ਸਿਨੇਮਾ ਦਾ ਜਾਦੂਗਰ ਫੈਸਟੀਵਲ ਲਈ IMDB ਨੇ ਜਾਰੀ ਕੀਤੀਆਂ ਆਮਿਰ ਖਾਨ ਦੀਆਂ Top-10 ਫਿਲਮਾਂ ਦੀ ਸੂਚੀ

Monday, Mar 17, 2025 - 05:53 PM (IST)

ਸਿਨੇਮਾ ਦਾ ਜਾਦੂਗਰ ਫੈਸਟੀਵਲ ਲਈ IMDB ਨੇ ਜਾਰੀ ਕੀਤੀਆਂ ਆਮਿਰ ਖਾਨ ਦੀਆਂ Top-10 ਫਿਲਮਾਂ ਦੀ ਸੂਚੀ

ਮੁੰਬਈ (ਏਜੰਸੀ)- IMDb ਨੇ 'ਸਿਨੇਮਾ ਦਾ ਜਾਦੂਗਰ' ਫੈਸਟੀਵਲ ਲਈ ਆਮਿਰ ਖਾਨ ਦੀਆਂ ਚੋਟੀ ਦੀਆਂ 10 ਫਿਲਮਾਂ ਦੀ ਸੂਚੀ ਜਾਰੀ ਕੀਤੀ ਹੈ। ਆਮਿਰ ਖਾਨ ਨੇ ਆਪਣੇ ਤਿੰਨ ਦਹਾਕੇ ਲੰਬੇ ਕਰੀਅਰ ਵਿੱਚ ਕਈ ਮਸ਼ਹੂਰ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੇ ਮਹਾਨ ਯੋਗਦਾਨ ਦਾ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਫਿਲਮ ਫੈਸਟੀਵਲ 'ਆਮਿਰ ਖਾਨ: ਸਿਨੇਮਾ ਦਾ ਜਾਦੂਗਰ' ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਸਿਨੇਮੈਟਿਕ ਜਾਦੂ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਮਿਲੇਗਾ। ਇਸ ਜਸ਼ਨ ਵਿੱਚ IMDb ਵੀ ਸ਼ਾਮਲ ਹੋਇਆ ਹੈ, ਜਿਸ ਨੇ ਆਮਿਰ ਦੀਆਂ ਸਭ ਤੋਂ ਵੱਧ ਰੈਟਡ ਫਿਲਮਾਂ ਦੀ ਸੂਚੀ ਸਾਂਝੀ ਕੀਤੀ ਹੈ, ਜੋ ਫੈਸਟੀਵਲ ਵਿੱਚ ਦੇਖੀਆਂ ਜਾ ਸਕਦੀਆਂ ਹਨ। ਖਾਸ ਗੱਲ ਇਹ ਹੈ ਕਿ ਆਮਿਰ ਦੀਆਂ 10 ਫਿਲਮਾਂ ਨੂੰ IMDb 'ਤੇ 8+ ਰੇਟਿੰਗ ਮਿਲੀ ਹੈ।

IMDb ਨੇ ਕੈਪਸ਼ਨ ਵਿੱਚ ਲਿਖਿਆ, "ਸਿਨੇਮਾ ਦਾ ਜਾਦੂਗਰ- ਆਮਿਰ ਖਾਨ ਫਿਲਮ ਫੈਸਟੀਵਲ' ਤਹਿਤ 14 ਤੋਂ 27 ਮਾਰਚ ਤੱਕ ਉਨ੍ਹਾਂ ਦੀਆਂ 22 ਫਿਲਮਾਂ ਵੱਡੇ ਪਰਦੇ 'ਤੇ ਵਾਪਸ ਆ ਰਹੀਆਂ ਹਨ। ਤਾਂ ਆਓ ਨਜ਼ਰ ਮਾਰਦੇ ਹਾਂ IMDb'ਤੇ ਆਮਿਰ ਦੀਆਂ 10 ਸਭ ਤੋਂ ਵੱਧ ਰੇਟਡ ਫਿਲਮਾਂ 'ਤੇ! IMDb ਸੂਚੀ ਵਿੱਚ ਫਿਲਮ 3 ਇਡੀਅਟਸ (ਰੇਟਿੰਗ 8.3), ਤਾਰੇ ਜ਼ਮੀਨ ਪਰ (ਰੇਟਿੰਗ 8.3), ਦੰਗਲ (ਰੇਟਿੰਗ 8.3), ਪੀਕੇ (ਰੇਟਿੰਗ 8.1), ਲਗਾਨ (ਰੇਟਿੰਗ 8.1), ਰੰਗ ਦੇ ਬਸੰਤੀ (ਰੇਟਿੰਗ 8.1), ਸਰਫਰੋਸ਼ (ਰੇਟਿੰਗ 8.1), ਜੋ ਜੀਤਾ ਵਹੀ ਸਿਕੰਦਰ (ਰੇਟਿੰਗ 8.1), ਦਿਲ ਚਾਹਤਾ ਹੈ (ਰੇਟਿੰਗ 8.0) ਅਤੇ ਅੰਦਾਜ਼ ਆਪਣਾ ਅਪਨਾ (ਰੇਟਿੰਗ 8.0) ਸ਼ਾਮਲ ਹਨ। 'ਆਮਿਰ ਖਾਨ: ਸਿਨੇਮਾ ਦਾ ਜਾਦੂਗਰ' ਫੈਸਟੀਵਲ ਦੇਸ਼ ਭਰ ਦੇ ਪੀਵੀਆਰ ਆਈਨੌਕਸ ਸਿਨੇਮਾਘਰਾਂ ਵਿੱਚ ਹੋ ਰਿਹਾ ਹੈ, ਜਿੱਥੇ ਪ੍ਰਸ਼ੰਸਕਾਂ ਨੂੰ ਵੱਡੇ ਪਰਦੇ 'ਤੇ ਆਮਿਰ ਦੀ ਆਈਕੋਨਿਕ ਪਰਫਾਰਮੈਂਸ ਦੁਬਾਰਾ ਦੇਖਣ ਦਾ ਮੌਕਾ ਮਿਲ ਰਿਹਾ ਹੈ।


author

cherry

Content Editor

Related News