‘ਹਿਊਮਨ’ ਦੇ ਇਕ ਸਾਲ ਪੂਰਾ ਹੋਣ ’ਤੇ ਜ਼ਾਹਿਰ ਕੀਤੀ ਖੁਸ਼ੀ

Sunday, Jan 15, 2023 - 01:22 PM (IST)

‘ਹਿਊਮਨ’ ਦੇ ਇਕ ਸਾਲ ਪੂਰਾ ਹੋਣ ’ਤੇ ਜ਼ਾਹਿਰ ਕੀਤੀ ਖੁਸ਼ੀ

ਮੁੰਬਈ (ਬਿਊਰੋ)– ਨਿਰਦੇਸ਼ਕ-ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਤੇ ਅਦਾਕਾਰਾ ਸ਼ੈਫਾਲੀ ਸ਼ਾਹ ਨੇ 14 ਜਨਵਰੀ, 2022 ਨੂੰ ਰਿਲੀਜ਼ ਹੋਣ ਵਾਲੀ ਵਿਪੁਲ ਅੰਮ੍ਰਿਤਲਾਲ ਸ਼ਾਹ ਦੀ ਮੈਡੀਕਲ ਥ੍ਰਿਲਰ ‘ਹਿਊਮਨ’ ਦਾ ਇਕ ਸਾਲ ਪੂਰਾ ਹੋਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ।

‘ਹਿਊਮਨ’ ਅਸਲ ’ਚ ਫ਼ਿਲਮ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਦਾ ਇਕ ਦ੍ਰਿਸ਼ਟੀਕੋਣ ਸੀ, ਜੋ ਦਰਸ਼ਕਾਂ ਲਈ ਅਜਿਹੀ ਦਿਲਚਸਪ ਤੇ ਪਹਿਲਾਂ ਕਦੇ ਨਹੀਂ ਦੇਖੀ ਗਈ ਸਮੱਗਰੀ ਨੂੰ ਲੈ ਕੇ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਦੀ ਆਰ. ਬੌਨੀ ਦੇ ਸਿਰ ਸਜਿਆ ਮਿਸ ਯੂਨੀਵਰਸ 2022 ਦਾ ਤਾਜ, ਟਾਪ 5 ’ਚ ਨਹੀਂ ਪਹੁੰਚੀ ਭਾਰਤ ਦੀ ਦਿਵਿਤਾ

ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਕਿਹਾ, ‘‘ਮੈਨੂੰ ਪੂਰਾ ਯਕੀਨ ਸੀ ਕਿ ਜੇਕਰ ਅਸੀਂ ਪੂਰੀ ਈਮਾਨਦਾਰੀ ਨਾਲ ਇਸ ਕਹਾਣੀ ਨੂੰ ਆਖੀਏ ਤਾਂ ਇਹ ਇਕ ਅਜਿਹੀ ਕਹਾਣੀ ਹੈ, ਜੋ 100 ਫ਼ੀਸਦੀ ਲੋਕਾਂ ਨਾਲ ਜੁੜ ਜਾਵੇਗੀ।

‘ਹਿਊਮਨ’ ਹਰ ਚੀਜ਼ ਦਾ ਪ੍ਰਫੈਕਟ ਕੰਬੀਨੇਸ਼ਨ ਸੀ, ਇਸ ਲਈ ਲੋਕ ਇਸ ਨਾਲ ਜੁੜੇ। ਸ਼ੇਫਾਲੀ ਨੇ ਕਿਹਾ ਕਿ ‘ਹਿਊਮਨ’ ਨੇ ਇਕ ਸਾਲ ਪੂਰਾ ਕਰ ਲਿਆ ਹੈ ਤੇ ਇਹ ਅਜੇ ਵੀ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਤੇ ਪਸੰਦ ਕੀਤਾ ਜਾਣ ਵਾਲਾ ਸ਼ੋਅ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਅਜਿਹੀ ਲੜੀ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News