ ਆਈਡਲ ਦੀ ਪ੍ਰਸਿੱਧ ਗਾਇਕਾ? AI ਦੀਆਂ ਤਸਵੀਰਾਂ ਵਾਇਰਲ

Monday, Oct 21, 2024 - 05:57 PM (IST)

ਕੀ Pregnant ਹੈ ਇੰਡੀਅਨ ਆਈਡਲ ਦੀ ਪ੍ਰਸਿੱਧ ਗਾਇਕਾ? AI ਦੀਆਂ ਤਸਵੀਰਾਂ ਵਾਇਰਲ

ਐਂਟਰਟੇਨਮੈਂਟ ਡੈਸਕ - 'ਇੰਡੀਅਨ ਆਈਡਲ' ਨਾਲ ਘਰ-ਘਰ 'ਚ ਨਾਂ ਬਣ ਚੁੱਕੀ ਗਾਇਕਾ ਅਰੁਣਿਤਾ ਕਾਂਜੀਲਾਲ ਆਪਣੇ ਸੁਰੀਲੇ ਗੀਤਾਂ ਲਈ ਜਾਣੀ ਜਾਂਦੀ ਹੈ। ਅਰੁਣਿਤਾ ਇਸ ਸਮੇਂ ਆਪਣੇ ਕਰੀਅਰ 'ਚ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਪਰ ਇਸ ਦੌਰਾਨ ਗਾਇਕਾ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।

PunjabKesari

ਕੀ ਗਰਭਵਤੀ ਹੈ ਅਰੁਣਿਤਾ? 
ਦਰਅਸਲ, ਹਾਲ ਹੀ 'ਚ ਅਰੁਣਿਤਾ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ। ਦਰਅਸਲ, ਅਰੁਣਿਤਾ ਦੀਆਂ ਗਰਭ ਅਵਸਥਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਕਈ ਪੋਸਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰੁਣਿਤਾ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਚੁੱਕੀ ਹੈ ਅਤੇ ਉਸ ਦਾ 'ਬੇਬੀ ਬੰਪ' 7 ਮਹੀਨੇ ਦਾ ਹੈ। ਇੰਨਾ ਹੀ ਨਹੀਂ ਅਰੁਣਿਤਾ ਅਤੇ ਪਵਨਦੀਪ ਦੀਆਂ ਤਸਵੀਰਾਂ ਵੀ ਇਕੱਠੀਆਂ ਦਿਖਾਈਆਂ ਜਾ ਰਹੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਇਨ੍ਹਾਂ ਤਸਵੀਰਾਂ ਦੀ ਅਸਲੀਅਤ?

PunjabKesari

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਨੇ ਇੰਝ ਮਨਾਇਆ ਕਰਵਾਚੌਥ, ਵੇਖੋ ਖ਼ੂਬਸੂਰਤ ਤਸਵੀਰਾਂ

ਟੀਮ ਨੇ ਦੱਸੀ ਅਰੁਣਿਤਾ ਦੀ ਪ੍ਰੈਂਗਨੈਂਸੀ ਦੀ ਅਸਲ ਸੱਚਾਈ
ਦੱਸ ਦੇਈਏ ਕਿ ਅਰੁਣਿਤਾ ਦੇ ਗਰਭਵਤੀ ਹੋਣ ਦੀ ਇਹ ਪੂਰੀ ਜਾਣਕਾਰੀ ਫਰਜ਼ੀ ਹੈ। ਗਾਇਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਰੋਜ਼ਾਨਾ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਸ ਦਾ ਬੇਬੀ ਬੰਪ ਕਿਤੇ ਵੀ ਨਜ਼ਰ ਨਹੀਂ ਆਇਆ। ਉਥੇ ਹੀ ਅਰੁਣਿਤਾ ਦੀਆਂ ਇਹ ਤਸਵੀਰਾਂ AI ਨਾਲ ਬਣਾਈਆਂ ਗਈਆਂ ਹਨ। ਉਨ੍ਹਾਂ ਦੀਆਂ ਵਾਇਰਲ ਹੋ ਰਹੀਆਂ ਸਭ ਤਸਵੀਰਾਂ ਫਰਜੀ ਹਨ। ਗਾਇਕਾ ਦੀ ਟੀਮ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਹ ਤਸਵੀਰਾਂ ਪੂਰੀ ਤਰ੍ਹਾਂ ਫਰਜੀ ਹਨ। ਟੀਮ ਨੇ ਪੁਸ਼ਟੀ ਕੀਤੀ ਹੈ ਕਿ ਗਾਇਕਾ ਗਰਭਵਤੀ ਨਹੀਂ ਹੈ ਤੇ ਇਹ ਸਭ ਖ਼ਬਰਾਂ ਬੇਬੁਨਿਆਦ ਹਨ। ਇਨ੍ਹਾਂ ਤਸਵੀਰਾਂ ਨਾਲ ਅਰੁਣਿਤਾ ਦਾ ਕੋਈ ਲੈਣਾ-ਦੇਣਾ ਨਹੀਂ ਹਨ। ਅਸੀਂ ਫੈਨਜ਼ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ 'ਤੇ ਯਕੀਨ ਨਾ ਕੀਤਾ ਜਾਵੇ।

PunjabKesari

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਅੱਜ ਵੀ ਬਰਕਰਾਰ ਹੈ ਅਰੁਣਿਤਾ ਤੇ ਪਵਨਦੀਪ ਦੀ ਦੋਸਤੀ
'ਇੰਡੀਅਨ ਆਈਡਲ 12' 'ਚ ਆਪਣੇ ਹੁਨਰ ਨਾਲ ਸਭ ਨੂੰ ਪ੍ਰਭਾਵਿਤ ਕਰਨ ਵਾਲੀ ਅਰੁਣਿਤਾ ਦੀਆਂ ਆਪਣੇ ਸਹਿ-ਪ੍ਰਤੀਯੋਗੀ ਪਵਨਦੀਪ ਰਾਜਨ ਨਾਲ ਨਜਦੀਕੀਆਂ ਕਾਫ਼ੀ ਵਧ ਗਈਆਂ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਵੇਖਿਆ ਗਿਆ। ਇੱਥੋਂ ਤੱਕ ਕਿ ਪਵਨ ਨੇ ਕਈ ਵਾਰ ਜ਼ਾਹਰ ਕੀਤਾ ਕਿ ਉਹ ਅਰੁਣਿਤਾ ਨੂੰ ਪਸੰਦ ਕਰਦਾ ਹੈ ਕਿਉਂਕਿ ਉਹ ਬਹੁਤ ਵਧੀਆ ਗਾਉਂਦੀ ਹੈ। ਅਰੁਣਿਤਾ ਅਤੇ ਪਵਨਦੀਪ 'ਇੰਡੀਅਨ ਆਈਡਲ 12' ਦੀ ਮਸ਼ਹੂਰ ਜੋੜੀ ਸੀ ਅਤੇ ਸਿੰਗਿੰਗ ਰਿਐਲਿਟੀ ਸ਼ੋਅ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਦੋਸਤੀ ਟੁੱਟੀ ਨਹੀਂ ਅਤੇ ਇਹ ਦੋਸਤੀ ਅੱਜ ਵੀ ਬਰਕਾਰਰ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News