ਸੋਨਮ ਬਾਜਵਾ ਨੇ ਕੀਤਾ ਪਿਆਰ ਦਾ ਇਜ਼ਹਾਰ, ਇਸ ਪਾਕਿਸਤਾਨੀ ਐਕਟਰ ''ਤੇ ਛਿੜਕਦੀ ਹੈ ਜਾਨ

Wednesday, Oct 26, 2022 - 01:09 PM (IST)

ਸੋਨਮ ਬਾਜਵਾ ਨੇ ਕੀਤਾ ਪਿਆਰ ਦਾ ਇਜ਼ਹਾਰ, ਇਸ ਪਾਕਿਸਤਾਨੀ ਐਕਟਰ ''ਤੇ ਛਿੜਕਦੀ ਹੈ ਜਾਨ

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਹੁਣ ਸਭ ਤੋਂ ਮਹਿੰਗੀ ਅਦਾਕਾਰਾ ਬਣ ਚੁੱਕੀ ਹੈ। ਉਨ੍ਹਾਂ ਨੇ ਟੀ. ਵੀ. ਦੀ ਦੁਨੀਆ 'ਚੋਂ ਪੰਜਾਬੀ ਸਿਨੇਮਾ ਤੱਕ ਦਾ ਸਫ਼ਰ ਤੈਅ ਕੀਤਾ ਹੈ। ਸੋਨਮ ਨੇ ਆਪਣੀ ਦਮਦਾਰ ਐਕਟਿੰਗ ਅਤੇ ਟੈਲੇਂਟ ਦੇ ਦਮ 'ਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਖ਼ਾਸ ਪਛਾਣ ਬਣਾਈ ਹੈ। ਅੱਜ ਸੋਨਮ ਬਾਜਵਾ ਦੇ ਦੁਨੀਆ ਭਰ 'ਚ ਲੱਖਾਂ ਚਾਹੁਣ ਵਾਲੇ ਹਨ। ਸੋਨਮ ਬਾਜਵਾ ਹਜ਼ਾਰਾਂ ਮੁੰਡਿਆਂ ਦਾ ਕਰੱਸ਼ ਯਾਨੀਕਿ ਪਿਆਰ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ ਬਾਜਵਾ ਦਾ ਕਰੱਸ਼ ਕੌਣ ਹੈ? ਕੋਈ ਅਜਿਹਾ ਸ਼ਖਸ ਹੈ, ਜਿਸ ਨੂੰ ਉਹ ਦਿਲੋਂ ਪਿਆਰ ਕਰਦੀ ਹੈ। 

PunjabKesari
ਦਰਅਸਲ, ਹਾਲ ਹੀ 'ਚ ਅਦਾਕਾਰਾ ਸੋਨਮ ਬਾਜਵਾ ਇੱਕ ਰੇਡੀਓ ਸ਼ੋਅ 'ਚ ਪਹੁੰਚੀ ਸੀ, ਜਿੱਥੇ ਉਸ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ-ਨਾਲ ਉਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਹਮੇਸ਼ਾ ਤੋਂ ਹੀ ਪਾਕਿਸਤਾਨੀ ਅਦਾਕਾਰ ਫ਼ਵਾਦ ਖ਼ਾਨ ਨੂੰ ਪਸੰਦ ਕਰਦੀ ਰਹੀ ਹੈ।

PunjabKesari

ਫ਼ਵਾਦ ਖ਼ਾਨਦੀ ਐਕਟਿੰਗ ਤੇ ਉਨ੍ਹਾਂ ਦੇ ਕਿਊਟ ਅੰਦਾਜ਼ ਨੇ ਸੋਨਮ ਬਾਜਵਾ ਦਾ ਦਿਲ ਜਿੱਤਿਆ ਹੈ। ਅੱਗੇ ਸੋਨਮ ਨੇ ਕਿਹਾ, ਜੇਕਰ ਫ਼ਵਾਦ ਖ਼ਾਨ ਦਾ ਵਿਆਹ ਨਾ ਹੋਇਆ ਹੁੰਦਾ ਤਾਂ ਉਹ ਉਸ ਨੂੰ ਜ਼ਰੂਰ ਡੇਟ ਕਰਦੀ। ਫ਼ਵਾਦ ਮੇਰਾ ਸਭ ਤੋਂ ਵੱਡਾ ਕਰੱਸ਼ ਹੈ। ਮੈਂ ਪਾਕਿਸਤਾਨੀ ਐਕਟਰ 'ਤੇ ਜਾਨ ਛਿੜਕਦੀ ਹਾਂ। 

PunjabKesari

ਦੱਸ ਦਈਏ ਕਿ ਸੋਨਮ ਬਾਜਵਾ ਕਹਿਣਾ ਹੈ ਕਿ, ''ਫ਼ਵਾਦ ਖ਼ਾਨ ਵਿਆਹੁਤਾ ਹੈ। ਇਸ ਕਰਕੇ ਉਨ੍ਹਾਂ ਨਾਲ ਮੇਰਾ ਰਿਸ਼ਤਾ ਨਹੀਂ ਹੋ ਸਕਦਾ, ਕਿਉਂਕਿ ਮੈਂ ਵਿਆਹੇ ਆਦਮੀਆਂ 'ਤੇ ਅੱਖ ਨਹੀਂ ਰੱਖਦੀ। ਇਹ ਮੇਰੀ ਬਦਨਸੀਬੀ ਹੈ ਕਿ ਉਸ ਦਾ ਵਿਆਹ ਹੋਇਆ ਹੈ।" 

PunjabKesari

ਦੱਸਣਯੋਗ ਹੈ ਕਿ ਸੋਨਮ ਬਾਜਵਾ ਪਹਿਲਾਂ ਵੀ ਪਾਕਿਸਤਾਨੀ ਕਲਾਕਾਰਾਂ ਲਈ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ। ਇਕ ਇੰਟਰਵਿਊ ਦੌਰਾਨ ਸੋਨਮ ਨੇ ਕਿਹਾ ਸੀ ਕਿ ਉਹ ਪਾਕਿਸਤਾਨੀ ਕਲਾਕਾਰ ਸਜਲ ਅਲੀ ਦਾ ਡਰਾਮਾ 'ਮੇਰੇ ਪਾਸ ਤੁਮ ਹੋ' ਬੇਹੱਦ ਪਸੰਦ ਕਰਦੀ ਹੈ। 
  PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News