ਗਾਇਕ ਹੁਸਨ ਪੁਰੇਵਾਲ ਦਾ ਗੀਤ 'ਸ਼ਤਰੰਜ' ਜਲਦ ਹੋਵੇਗਾ ਰਿਲੀਜ਼
Thursday, Jul 23, 2020 - 02:52 PM (IST)

ਜਲੰਧਰ (ਬਿਊਰੋ) — ਪੰਜਾਬੀ ਗਾਇਕ ਹੁਸਨ ਪੁਰੇਵਾਲ ਦਾ ਡੈਬਿਊ ਟਰੈਕ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਦਸਤਕ ਦੇਣ ਜਾ ਰਹੇ ਹਨ। ਹਾਲ ਹੀ 'ਚ ਗਾਇਕ ਨੇ ਗੀਤ 'ਸ਼ਤਰੰਜ' ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਜਾ ਕੀਤਾ ਹੈ। ਉਨ੍ਹਾਂ ਦੇ ਇਸ ਗੀਤ ਦੇ ਬੋਲ 'ਜੱਗੀ ਤੋਹਰਾ' ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ 'ਜੀ ਗੁਰੀ' ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ 'Hundal Creation' ਵਲੋਂ ਬਣਾਈ ਗਈ ਹੈ, ਜਿਸ ਨੂੰ 'Stereo Nation World' ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਗੀਤ ਕਦੋ ਰਿਲੀਜ਼ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬਹੁਤ ਜਲਦ ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੇ ਸਨਮੁਖ ਹੋਵੇਗਾ।
ਦੱਸ ਦਈਏ ਕਿ ਹੁਸਨ ਪੁਰੇਵਾਲ ਦੇ ਗੀਤ ਦੇ ਪੋਸਟਰ ਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਗੀਤ ਦੋਸਤੀ 'ਤੇ ਆਧਾਰਿਤ ਹੋਵੇਗਾ।