‘ਕਾਸ਼! ਮੇਰੇ ਪਿਤਾ ‘ਡ੍ਰੀਮ ਗਰਲ 2’ ਦੇਖਦੇ’ : ਆਯੂਸ਼ਮਾਨ ਖੁਰਾਣਾ

Wednesday, Aug 30, 2023 - 11:07 AM (IST)

‘ਕਾਸ਼! ਮੇਰੇ ਪਿਤਾ ‘ਡ੍ਰੀਮ ਗਰਲ 2’ ਦੇਖਦੇ’ : ਆਯੂਸ਼ਮਾਨ ਖੁਰਾਣਾ

ਮੁੰਬਈ (ਬਿਊਰੋ)– ਬਾਲੀਵੁੱਡ ਸਟਾਰ ਆਯੂਸ਼ਮਾਨ ਖੁਰਾਣਾ ਨੇ ‘ਡ੍ਰੀਮ ਗਰਲ 2’ ਨਾਲ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਸ਼ੁਰੂਆਤ ਦਰਜ ਕੀਤੀ ਹੈ। ਪਹਿਲੇ ਤਿੰਨ ਦਿਨਾਂ ’ਚ ਬਾਕਸ ਆਫਿਸ ’ਤੇ 40.71 ਕਰੋੜ ਦੀ ਕਮਾਈ ਕਰ ਚੁੱਕੀ ਹੈ।

ਆਯੂਸ਼ਮਾਨ ਆਪਣੀ ਜ਼ਿੰਦਗੀ ਦੇ ਇਸ ਖ਼ਾਸ ਪਲ ’ਤੇ ਪਿਤਾ ਪੀ. ਖੁਰਾਣਾ ਨੂੰ ਯਾਦ ਕਰ ਰਹੇ ਹਨ ਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿਤਾ ‘ਡ੍ਰੀਮ ਗਰਲ 2’ ਦੇਖ ਸਕਣ।

ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਹੁਣ ਨਹੀਂ ਬਣਾਉਣਗੇ ਕੋਈ ਫ਼ਿਲਮ, ਕਿਹਾ– ‘ਮੈਂ ਦੀਵਾਲੀਆ ਹੋ ਗਿਆ ਹਾਂ’

ਆਯੂਸ਼ਮਾਨ ਨੇ ਕਿਹਾ, ‘‘ਕਾਸ਼! ਪਿਤਾ ਇਥੇ ਇਸ ਦਾ ਅਨੁਭਵ ਕਰਨ ਲਈ ਹੁੰਦੇ। ‘ਡ੍ਰੀਮ ਗਰਲ’ ਉਨ੍ਹਾਂ ਦੀ ਪਸੰਦੀਦਾ ਫ਼ਿਲਮ ਸੀ। ਉਨ੍ਹਾਂ ਨੂੰ ਬਹੁਤ ਮਾਣ ਸੀ ਕਿ ਮੈਂ ਕਿਵੇਂ ਇਕ ਫਰਕ ਲਿਆਉਣ ਦੀ ਕੋਸ਼ਿਸ਼ ਕੀਤੀ। ਮੈਨੂੰ ਯਾਦ ਹੈ ਕਿ ਉਹ ਫ਼ਿਲਮ ਦੇਖਦੇ ਹੋਏ ਰੋਏ ਸਨ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਫ਼ਿਲਮ ਜ਼ਬਰਦਸਤ ਕਾਮਯਾਬ ਹੋਵੇਗੀ। ਕਾਸ਼! ਉਹ ‘ਡ੍ਰੀਮ ਗਰਲ 2’ ਵੀ ਦੇਖ ਸਕਦੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News