ਫ਼ਿਲਮ ‘ਡਬਲ ਐਕਸ. ਐੱਲ.’ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰਕਾਸਟ ਨੇ ਸਾਂਝੇ ਕੀਤੇ ਤਜਰਬੇ

Sunday, Nov 06, 2022 - 03:29 PM (IST)

ਫ਼ਿਲਮ ‘ਡਬਲ ਐਕਸ. ਐੱਲ.’ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰਕਾਸਟ ਨੇ ਸਾਂਝੇ ਕੀਤੇ ਤਜਰਬੇ

ਬਾਡੀ ਸ਼ੇਮਿੰਗ ਸਾਡੀ ਸੁਸਾਇਟੀ ਦਾ ਹਮੇਸ਼ਾ ਤੋਂ ਇਕ ਵੱਡਾ ਮੁੱਦਾ ਰਿਹਾ ਹੈ। ਇਹ ਸਿਰਫ ਮੋਟਾਪੇ ਨੂੰ ਲੈ ਕੇ ਨਹੀਂ, ਸਗੋਂ ਲੰਬਾਈ, ਰੰਗ, ਉਮਰ, ਵਾਲਾਂ ਤੇ ਕੱਪੜਿਆਂ, ਕਿਸੇ ਵੀ ਚੀਜ਼ ਬਾਰੇ ਹੋ ਸਕਦਾ ਹੈ। ਇਸੇ ਵਿਸ਼ੇ ’ਤੇ ਬਣੀ ਫ਼ਿਲਮ ‘ਡਬਲ ਐਕਸ. ਐੱਲ.’ ਵਿਚ ਅਭਿਨੇਤਰੀਆਂ ਸੋਨਾਕਸ਼ੀ ਸਿਨਹਾ ਤੇ ਹੁਮਾ ਕੁਰੈਸ਼ੀ ਨਜ਼ਰ ਆਉਣ ਵਾਲੀਆਂ ਹਨ। ਹੁਮਾ ਕੁਰੈਸ਼ੀ, ਸੋਨਾਕਸ਼ੀ ਸਿਨਹਾ, ਜ਼ਹੀਰ ਇਕਬਾਲ ਤੇ ਮਹਿਤ ਰਾਘਵੇਂਦਰਾ ਆਪਣੀ ਫ਼ਿਲਮ ‘ਡਬਲ ਐਕਸ. ਐੱਲ.’ ਨੂੰ ਜ਼ੋਰਦਾਰ ਢੰਗ ਨਾਲ ਪ੍ਰਮੋਟ ਕਰਨ ’ਚ ਲੱਗੇ ਹੋਏ ਹਨ। ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰਕਾਸਟ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਤੁਸੀਂ ‘ਡਬਲ ਐਕਸ. ਐੱਲ.’ ਬਾਰੇ ਕੀ ਕਹਿਣਾ ਚਾਹੋਗੇ?
ਸੋਨਾਕਸ਼ੀ : ਮੈਂ ਬਹੁਤ ਖੁਸ਼ ਹਾਂ। ਪਿਛਲੇ 2 ਦਿਨਾਂ ’ਚ ਜਿੰਨੇ ਵੀ ਥੋੜ੍ਹੇ-ਬਹੁਤ ਲੋਕਾਂ ਨੂੰ ਅਸੀਂ ਇਹ ਫ਼ਿਲਮ ਵਿਖਾਈ ਹੈ, ਉਨ੍ਹਾਂ ਦਾ ਰਿਐਕਸ਼ਨ ਤੁਹਾਡੇ ਹੀ ਵਰਗਾ ਹੈ। ਸਾਰੇ ਕਹਿ ਰਹੇ ਹਨ ਕਿ ਉਹ ਇਸ ਫ਼ਿਲਮ ਨਾਲ ਰਿਲੇਟ ਕਰ ਰਹੇ ਹਨ। ਨਾ ਸਿਰਫ ਔਰਤਾਂ, ਸਗੋਂ ਮਰਦ ਵੀ ਬਾਹਰ ਆ ਕੇ ਕਹਿੰਦੇ ਹਨ ਕਿ ਉਹ ਵੀ ਕਿਤੇ ਨਾ ਕਿਤੇ ਇਸ ਨਾਲ ਰਿਲੇਟ ਕਰ ਰਹੇ ਹਨ। ਭਾਵੇਂ ਤੁਸੀਂ ਜਿਸ ਤਰ੍ਹਾਂ ਦੇ ਵੀ ਲੱਗਦੇ ਹੋਵੋ, ਤੁਸੀਂ ਲੰਮੇ ਹੋਵੋ, ਕਾਲੇ ਹੋਵੋ, ਗੋਰੇ ਹੋਵੋ, ਛੋਟੇ ਹੋਵੋ, ਮੋਟੇ ਹੋਵੋ, ਪਤਲੇ ਹੋਵੋ, ਕੋਈ ਨਾ ਕੋਈ ਕੁਝ ਤਾਂ ਕਹੇਗਾ ਹੀ ਤੁਹਾਨੂੰ। ਸਾਰੇ ਲੋਕ ਇਸ ਵਿਚੋਂ ਲੰਘ ਚੁੱਕੇ ਹਨ। ਬਾਡੀ ਸ਼ੇਮਿੰਗ ਸਾਡੀ ਫ਼ਿਲਮ ਦਾ ਵਿਸ਼ਾ ਹੈ ਪਰ ਇਹ ਬਹੁਤ ਸਾਰੀਆਂ ਹੋਰ ਚੀਜ਼ਾਂ ’ਤੇ ਵੀ ਅਪਲਾਈ ਹੁੰਦਾ ਹੈ। ਇਸ ਲਈ ਇਹ ਬਹੁਤ ਇੰਪੋਰਟੈਂਟ ਫ਼ਿਲਮ ਵੀ ਹੈ। ਜੋ ਅੱਜਕੱਲ ਸੁਸਾਇਟੀ ’ਚ ਹੋ ਰਿਹਾ ਹੈ, ਚੱਲ ਰਿਹਾ ਹੈ, ਜਿਸ ਵਿਚੋਂ ਲੋਕ ਲੰਘ ਰਹੇ ਹਨ, ਆਈ ਥਿੰਕ ਉਹ ਇਕ ਫ਼ਿਲਮ ਵਿਚ ਵਿਖਾਉਣਾ ਸਾਡੇ ਲਈ ਬਹੁਤ ਜ਼ਰੂਰੀ ਸੀ।

ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ ਕਿ ਪਹਿਲਾਂ ਜਦੋਂ ਫ਼ਿਲਮਾਂ ਬਣਦੀਆਂ ਸਨ ਤਾਂ ਹੀਰੋਇਨਾਂ ਕੋਈ ਐਕਸਟ੍ਰਾ ਸਮਾਲ ਜਾਂ ਸਮਾਲ ਸਾਈਜ਼ ’ਚ ਨਹੀਂ ਹੁੰਦੀਆਂ ਸਨ। ਉਨ੍ਹਾਂ ਦੀ ਐਕਟਿੰਗ ਦੀ ਪ੍ਰਸ਼ੰਸਾ ਹੁੰਦੀ ਸੀ। ਅੱਜਕੱਲ ਇਸ ਤਰ੍ਹਾਂ ਦਾ ਟਾਈਮ ਆ ਗਿਆ ਹੈ ਕਿ ਲੁਕ ਮੈਟਰ ਕਰਦਾ ਹੈ। ਤੁਹਾਡੀ ਪ੍ਰਫਾਰਮੈਂਸ, ਤੁਹਾਡਾ ਕਮ-ਬੈਕ ਸੀਟ ’ਤੇ ਹੈ?
ਸੋਨਾਕਸ਼ੀ : ਈਮਾਨਦਾਰੀ ਨਾਲ ਮੇਰੇ ਕੋਲ ਇਸ ਚੀਜ਼ ਨੂੰ ਕਹਿਣ ਲਈ ਸ਼ਬਦ ਨਹੀਂ ਹਨ, ਸਿਵਾਏ ਇਸ ਦੇ ਕਿ ਲੋਕ ਸ਼ਾਇਦ ਸੁਪਰਫਿਸ਼ਲ ਹੋ ਚੁੱਕੇ ਹਨ। ਜਿਸ ਨਜ਼ਰੀਏ ਨਾਲ ਤੁਸੀਂ ਫ਼ਿਲਮ ਨੂੰ ਵੇਖਦੇ ਹੋ ਜਾਂ ਹੀਰੋਇਨ ਨੂੰ ਵੇਖਦੇ ਹੋ, ਉਹ ਕਾਫੀ ਬਦਲ ਚੁੱਕਾ ਹੈ। ਤੁਹਾਨੂੰ ਪਤਾ ਹੈ ਕਿ ਐਕਸਪੋਜ਼ਰ ਵੀ ਬਹੁਤ ਵਧ ਚੁੱਕਾ ਹੈ। ਪਹਿਲਾਂ ਤੁਸੀਂ ਹੀਰੋਇਨ ਨੂੰ ਬਸ ਫ਼ਿਲਮ ਵਿਚ ਵੇਖਦੇ ਸੀ, ਜੋ ਤੁਹਾਡੀ ਸਕ੍ਰੀਨ ’ਤੇ ਨਜ਼ਰ ਆਉਂਦੀ ਸੀ। ਅੱਜਕੱਲ ਤੁਸੀਂ ਮੈਗਜ਼ੀਨ ਵੇਖ ਰਹੇ ਹੋ, ਇੰਟਰਨੈੱਟ ਵੇਖ ਰਹੇ ਹੋ, ਸੋਸ਼ਲ ਮੀਡੀਆ ਵੇਖ ਰਹੇ ਹੋ ਅਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਵੇਖ ਰਹੇ ਹੋ, ਜੋ ਤੁਹਾਡਾ ਧਿਆਨ ਭਟਕਾ ਸਕਦੀਆਂ ਹਨ, ਉਸ ਅਸਲੀ ਰੂਪ ਨਾਲ। ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਕਮੋਡੀਫਿਕੇਸ਼ਨ ਇਕ ਸ਼ਬਦ ਹੈ ਕਿ ਇਕ ਸਾਬਣ ਦੀ ਟਿੱਕੀ ਤੇ ਇਕ ਲੜਕੀ ’ਚ ਕੋਈ ਫਰਕ ਨਹੀਂ। ਛੋਟਾ ਚਾਹੀਦਾ, ਵੱਡਾ ਚਾਹੀਦਾ, ਕਿੰਨਾ ਵੱਡਾ ਚਾਹੀਦਾ, ਉਸ ਦੀ ਪੈਕੇਜਿੰਗ ਕਿਹੋ ਜਿਹੀ ਹੈ, ਉਸ ’ਤੇ ਜ਼ਿਆਦਾ ਫੋਕਸ ਹੁੰਦਾ ਹੈ। ਆਈ ਥਿੰਕ ਲੜਕੀ ਤੇ ਸਾਬਣ ’ਚ ਕੁਝ ਤਾਂ ਫਰਕ ਹੁੰਦਾ ਹੈ। ਬਹੁਤ ਅਨਨਸੈੱਸਰੀ ਪ੍ਰੈਸ਼ਰ ਹੈ। ਭਾਵੇਂ ਵੂਮੈੱਨ ਹੋਣ ਜਾਂ ਬੁਆਏਜ਼। ਇਹ ਜੋ ਥੌਟ ਹੈ, ਜੋ ਦਿਸਦਾ ਹੈ, ਉਹ ਵਿਕਦਾ ਹੈ, ਇਕਦਮ ਖੋਖਲਾ ਹੈ। ਪਹਿਲਾਂ ਵਾਲੇ ਹੀਰੋ-ਹੀਰੋਇਨਾਂ ’ਚ ਪਰਸਨੈਲਿਟੀ ਹੁੰਦੀ ਸੀ। ਉਨ੍ਹਾਂ ਦੀ ਐਕਟਿੰਗ ਸਕਿਲ, ਡਾਇਲਾਗ ਬੋਲਣ ਦਾ ਅੰਦਾਜ਼, ਡਾਂਸ, ਉਹ ਕੁਝ ਵੀ ਕਰ ਰਹੇ ਹੋਣ, ਸਭ ਯੂਨੀਕ ਹੁੰਦਾ ਸੀ। ਇਸ ਲਈ ਅੱਜ ਤਕ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ।

ਇਹ ਫ਼ਿਲਮ ਕਿਵੇਂ ਸ਼ੁਰੂ ਹੋਈ ਅਤੇ ਜਦੋਂ ਸ਼ੂਟਿੰਗ ਸ਼ੁਰੂ ਹੋਈ ਤਾਂ ਕੋਈ ਸੈਕੰਡ ਥੌਟ ਆਇਆ ਦਿਮਾਗ ’ਚ?
ਸੋਨਾਕਸ਼ੀ : ਜਦੋਂ ਸਕ੍ਰਿਪਟ ਆ ਗਈ ਅਤੇ ਜਿੱਥੋਂ ਗੱਲ ਸ਼ੁਰੂ ਹੋਈ ਸੀ, ਹੁਮਾ ਦੇ ਲਿਵਿੰਗ ਰੂਮ ’ਚੋਂ, ਉੱਥੇ ਅਸੀਂ ਸਾਰੇ ਬੈਠੇ ਸੀ। ਜ਼ਹੀਰ, ਸਾਕੇਤ, ਮੁਦੱਸਰ, ਜਿਸ ਨੇ ਫ਼ਿਲਮ ਲਿਖੀ ਹੈ ਉਹ ਸਨ ਹੁਮਾ ਤੇ ਮੈਂ। ਉੱਥੋਂ ਜੋ ਗੱਲ ਸ਼ੁਰੂ ਹੋਈ ਅਤੇ ਜਦੋਂ ਇਹ ਸਕ੍ਰਿਪਟ ਬਣ ਕੇ ਸਾਡੇ ਕੋਲ ਆਈ ਤਾਂ ਲੱਗਾ ਕਿ ਇਸ ਨਾਲੋਂ ਬਿਹਤਰ ਕੁਝ ਨਹੀਂ ਹੋ ਸਕਦਾ। ਮੈਂ ਸਾਕੇਤ ਨਾਲ ਦੂਜੀ ਫ਼ਿਲਮ ਕਰ ਰਹੀ ਹਾਂ। ਪਿਛਲੀ ਫ਼ਿਲਮ ਖਤਮ ਹੁੰਦੇ-ਹੁੰਦੇ ਹੀ ਮੈਂ ਖਾਣਾ ਸ਼ੁਰੂ ਕਰ ਦਿੱਤਾ ਸੀ। 2 ਮਹੀਨੇ ਲੱਗੇ ਭਾਰ ਵਧਾਉਣ ’ਚ। ਭਾਰ ਵਧਾਉਣਾ ਆਸਾਨ ਹੁੰਦਾ ਹੈ ਪਰ ਭਾਰ ਘਟਾਉਣ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਹੈ।
ਟਰੇਲਰ ’ਚ ਤੁਹਾਡੀ ਕੈਮਿਸਟਰੀ ਕਾਫੀ ਚੰਗੀ ਲੱਗ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਇਕ-ਦੂਜੇ ਦੇ ਕੀ ਲਰਨਿੰਗ ਐਕਸਪੀਰੀਐਂਸ ਸਨ। ਇਕ-ਦੂਜੇ ਬਾਰੇ ਕੀ ਨਵਾਂ ਸਿੱਖਿਆ?
ਮਹਿਤ ਨਾਲ ਕਦੇ ਸ਼ਾਪਿੰਗ ’ਤੇ ਨਾ ਜਾਓ, ਤੁਹਾਡੇ ਪੂਰੇ ਪੈਸੇ ਖਰਚ ਕਰਵਾਏਗਾ। ਸ਼ਾਪਿੰਗ ਦਾ ਇੰਨਾ ਸ਼ੌਕੀਨ ਹੈ, ਇਸ ਨੂੰ ਵੇਖ ਕੇ ਤੁਹਾਨੂੰ ਲੱਗੇਗਾ ਕਿ ਮੈਂ ਵੀ ਖਰੀਦ ਲਵਾਂ ਕੀ ਕੁਝ? ਮੈਂ ਸ਼ੂਫੀ ਹਾਂ ਪਰ ਮਹਿਤ ਮੇਰੇ ਨਾਲੋਂ ਵੀ ਬਿੱਗਰ ਸ਼ੂਫੀ ਹੈ।

ਫ਼ਿਲਮ ਲਈ ਤੁਸੀਂ ਭਾਰ ਵੀ ਵਧਾਇਆ, ਕਿਵੇਂ ਵਧਾਇਆ, ਕਿੰਨਾ ਵਧਾਇਆ, ਇਸ ਵਿਚ ਕੀ ਕੁਝ ਦਿਲਚਸਪ ਹੈ? ਕੀ ਗਿਲਟ ਵੀ ਹੁੰਦਾ ਸੀ?
ਹੁਮਾ : ਸੀ-ਫੂਡ ਡਾਈਟ ਲਿਆ। ਗਿਲਟ ਤਾਂ ਨਹੀਂ ਹੋਇਆ ਪਰ ਸਾਈਕੋਸਿਸ ਹੋ ਗਿਆ ਸੀ ਸਾਨੂੰ ਸਾਰਿਆਂ ਨੂੰ। ਮੇਰਾ ਤਾਂ ਬਸ ਅਜਿਹਾ ਸੀ ਕਿ ਸਾਰੀ ਭੜਾਸ ਕੱਢ ਕੇ ਬਸ ਖਾਣਾ ਹੈ। ਅਜੇ ਸ਼ੂਟਿੰਗ ਦੇ ਇਕ-ਦੋ ਦਿਨ ਪਹਿਲਾਂ ਤਕ ਅਜਿਹਾ ਹੀ ਸੀ। ਇੰਨਾ ਬਚਪਨ ਦਾ ਇਕ ਬੈਗੇਜ ਹੈ ਨਾ ਕਿ ਤੁਹਾਨੂੰ ਇਕ ਵੀਕ ਗਰਲ ਕਿਹਾ ਗਿਆ ਹੈ। ਤੁਹਾਨੂੰ ਕਿਹਾ ਗਿਆ ਹੈ ਕਿ ਤੁਸੀਂ ਦੂਜੀਆਂ ਲੜਕੀਆਂ ਵਰਗੀ ਕਿਉਂ ਨਹੀਂ ਹੋ? ਇਹ ਸਾਰੇ ਟੈਗ ਤੁਹਾਡੇ ਅੱਗੇ ਲਾਏ ਗਏ ਹਨ। ਥੈਰੇਪੀ ਸੈਕਸ਼ਨ ਨੇ ਬਹੁਤ ਮਦਦ ਕੀਤੀ ਇਸ ਕਰੈਕਟਰ ਨੂੰ ਪਲੇਅ ਕਰਨ ’ਚ। ਮੈਂ ਜਿਸ ਤਰ੍ਹਾਂ ਦੀ ਵੀ ਹਾਂ, ਬਹੁਤ ਸੋਹਣੀ ਹਾਂ। ਮੈਂ ਇਹ ਕਰੈਕਟਰ ਪਲੇਅ ਕਰ ਰਹੀ ਹਾਂ ਉਨ੍ਹਾਂ ਲੜਕੀਆਂ ਲਈ ਜੋ ਇਸ ਸਭ ’ਚੋਂ ਲੰਘ ਰਹੀਆਂ ਹਨ। ਮੈਂ 20 ਕਿੱਲੋ ਭਾਰ ਵਧਾਇਆ ਹੈ।

ਜ਼ਹੀਰ, ਤੁਹਾਨੂੰ ਮੇਰਾ ਸਵਾਲ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਵੇਲੇ ਸਭ ਤੋਂ ਟਫ ਪਾਰਟ ਕੀ ਸੀ ਤੁਹਾਡੇ ਲਈ?
ਜ਼ਹੀਰ : ਆਈ ਥਿੰਕ ਰਿਜ਼ਿਸਟਿੰਗ ਈਟਿੰਗ ਕਿਉਂਕਿ ਇਨ੍ਹਾਂ ਨੂੰ ਕਿਹਾ ਗਿਆ ਸੀ ਕਿ ਖਾਣਾ ਖਾਓ। ਸਾਨੂੰ ਕਿਹਾ ਗਿਆ ਸੀ ਕਿ ਇਸ ਫ਼ਿਲਮ ’ਚ 2 ਹੀ ਡਬਲ ਐਕਸ. ਐੱਲ. ਹਨ। ਤੁਸੀਂ ਲੋਕ ਮੀਡੀਅਮ ਹੀ ਰਹੋ। ਇਹ ਲੋਕ ਖਾਂਦੇ ਸਨ ਅਤੇ ਅਸੀਂ ਲੋਕ ਇੰਝ ਦੇਖਦੇ ਸੀ ਕਿ ਸਾਨੂੰ ਵੀ ਚਾਹੀਦਾ ਹੈ। ਇਹੀ ਮੁਸ਼ਕਲ ਪਾਰਟ ਸੀ। ਇਸ ਤੋਂ ਇਲਾਵਾ ਕਰੈਕਟਰ ਤਾਂ ਜਿਸ ਤਰ੍ਹਾਂ ਦਾ ਮੈਂ ਹਾਂ, ਉਸੇ ਤਰ੍ਹਾਂ ਦਾ ਹੀ ਹੈ। ਮੇਰੀ ਰਿਐਲਿਟੀ ਬਿਲਕੁਲ ਨੇੜੇ ਹੈ। ਇਸ ਲਈ ਇਸ ਨੂੰ ਪੋਰਟ੍ਰੇਟ ਕਰਨਾ ਮੁਸ਼ਕਲ ਨਹੀਂ ਸੀ। ਇਨ੍ਹਾਂ ਸਾਰਿਆਂ ਨਾਲ ਕੰਮ ਕਰਨ ’ਚ ਕੋਈ ਮੁਸ਼ਕਲ ਨਹੀਂ ਆਈ। ਫ਼ਿਲਮ ਵਿਚ ਇਕ ਲਾਈਨ ਹੈ–‘ਚਾਰਮ ਤੇ ਛਿਛੋਰੇਪਨ ਦਾ ਫਰਕ ਨਹੀਂ ਸਮਝਦੇ ਤੁਸੀਂ, ਜ਼ਹੀਰ ਦਾ ਚਾਰਮ ਖਤਮ ਹੋ ਕੇ ਕਦੋਂ ਛਿਛੋਰਾਪਨ ਸ਼ੁਰੂ ਹੁੰਦਾ ਹੈ, ਜ਼ਿਆਦਾ ਫਰਕ ਨਹੀਂ ਹੈ।
ਮਹਿਤ ਰਾਘਵੇਂਦਰਾ, ਤੁਹਾਡਾ ਇਹ ਡੈਬਿਊ ਹੈ ਹਿੰਦੀ ਫ਼ਿਲਮ ਇੰਡਸਟ੍ਰੀ ’ਚ। ਤੁਹਾਡੇ ਇੰਨੇ ਅਮੇਜ਼ਿੰਗ ਕੋ-ਸਟਾਰਸ ਸਨ, ਇੰਨੀ ਡਿਫਰੈਂਟ, ਇੰਨੀ ਸਪੈਸ਼ਲ ਫ਼ਿਲਮ ਹੈ। ਮੈਂ ਜਾਣਨਾ ਚਾਹੁੰਦੀ ਹਾਂ ਕਿ 
ਤੁਹਾਡਾ ਐਕਸਪੀਰੀਐਂਸ ਕਿਹੋ ਜਿਹਾ ਰਿਹਾ?

ਮਹਿਤ : ਬਹੁਤ ਹਾਸਾ-ਮਜ਼ਾਕ ਕੀਤਾ। ਇਹ ਫ਼ਿਲਮ ਸਪੈਸ਼ਲ ਹੈ ਅਤੇ ਇਸ ਦੇ ਨਾਲ ਹੀ ਮੇਰੇ ਦਿਲ ਦੇ ਬਹੁਤ ਨੇੜੇ ਹੈ। ਮੈਂ ਇਨ੍ਹਾਂ ਨੂੰ ਤਮਿਲ ਸਿਖਾਈ ਅਤੇ ਇਨ੍ਹਾਂ ਨੇ ਮੈਨੂੰ ਹਿੰਦੀ।


author

sunita

Content Editor

Related News