ਮਿਸ ਯੂਨੀਵਰਸ ਦੇ ਇਤਹਾਸ ''ਚ ਉਰਵਸ਼ੀ ਰੌਤੇਲਾ ਨੇ ਹਾਸਲ ਕੀਤੀ ਵੱਡੀ ਉਪਲਬਧੀ

Friday, Sep 24, 2021 - 12:33 PM (IST)

ਮਿਸ ਯੂਨੀਵਰਸ ਦੇ ਇਤਹਾਸ ''ਚ ਉਰਵਸ਼ੀ ਰੌਤੇਲਾ ਨੇ ਹਾਸਲ ਕੀਤੀ ਵੱਡੀ ਉਪਲਬਧੀ

ਮੁੰਬਈ (ਬਿਊਰੋ) - ਖਿਤਾਬ ਜਿੱਤਣਾ ਅਤੇ ਉਸ ਇਕਾਈ ਨੂੰ ਲੰਬੇ ਸਮੇਂ ਤਕ ਜ਼ਿੰਦਾ ਰੱਖਣਾ ਕਿਸੇ ਲਈ ਆਸਾਨ ਨਹੀਂ ਹੈ ਪਰ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਸਖ਼ਤ ਮਿਹਨਤ ਅਤੇ ਸਮਰਪਣ ਦੀ ਇਕ ਪੂਰੀ ਮਿਸਾਲ ਹੈ ਕਿਉਂਕਿ ਉਸ ਨੇ ਦਰਸ਼ਕਾਂ ਦੇ ਦਿਮਾਗ ਵਿਚ ਆਪਣੇ ਖਿਤਾਬ ਨੂੰ ਬਣਾਏ ਰੱਖਣਾ ਸੁਨਿਸਚਿਤ ਕਰ ਲਿਆ ਹੈ। 

PunjabKesari
ਹਾਲ ਹੀ ਵਿਚ ਉਰਵਸ਼ੀ ਮਿਸ ਯੂਨੀਵਰਸ ਫਾਈਨਲਿਸਟ ਦੇ ਇਤਹਾਸ ਵਿਚ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਭਾਰਤੀ ਔਰਤ ਬਣ ਗਈ ਹੈ। ਉਰਵਸ਼ੀ ਰੌਤੇਲਾ ਨੇ ਆਪਣੇ ਚਾਹੁੰਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ, 'ਮਿਸ ਯੂਨੀਵਰਸ ਦੇ ਇਤਹਾਸ ਵਿਚ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਨ ਵਾਲੇ ਅਤੇ ਸਭ ਤੋਂ ਜ਼ਿਆਦਾ ਫਾਲੋ ਕੀਤਾ ਜਾਣ ਵਾਲਾ ਭਾਰਤੀ ਜੇਤੂ ਬਣਾਉਣ ਲਈ ਧੰਨਵਾਦ, ਮੈਂ ਹਮੇਸ਼ਾ ਲਈ ਅਹਿਸਾਨਮੰਦ ਹਾਂ।

PunjabKesari

ਇਕ ਚੰਗੇ ਭਾਰਤੀ ਦਿਲ ਦੀ ਤੁਲਣਾ ਵਿਚ ਕੋਈ ਸੁੰਦਰਤਾ ਨਹੀਂ। ਹੁਣ ਤੱਕ ਮੈਂ ਹਮੇਸ਼ਾ ਇਕ ਭਾਰਤੀ ਸੁੰਦਰਤਾ ਨੂੰ ਪਰਿਭਾਸ਼ਿਤ ਕਰਨ ਵਾਲੇ ਅਸਲੀ ਗੁਣਾਂ ਦੀ ਨੁਮਾਇਸ਼ ਕਰਦੀ ਰਹਿੰਦੀ ਹਾਂ। ਮਿਹਨਤ ਅਤੇ ਪੱਕੇ ਇਰਾਦੇ ਨਾਲ ਭਾਰਤੀ ਔਰਤਾਂ ਵਿਚ ਜਨੂੰਨ ਦੇ ਰਾਹੀਂ ਸੁਫ਼ਨਿਆਂ ਨੂੰ ਅਸਲੀਅਤ ਵਿਚ ਬਦਲਣ ਦੀ ਸਮਰੱਥਾ ਹੈ। ਉਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੀ ਸੂਚੀ ਦਾ ਹੋਣਾ ਨਾਯਕੀਨਯੋਗ ਰਿਹਾ ਹੈ।''

PunjabKesari
ਦੱਸਣਯੋਗ ਹੈ ਕਿ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਖ਼ੂਬਸੂਰਤ ਤੇ ਹੌਟ ਲੁੱਕ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari


author

sunita

Content Editor

Related News