ਆਜ਼ਾਦੀ ਦਿਹਾੜੇ ਦੇ ਰੰਗ ''ਚ ਰੰਗੇ ਫ਼ਿਲਮੀ ਸਿਤਾਰੇ, ਦਿੱਤੀਆਂ ਸਭ ਨੂੰ ਵਧਾਈਆਂ

08/15/2020 11:24:22 AM

ਮੁੰਬਈ (ਬਿਊਰੋ) — ਦੇਸ਼ ਭਰ 'ਚ ਸੁਤੰਤਰਤਾ ਦਿਵਸ ਦੀ ਧੂਮ ਹੈ। ਕੋਰੋਨਾ ਕਾਲ ਦੇ ਬਾਵਜੂਦ ਲੋਕ ਆਜ਼ਾਦੀ ਦੇ ਜਸ਼ਨ ਨੂੰ ਇਤਿਹਾਸ ਨਾਲ ਮਨਾ ਰਹੇ ਹਨ। ਇਸ ਮੌਕੇ 'ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈਆਂ ਦਿੱਤੀਆਂ ਹਨ। ਅਮਿਤਾਭ ਬੱਚਨ ਤੋਂ ਲੈ ਕੇ ਅਨੁਪਮ ਖੇਰ ਤੱਕ ਸਾਰਿਆਂ ਨੇ ਪ੍ਰਸ਼ੰਸਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਅਮਿਤਾਭ ਬੱਚਨ ਨੇ ਤਿਰੰਗੇ ਨੂੰ ਸਲਾਮ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, 'ਕੋਵਿਡ ਖ਼ਿਲਾਫ਼ ਲੜਨ ਵਾਲੇ ਅਸਲੀ ਜਾਣਬਾਜ਼ਾਂ ਨੂੰ ਮੇਰਾ ਸਲਾਮ ਤੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ। ਨਾਲ ਹੀ ਅਮਿਤਾਭ ਨੇ ਆਜ਼ਾਦ ਭਾਰਤ 'ਤੇ ਇੱਕ ਖ਼ੂਬਸੂਰਤ ਕਵਿਤਾ ਵੀ ਸਾਂਝੀ ਕੀਤੀ ਹੈ।

ਅਕਸ਼ੈ ਕੁਮਾਰ ਨੇ ਵੀ ਇੱਕ ਵੀਡੀਓ ਟਵੀਟ ਕਰਕੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਵੀਡੀਓ 'ਚ ਦੇਸ਼ ਦੇ ਗਰੀਬ ਤਬਕੇ ਦੇ ਲੋਕ, ਜੋ ਆਪਣੀ ਮਿਹਨਤ ਨਾਲ ਦੋ ਪੈਸੇ ਕਮਾਉਂਦੇ ਹਨ, ਦੇਖੇ ਜਾ ਸਕਦੇ ਹਨ। ਅਕਸ਼ੈ ਨੇ ਇਸ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਇਨ੍ਹਾਂ ਜ਼ਰੂਰਤਮੰਦਾਂ ਦੀ ਮਦਦ ਕਰਨ, ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨ ਦਾ ਮੈਸੇਜ ਦਿੱਤਾ ਹੈ।

ਪ੍ਰਿਯੰਕਾ ਚੋਪੜਾ ਨੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲਿਆਂ ਦੀ ਇੱਕ ਵੀਡੀਓ ਸਾਂਝੀ ਕਰਕੇ ਸੁਤੰਤਰਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਸਵਰਾ ਭਾਸਕਰ ਨੇ ਟਵੀਟ ਕਰਦੇ ਹੋਏ ਲਿਖਿਆ, 'ਹੈਪੀ ਬਰਥਡੇ ਇੰਡੀਆ, ਤੁਹਾਡਾ ਸਾਰ ਕਦੇ ਗੁੰਮ ਨਾ ਹੋਵੇ, ਆਈ ਲਵ ਯੂ, ਸੁਤੰਤਰਤਾ ਦਿਵਸ ਦੀ ਸ਼ੁੱਭਕਾਮਨਾਵਾਂ।' ਉਥੇ ਆਪਣੀ ਪ੍ਰੋਫਾਈਲ ਤਸਵੀਰ 'ਚ ਉਹ ਤਿਰੰਗੇ ਦੇ ਰੰਗ ਦੀਆਂ ਚੂੜ੍ਹੀਆਂ ਪਹਿਨੀਆਂ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Celebrating the free spirit of our great nation. Happy Independence Day! 🙏 🥻@sandip3432 🎥 @bipradip_chakraborty 📸 @siladitya_dutta 💄 @sahababusona #independenceday #jaihind

A post shared by Nusrat (@nusratchirps) on Aug 14, 2020 at 11:46am PDT

ਬੰਗਾਲੀ ਅਦਾਕਾਰਾ ਨੁਸਰਤ ਜਹਾਂ ਨੇ ਇਸ ਸਪੈਸ਼ਲ ਦਿਨ 'ਤੇ ਇੱਕ ਵੀਡੀਓ ਸਾਂਝੀ ਕਰਕੇ ਲਿਖਿਆ, 'ਆਜ਼ਾਦ ਭਾਰਤ ਦਾ ਜਸ਼ਨ ਮਨਾਉਂਦੇ ਹੋਏ।'

 
 
 
 
 
 
 
 
 
 
 
 
 
 

हम सभी को हमारे देश भारत वर्ष के स्वतंत्रता दिवस की बहुत बहुत बधाई।मेरी भगवान से हमेशा ये प्रार्थना रहेगी कि हमारा देश हज़ारों सालों तक फूलें फलें और प्रगति की ऊँचाइयों को हमेशा छुए।भारत माता की जय।जय हिंद। Happy Independence Day to every Indian all over the world!! 🙏🇮🇳🙏🇮🇳 #IAmAProudIndian #HappyIndependenceDay

A post shared by Anupam Kher (@anupampkher) on Aug 14, 2020 at 5:17pm PDT

ਅਨੁਪਮ ਖੇਰ ਨੇ ਵੀ ਸ਼ਾਨਦਾਰ ਅੰਦਾਜ਼ 'ਚ ਪ੍ਰਸ਼ੰਸਕਾਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।

 
 
 
 
 
 
 
 
 
 
 
 
 
 

Happy 74th Independence Day! 🇮🇳❤️

A post shared by Vicky Kaushal (@vickykaushal09) on Aug 14, 2020 at 6:07pm PDT

ਵਿੱਕੀ ਕੌਸ਼ਲ


sunita

Content Editor

Related News