ਟੀ.ਬੀ. ਦੇ ਮਰੀਜ਼ ਰਹਿ ਚੁੱਕੇ ਹਨ ਅਮਿਤਾਭ ਬੱਚਨ

Tuesday, Mar 08, 2016 - 12:40 PM (IST)

 ਟੀ.ਬੀ. ਦੇ ਮਰੀਜ਼ ਰਹਿ ਚੁੱਕੇ ਹਨ ਅਮਿਤਾਭ ਬੱਚਨ

ਮੁੰਬਈ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵਿਸ਼ਵ ਟੀ.ਬੀ. ਦਿਵਸ ''ਤੇ ਸੋਮਵਾਰ ਨੂੰ ਕਿਹਾ ਕਿ ਉਹ ਪਹਿਲਾਂ ਟੀ.ਬੀ. ਤੋਂ ਪੀੜਤ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੇ ਬੀਮਾਰੀ ਪ੍ਰਤੀ ਜਾਗਰੂਕਤਾ ਫੈਲਾਉਣਾ ਦਾ ਜ਼ਿੰਮਾ ਚੁੱਕਿਆ। ਉਨ੍ਹਾਂ ਨੇ ਕਿਹਾ, ''''ਬਹੁਤ ਸਾਰੇ ਲੋਕ ਮੈਥੋਂ ਪੁੱਛਦੇ ਹਨ ਕਿ ਮੈਂ ਉਸ ਉਦੇਸ਼ ਲਈ ਆਪਣੀਆਂ ਸੇਵਾਵਾਂ ਕਿਉਂ ਦਿੰਦਾ ਹਾਂ। ਮੇਰਾ ਮੈਡੀਕਲ ਰਿਕਾਰਡ ਖਰਾਬ ਰਿਹਾ ਹੈ। ਟੀ.ਬੀ. ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮੇਰੇ ਕਾਰਨਾਂ ''ਚੋਂ ਇਕ ਇਹ ਹੈ ਕਿ ਕਿਸੇ ਸਮੇਂ ਮੈਂ ਵੀ ਇਸ ਤੋਂ ਪੀੜਤ ਰਿਹਾ ਹਾਂ। ਸਾਲ 2000 ਵਿਚ ਮੈਨੂੰ ਟੀ.ਬੀ. ਹੋ ਗਿਆ ਸੀ ਅਤੇ ਲੱਗਭਗ ਇਕ ਸਾਲ ਤੱਕ ਮੇਰਾ ਇਲਾਜ ਚੱਲਿਆ। ਮੈਨੂੰ ਉਸ ਦਿਨ ਟੀ.ਬੀ. ਹੋਇਆ, ਜਿਸ ਦਿਨ ਮੈਂ ਟੀ.ਵੀ. ਸ਼ੋਅ ''ਕੇ.ਬੀ.ਸੀ.'' ਸ਼ੁਰੂ ਕਰਨ ਵਾਲਾ ਸੀ। ਇਹ ਰੀੜ੍ਹ ਦੀ ਹੱਡੀ ਨਾਲ ਜੁੜਿਆ ਸੀ।''''
ਬਿਗ ਬੀ ਨੇ ਭਾਰਤ ''ਚ ਅਮਰੀਕੀ ਰਾਜਦੂਤ ਰਿਚਰਡ ਵਰਮਾ, ਸਿਵਲ ਸੁਸਾਇਟੀ ਅਤੇ ਸਿਹਤ ਕਰਮਚਾਰੀਆਂ ਨਾਲ ਇਕ ਪ੍ਰੋਗਰਾਮ ਵਿਚ ਸ਼ਾਮਲ ਹੁੰਦਿਆਂ ਕਿਹਾ, ''''ਇਹ ਬਹੁਤ ਤਕਲੀਫਦੇਹ ਹੁੰਦਾ ਹੈ। ਤੁਸੀਂ ਬੈਠ ਜਾਂ ਲੇਟ ਨਹੀਂ ਸਕਦੇ। ਬਹੁਤਾ ਸਮਾਂ ਮੈਂ ਗੇਮ ਸ਼ੋਅ ਪੇਸ਼ ਕਰਨ ਦੌਰਾਨ ਸਹਿਜ ਰਹਿਣ ਲਈ ਰੋਜ਼ਾਨਾ ਅੱਠ-ਦਸ ਪੇਨ ਕਿਲਰ ਗੋਲੀਆਂ ਖਾਂਦਾ ਸੀ।'''' ਬੱਚਨ ਨੇ ਕਿਹਾ ਕਿ ਇਹ ਬੀਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਸਾਲ ਦੇ ਇਲਾਜ ਤੋਂ ਬਾਅਦ ਉਹ ਬੀਮਾਰੀ ਤੋਂ ਮੁਕਤ ਹੋ ਗਏ।


Related News